ਨਕਾਬਪੋਸ਼ ਨੇ ਕਿਹਾ, ਮੈਂ ਹੀ JNU''ਚ ਹਿੰਸਾ ਲਈ ਇਕੱਠੇ ਕੀਤੇ ਸੀ ਲੜਕੇ

Friday, Jan 10, 2020 - 09:21 PM (IST)

ਨਕਾਬਪੋਸ਼ ਨੇ ਕਿਹਾ, ਮੈਂ ਹੀ JNU''ਚ ਹਿੰਸਾ ਲਈ ਇਕੱਠੇ ਕੀਤੇ ਸੀ ਲੜਕੇ

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ 5 ਜਨਵਰੀ ਨੂੰ ਹਿੰਸਾ ਹੋਈ। ਇਸ ਦੌਰਾਨ ਕਈ ਨਕਾਬਪੋਸ਼ ਲੋਕ ਯੂਨੀਵਰਸਿਟੀ ਕੈਂਪਸ 'ਚ ਪਹੁੰਚੇ ਅਤੇ ਕੁੱਟਮਾਰ ਕੀਤੀ। ਉਥੇ ਹੀ ਇਸ ਮਾਮਲੇ 'ਚ ਦਿੱਲੀ ਪੁਲਸ ਨੇ 9 ਲੋਕਾਂ ਦੀ ਪਛਾਣ ਕਰ ਜਵਾਬ ਮੰਗਿਆ ਹੈ ਪਰ ਇਸ ਮਾਮਲੇ 'ਚ ਸਵਾਲ ਉਠਦਾ ਹੈ ਆਖਿਰ ਉਹ ਨਕਾਬਪੋਸ਼ ਲੋਕ ਕੋਣ ਸਨ ਜਿਨ੍ਹਾਂ ਨੇ ਜੇ.ਐੱਨ.ਯੂ. 'ਚ ਹਿੰਸਾ ਫੈਲਾਈ।
ਇਸ ਮਾਮਲੇ 'ਚ ਅਜ ਤਕ ਨੇ ਇਕ ਸਟਿੰਗ ਆਪਰੇਸ਼ਨ ਕੀਤਾ ਹੈ। ਜਿਸ 'ਚ ਹਿੰਸਾ ਫੈਲਾਉਣ ਵਾਲਿਆਂ ਨੇ ਖੁਦ ਹਿੰਸਾ ਕੀਤੇ ਜਾਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਖੁਦ ਨੂੰ ਏ.ਬੀ.ਵੀ.ਪੀ. ਦਾ ਵਰਕਰ ਦੱਸਣ ਵਾਲਾ ਅਕਸ਼ਤ ਅਵਸਥੀ ਵੀ ਇਸ ਹਮਲੇ 'ਚ ਸ਼ਾਮਲ ਸੀ। ਅਕਸ਼ਤ ਨੇ ਖੁਦ ਹਿੰਸਾ 'ਚ ਸ਼ਾਮਲ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਹਮਲੇ ਦੌਰਾਨ ਅਕਸ਼ਤ ਨੇ ਹੈਲਮੈਟ ਪਾਇਆ ਸੀ। ਉਸ ਨੇ ਦੱਸਿਆ ਕ 20 ਲੋਕ ਜੇ.ਐੱਨ.ਯੂ. ਦੇ ਅਤੇ 20 ਬਾਹਰੋ ਸੱਦੇ ਗਏ ਸੀ।
ਅਕਸ਼ਤ ਜੇ.ਐੱਨ.ਯੂ. 'ਚ ਬੀ.ਏ. ਫਰੈਂਚ ਫਰਸਟ ਈਅਰ ਦਾ ਵਿਦਿਆਰਥੀ ਹੈ। ਸਟਿੰਗ ਆਪਰੇਸ਼ਨ 'ਚ ਉਸ ਨੂੰ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸ ਦੇ ਹੱਥ 'ਚ ਡੰਡਾ ਸੀ ਅਤੇ ਕਈ ਲੋਕਾਂ ਨੂੰ ਉਸ ਨੇ ਕੁੱਟਿਆ। ਅਕਸ਼ਤ ਅਵਸਥੀ ਨੇ ਦੱਸਿਆ ਕਿ ਪਹਿਲਾਂ ਪੇਰੀਆਰ 'ਚ ਹਮਲਾ ਹੋਇਆ। ਉਸ ਤੋਂ ਬਾਅਦ ਉਥੋਂ ਲੋਕ ਸਾਬਰਮਤੀ ਹੋਸਟਲ ਵੱਲ ਭੱਜੇ। ਉਦੋਂ ਸਾਬਰਮਤੀ 'ਚ ਵੀ ਹਮਲਾ ਕੀਤਾ ਗਿਆ। ਲੈਫਟ ਵਿਦਿਆਰਥੀਆਂ ਨੂੰ ਅੰਦਾਜਾ ਵੀ ਨਹੀਂ ਸੀ ਕਿ ਏ.ਬੀ.ਵੀ.ਪੀ. ਪਲਟਵਾਰ ਕਰੇਗਾ।


Related News