ਨਵੀਂ ਦਿੱਲੀ-ਦਰਭੰਗਾ ਐਕਸਪ੍ਰੈੱਸ ’ਚ ਲੱਗੀ ਭਿਆਨਕ ਅੱਗ, 8 ਲੋਕ ਝੁਲਸੇ

11/16/2023 1:06:51 PM

ਲਖਨਊ, (ਇੰਟ.)- ਨਵੀਂ ਦਿੱਲੀ ਤੋਂ ਦਰਭੰਗਾ ਜਾ ਰਹੀ ਦਿੱਲੀ-ਦਰਭੰਗਾ (02570) ਸੁਪਰਫਾਸਟ ਐਕਸਪ੍ਰੈੱਸ ਦੀਆਂ ਬੋਗੀਆਂ ’ਚ  ਬੁੱਧਵਾਰ ਨੂੰ ਅੱਗ ਲੱਗ ਗਈ, ਜਿਸ ਕਾਰਨ 8 ਲੋਕ ਝੁਲਸ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਇਟਾਵਾ ਦੇ ਸਰਾਏ ਭੂਪਤ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਰੇਲਵੇ ਦੇ ਕਈ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਛੱਠ ਦੇ ਤਿਓਹਾਰ ਦੇ ਮੱਦੇਨਜ਼ਰ ਬਿਹਾਰ ਵੱਲ ਜਾਣ ਵਾਲੀਆਂ ਟਰੇਨਾਂ ਕਾਫੀ ਭਰੀਆਂ ਹੋਈਆਂ ਹਨ, ਅਜਿਹੇ ਵਿਚ ਇਹ ਇਕ ਗੰਭੀਰ ਘਟਨਾ ਮੰਨੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ’ਤੇ ਭੇਜਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਕ ਪਹਿਲਾਂ ਐੱਸ-1 ਅਤੇ ਐੱਸ-2 ਕੋਚ ਵਿਚ ਅੱਗ ਲੱਗੀ। ਅੱਗ ਲੱਗਣ ਤੋਂ ਬਾਅਦ ਭਾਜੜ ਮਚ ਗਈ। ਇੰਜਣ ਸਮੇਤ ਹੋਰ ਕੋਚਾਂ ਨੂੰ ਅਲੱਗ ਕਰ ਦਿੱਤਾ ਗਿਆ। ਸੂਚਨਾ ’ਤੇ ਏ. ਡੀ. ਐੱਮ. ਅਭਿਨਵ ਰੰਜਨ ਸ਼੍ਰੀਵਾਸਤਵ, ਐੱਸ. ਪੀ. ਸਿਟੀ ਕਪਿਲ ਦੇਵ ਸਿੰਘ, ਐੱਸ. ਡੀ. ਐੱਮ. ਸਦਰ ਵਿਕਰਮ ਰਾਘਵ ਸਮੇਤ ਕਈ ਥਾਣਿਆਂ ਦੀ ਫੋਰਸ ਪਹੁੰਚ ਗਈ।

ਅੱਗ ਦੀ ਲਪੇਟ ਵਿਚ ਆਉਣ ਨਾਲ ਝੁਲਸੇ ਲੋਕਾਂ ਨੂੰ ਗੰਭੀਰ ਹਾਲਤ ਵਿਚ ਜ਼ਿਲਾ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ, ਰੇਲਵੇ ਦੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ।


Rakesh

Content Editor

Related News