ਹਾਈ ਕੋਰਟ ਦੀ ਦੋ-ਟੁੱਕ, ਨਾਬਾਲਗ ਨਾਲ ਵਿਆਹ ਕਰਾਉਣ ਨਾਲ ਜਬਰ-ਜ਼ਿਨਾਹ ਦਾ ਪਾਪ ਨਹੀਂ ਧੋਤਾ ਜਾਂਦਾ

Saturday, Jul 23, 2022 - 04:32 PM (IST)

ਹਾਈ ਕੋਰਟ ਦੀ ਦੋ-ਟੁੱਕ, ਨਾਬਾਲਗ ਨਾਲ ਵਿਆਹ ਕਰਾਉਣ ਨਾਲ ਜਬਰ-ਜ਼ਿਨਾਹ ਦਾ ਪਾਪ ਨਹੀਂ ਧੋਤਾ ਜਾਂਦਾ

ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਜਿਨਸੀ ਸ਼ੋਸ਼ਣ ਦੀ ਪੀੜਤਾ ਅਤੇ ਦੋਸ਼ੀ ਦਾ ਵਿਆਹ ਹੋਣ ਜਾਣ ਨਾਲ ਜਬਰ-ਜ਼ਿਨਾਹ ਦੇ ਅਪਰਾਧ ਦਾ ਪਾਪ ਨੂੰ ਨਹੀਂ ਧੋਦਾ ਹੈ। ਹਾਈ ਕੋਰਟ 14 ਸਾਲਾ ਕੁੜੀ ਨੂੰ ਅਗਵਾ ਅਤੇ ਬਲਾਤਕਾਰ ਕਰਨ ਦੇ ਦੋਸ਼ੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰ ਰਿਹਾ ਸੀ। ਮੁਲਜ਼ਮ ਨੇ ਦਾਅਵਾ ਕੀਤਾ ਕਿ ਬਾਅਦ ਵਿਚ ਉਸ ਨੇ ਪੀੜਤਾ ਨਾਲ ਮੰਦਰ ’ਚ ਵਿਆਹ ਕਰ ਲਿਆ। ਪਟੀਸ਼ਨਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਜਸਟਿਸ ਅਨੂਪ ਕੁਮਾਰ ਮੈਂਦਿਰੱਤਾ ਨੇ ਕਿਹਾ, "ਕਿਸੇ ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ ਦੀਆਂ ਅਜਿਹੀਆਂ ਘਟਨਾਵਾਂ ਨੂੰ ਨਿਯਮਿਤ ਮਾਮਲੇ ਦੇ ਤੌਰ ’ਤੇ ਨਹੀਂ ਵੇਖਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੀੜਤਾ ਸਤੰਬਰ 2019 ਨੂੰ ਲਾਪਤਾ ਹੋ ਗਈ ਸੀ ਅਤੇ ਬਾਅਦ ਵਿਚ ਅਕਤੂਬਰ 2021 ਵਿਚ ਆਪਣੀ 8 ਮਹੀਨੇ ਦੀ ਧੀ ਨਾਲ ਪਟੀਸ਼ਨਕਰਤਾ ਦੇ ਘਰ ’ਚ ਹੀ ਮਿਲੀ ਸੀ।  

ਇਹ ਵੀ ਪੜ੍ਹੋ- ਫਿਰ ਸ਼ਰਮਸਾਰ ਹੋਈ ਦਿੱਲੀ, ਰੇਲਵੇ ਮੁਲਾਜ਼ਮਾਂ ਨੇ ਜਨਾਨੀ ਨਾਲ ਕੀਤਾ ਗੈਂਗਰੇਪ, 4 ਦੋਸ਼ੀ ਗ੍ਰਿਫਤਾਰ

ਜਸਟਿਸ ਮੈਂਦਿਰੱਤਾ ਨੇ ਕਿਹਾ ਕਿ ਬਲਾਤਕਾਰ ਨਾਲ ਸਬੰਧਤ ਕਾਨੂੰਨ ਤਹਿਤ ਨਾਬਾਲਗ ਦੀ ਸਹਿਮਤੀ ਮਾਇਨੇ ਨਹੀਂ ਰੱਖਦੀ ਅਤੇ ਨਾਬਾਲਗ ਕੁੜੀ ਦੇ ਅਗਵਾਕਾਰ ਨਾਲ ਪਿਆਰ ਕਰਨ ਨੂੰ ਵੀ ਭਾਰਤੀ ਸਜ਼ਾ ਜ਼ਾਬਤਾ ਤਹਿਤ ਕਾਨੂੰਨੀ ਬਚਾਅ ਵਜੋਂ ਨਹੀਂ ਮੰਨਿਆ ਜਾ ਸਕਦਾ। ਅਦਾਲਤ ਨੇ ਕਿਹਾ ਕਿ ਬਲਾਤਕਾਰ ਪੂਰੇ ਸਮਾਜ ਦੇ ਖ਼ਿਲਾਫ ਇਕ ਅਪਰਾਧ ਹੈ ਅਤੇ ਇਸ ਤੋਂ ਨਾਬਾਲਗ ਬੱਚੀ ਕੋਲ ਦੋਸ਼ੀ ਦੀ ਗੱਲ ਮੰਨਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਬਚਦਾ ਹੈ। 

ਇਹ ਵੀ ਪੜ੍ਹੋ- YouTube ’ਤੇ ਨਹੀਂ ਵਧੀ ਫਾਲੋਅਰਜ਼ ਦੀ ਗਿਣਤੀ, ਵਿਦਿਆਰਥੀ ਨੇ ਦਿੱਤੀ ਜਾਨ

ਅਦਾਲਤ ਨੇ 22 ਜੁਲਾਈ ਦੇ ਆਪਣੇ ਹੁਕਮ ਵਿਚ ਕਿਹਾ, "ਪਟੀਸ਼ਨਕਰਤਾ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਕ ਮੰਦਰ ’ਚ ਪੀੜਤਾ ਨਾਲ ਵਿਆਹ ਕਰਵਾ ਲਿਆ ਸੀ ਪਰ ਇਸ ਨਾਲ ਅਪਰਾਧ ਦਾ ਪਾਪ ਨਹੀਂ ਧੋਤਾ ਜਾਂਦਾ ਹੈ ਕਿਉਂਕਿ ਪੀੜਤ ਇਕ ਨਾਬਾਲਗ ਸੀ ਅਤੇ ਉਸ ਦੀ ਉਮਰ ਘਟਨਾ ਦੇ ਸਮੇਂ 14 ਸਾਲ ਦੀ ਸੀ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਜਿਨਸੀ ਸ਼ੋਸ਼ਣ ਕਾਰਨ ਪੀੜਤਾ ਅਤੇ ਦੋਸ਼ੀ ਨੇ ਕਾਨੂੰਨ ਦੀਆਂ ਵਿਵਸਥਾਵਾਂ ਦੀ ਉਲੰਘਣਾ ਕਰਦੇ ਹੋਏ ਵਿਆਹ ਕਰ ਲਿਆ ਜਾਂ ਬੱਚੇ ਦਾ ਜਨਮ ਹੋਇਆ ਹੈ, ਤਾਂ ਮਹਿਜ ਇਸ ਨਾਲ ਕਿਸੇ ਵੀ ਤਰੀਕੇ ਤੋਂ  ਪਟੀਸ਼ਨਕਰਤਾ ਦਾ ਅਪਰਾਧ ਘੱਟ ਨਹੀਂ ਹੋ ਜਾਂਦਾ, ਕਿਉਂਕਿ ਨਾਬਾਲਗ ਦੀ ਸਹਿਮਤੀ ਦਾ ਕਾਨੂੰਨ ’ਚ ਕੋਈ ਮਾਇਨੇ ਨਹੀਂ ਹੈ। ਅਦਾਲਤ ਨੇ ਇਹ ਕਿਹਾ ਕਿ ਨਾਬਾਲਗ ਦਾ ਜਿਨਸੀ ਸ਼ੋਸ਼ਣ ਇਕ ਘਿਨੌਣਾ ਅਪਰਾਧ ਹੈ, ਜਿਸ ਨਾਲ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ।

ਇਹ ਵੀ ਪੜ੍ਹੋ- ਜਾਣੋ ਕੌਣ ਹੈ ਅਰਪਿਤਾ ਮੁਖਰਜੀ? ਜਿਸ ਦੇ ਘਰ ’ਚ ਛਾਪੇਮਾਰੀ ’ਚ ED ਨੂੰ ਮਿਲੇ 20 ਕਰੋੜ ਰੁਪਏ


author

Tanu

Content Editor

Related News