18 ਮਿੰਟ ’ਚ 12 ਕਰੋੜ ਦਾ ਸੋਨਾ ਅਤੇ 10 ਲੱਖ ਲੁੱਟ ਕੇ ਫਰਾਰ ਹੋਏ ਲੁਟੇਰੇ, CCTV ’ਚ ਕੈਦ ਹੋਈ ਵਾਰਦਾਤ

Tuesday, Aug 30, 2022 - 01:03 PM (IST)

ਜੈਪੁਰ- ਰਾਜਸਥਾਨ ਦੇ ਉਦੈਪੁਰ ’ਚ ਸੋਮਵਾਰ ਨੂੰ 5 ਅਣਪਛਾਤੇ ਬਦਮਾਸ਼ਾਂ ਨੇ ਇਕ ਗੈਰ-ਬੈਂਕਿੰਗ ਵਿੱਤੀ ਕੰਪਨੀ ਦੇ ਦਫ਼ਤਰ ’ਚ ਬੰਦੂਕ ਦੀ ਨੋਕ ’ਤੇ ਕਰੀਬ 12 ਕਰੋੜ ਮੁੱਲ ਦਾ 23 ਕਿਲੋਗ੍ਰਾਮ ਸੋਨਾ ਅਤੇ 10 ਲੱਖ ਰੁਪਏ ਨਕਦੀ ਲੁੱਟ ਕੇ ਫਰਾਰ ਹੋ ਗਏ। ਪੁਲਸ ਮੁਤਾਬਕ ਲੁੱਟ ਦੀ ਇਹ ਘਟਨਾ ਦਫ਼ਤਰ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਰਿਕਾਰਡ ਹੋ ਗਈ, ਜਿਸ ’ਚ ਦੋ ਲੁਟੇਰੇ ਲੁੱਟ ਨੂੰ ਅੰਜ਼ਾਮ ਦੇਣ ਲਈ ਅਧਿਕਾਰੀਆਂ ਨੂੰ ਬੰਦੂਕ ਦੀ ਨੋਕ ’ਤੇ ਕੁੱਟਦੇ ਨਜ਼ਰ ਆ ਰਹੇ ਹਨ। ਦੱਸਿਆ ਗਿਆ ਹੈ ਕਿ ਬੈਂਕ ’ਚ ਕੋਈ ਸਕਿਓਰਿਟੀ ਗਾਰਡ ਵੀ ਮੌਜੂਦ ਨਹੀਂ ਸੀ। ਨਕਾਬਪੋਸ਼ ਬਦਮਾਸ਼ਾਂ ਨੇ ਫਾਈਨਾਂਸ ਕੰਪਨੀ ਦੇ ਅਧਿਕਾਰੀਆਂ ਨੂੰ ਬੰਧਕ ਬਣਾ ਕੇ 12 ਕਰੋੜ ਤੋਂ ਵੱਧ ਦਾ ਸੋਨਾ, 10 ਲੱਖ ਦੀ ਨਕਦੀ ਲੁੱਟੀ।

PunjabKesari

ਉਦੈਪੁਰ ਦੇ ਪੁਲਸ ਸੁਪਰਡੈਂਟ ਵਿਕਾਸ ਸ਼ਰਮਾ ਨੇ ਕਿਹਾ ਕਿ ਕੰਪਨੀ ਦੇ ਅਧਿਕਾਰੀ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਸੋਮਵਾਰ ਸਵੇਰੇ ਕਰੀਬ 23 ਕਿਲੋ ਸੋਨਾ ਅਤੇ 10 ਲੱਖ ਰੁਪਏ ਨਕਦੀ ਲੁੱਟ ਲਈ ਗਈ ਹੈ। ਸਿਰਫ 18 ਮਿੰਟ ’ਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮਾਸਕ ਅਤੇ ਹੈਲਮੇਟ ਨਾਲ ਮੂੰਹ ਢੱਕੇ ਹੋਏ ਬਦਮਾਸ਼ ਆਏ ਅਤੇ ਦਫਤਰ ਵਿਚ ਭੰਨ-ਤੋੜ ਕਰਨ ਲੱਗੇ। ਪਹਿਲਾਂ ਤਾਂ ਸਾਨੂੰ ਕੁਝ ਸਮਝ ਨਹੀਂ ਆਇਆ, ਫਿਰ ਉਨ੍ਹਾਂ ਨੇ ਬੰਦੂਕ ਕੱਢੀ ਅਤੇ ਧਮਕੀ ਦਿੱਤੀ। ਪੁਲਸ ਮੁਤਾਬਕ ਲੁੱਟ ਦੀ ਇਹ ਵਾਰਦਾਤ ਸੁੰਦਰਵਾਸ ਰੋਡ ਸਥਿਕ ਮੰਨਾਪੁਰਮ ਫਾਈਨਾਂਸ ਲਿਮਟਿਡ ਦੇ ਦਫ਼ਤਰ ’ਚ ਹੋਈ, ਜੋ ਸੋਨੇ ਦੇ ਬਦਲੇ ਕਰਜ਼ ਦੇਣ ਵਾਲੀ ਕੰਪਨੀ ਹੈ। 

PunjabKesari

ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਦੇ ਭੱਜਣ ਤੋਂ ਬਾਅਦ ਉਨ੍ਹਾਂ ਨੂੰ ਲੁੱਟ ਦੀ ਸੂਚਨਾ ਦਿੱਤੀ ਗਈ। ਉਹ ਬੈਂਕ ਅਤੇ ਨੇੜਲੇ ਇਲਾਕਿਆਂ ਦੇ ਸੀ. ਸੀ. ਟੀ. ਵੀ ਫੁਟੇਜ ਨੂੰ ਸਕੈਨ ਕਰ ਰਹੇ ਹਨ। ਪੁਲਸ ਨੇ ਦੱਸਿਆ ਕਿ ਲੁੱਟ ਦੇ ਸਮੇਂ ਮੌਜੂਦ ਅਧਿਕਾਰੀਆਂ ਤੋਂ ਵੀ ਸੁਰਾਗਾਂ ਲਈ ਪੁੱਛ-ਗਿੱਛ ਕੀਤੀ ਜਾ ਰਹੀ ਹੈ। 
 


Tanu

Content Editor

Related News