ਭਾਰਤ ਦੀ ਮਾਰੂਤੀ ਨੇ ਕਰ ਵਿਖਾਇਆ! ਗਲੋਬਲ ਟਾਪ-10 ਆਟੋ ਕੰਪਨੀਆਂ ’ਚ ਬਣਾਈ ਜਗ੍ਹਾ
Friday, Sep 26, 2025 - 09:29 PM (IST)

ਨਵੀਂ ਦਿੱਲੀ- ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ-ਸੁਜ਼ੂਕੀ ਹੁਣ ਦੁਨੀਆ ਦੀਆਂ ਸਭ ਤੋਂ ਮੁੱਲਵਾਨ ਆਟੋਮੋਬਾਈਲ ਕੰਪਨੀਆਂ ਦੀ ਟਾਪ-10 ਸੂਚੀ ’ਚ ਸ਼ਾਮਲ ਹੋ ਗਈ ਹੈ। ਕੰਪਨੀ ਦਾ ਮਾਰਕੀਟ ਕੈਪ ਸਤੰਬਰ 2025 ’ਚ ਲੱਗਭਗ 57.6 ਅਰਬ ਡਾਲਰ (4.8 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ) ਹੋ ਗਿਆ ਹੈ।
ਮਾਰੂਤੀ ਨੇ ਬਾਜ਼ਾਰ ਮੁਲਾਂਕਣ ਦੇ ਮਾਮਲੇ ’ਚ ਫੋਰਡ ਮੋਟਰ (46.3 ਅਰਬ ਡਾਲਰ), ਜਨਰਲ ਮੋਟਰਸ (57.1 ਅਰਬ ਡਾਲਰ) ਅਤੇ ਫਾਕਸਵੈਗਨ (55.7 ਅਰਬ ਡਾਲਰ) ਨੂੰ ਪਿੱਛੇ ਛੱਡਿਆ ਹੈ। ਹੁਣ ਉਹ ਹੌਂਡਾ ਮੋਟਰ (59 ਅਰਬ ਡਾਲਰ) ਤੋਂ ਥੋੜ੍ਹੀ ਹੀ ਪਿੱਛੇ ਹੈ ਅਤੇ 8ਵੇਂ ਸਥਾਨ ’ਤੇ ਆ ਗਈ ਹੈ।