ਦਿੱਲੀ: DND ''ਤੇ ਪਾਣੀ ਦੀ ਪਾਈਪਲਾਈਨ ਫਟਣ ਕਾਰਨ ਲੱਗਾ ਜਾਮ, ਕਾਰ ''ਚ ਲੱਗੀ ਅੱਗ
Thursday, Apr 19, 2018 - 10:19 PM (IST)

ਨਵੀਂ ਦਿੱਲੀ— ਦਿੱਲੀ ਐਨ.ਸੀ.ਆਰ. 'ਚ ਡੀ.ਐਨ.ਡੀ. ਤੇ ਆਸ਼ਰਮ ਤੋਂ ਨਿਜ਼ਾਮੁਦੀਨ ਫਲਾਈਓਵਰ ਤੱਕ ਭਿਆਨਕ ਜਾਮ ਲੱਗ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਪਾਈਪਲਾਈਨ ਫਟਣ ਕਾਰਨ ਇਹ ਜਾਮ ਲੱਗਿਆ ਹੈ।
ਵੀਰਵਾਰ ਦੇਰ ਸ਼ਾਮ ਤੋਂ ਲੱਗੇ ਲੰਬੇ ਜਾਮ ਦੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਬੇ ਜਾਮ ਕਾਰਨ 2 ਕਿਲੋਮੀਟਰ ਦੀ ਦੂਰੀ ਤੈਅ ਕਰਨ 'ਚ 2 ਤੋਂ 3 ਘੰਟਿਆਂ ਦਾ ਸਮਾਂ ਲੱਗ ਰਿਹਾ ਹੈ। ਇਸੇ ਦੌਰਾਨ ਡੀ.ਐਨ.ਡੀ. 'ਤੇ ਇਕ ਕਾਰ 'ਚ ਅੱਗ ਲੱਗਣ ਦੀ ਵੀ ਜਾਣਕਾਰੀ ਮਿਲੀ ਹੈ। ਹਾਲਾਂਕਿ ਅੱਗ ਲੱਗਣ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਸ ਅੱਗ 'ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।