ਇੰਸਟਾਗ੍ਰਾਮ ਦੋਸਤੀ ਤੋਂ ਹੋਟਲ ਤੱਕ..., ਵਿਆਹੁਤਾ ਔਰਤ ਨੇ ਨਾਬਾਲਗ ਨਾਲ ਬਣਾਏ ਸਬੰਧ
Sunday, Apr 05, 2026 - 02:21 AM (IST)
ਕਬੀਰਧਾਮ : ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 25 ਸਾਲਾ ਵਿਆਹੁਤਾ ਔਰਤ ਵੱਲੋਂ 16 ਸਾਲ ਦੇ ਨਾਬਾਲਗ ਲੜਕੇ ਨਾਲ ਗੰਦਾ ਕੰਮ ਕਰਨ ਦਾ ਦੋਸ਼ ਲੱਗਾ ਹੈ। ਮੁਲਜ਼ਮ ਔਰਤ ਨੇ ਨਾਬਾਲਗ ਨੂੰ ਇਮੋਸ਼ਨਲ ਬਲੈਕਮੇਲ ਕਰਕੇ ਹੋਟਲ ਬੁਲਾਇਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ।
ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ, ਇਹ ਘਟਨਾ ਕੋਤਵਾਲੀ ਥਾਣਾ ਖੇਤਰ ਦੀ ਹੈ। ਮੁਲਜ਼ਮ ਔਰਤ ਦੀ ਪਛਾਣ ਖਿਆਤੀ ਵਿਸ਼ਵਕਰਮਾ (25) ਵਜੋਂ ਹੋਈ ਹੈ, ਜਿਸ ਦੀ ਨਾਬਾਲਗ ਲੜਕੇ ਨਾਲ ਪਛਾਣ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਰਾਹੀਂ ਹੋਈ ਸੀ। ਹੌਲੀ-ਹੌਲੀ ਦੋਵਾਂ ਵਿਚਾਲੇ ਗੱਲਬਾਤ ਵਧ ਗਈ ਅਤੇ ਉਹ ਆਪਸ ਵਿੱਚ ਮਿਲਣ ਲੱਗ ਪਏ।
ਪੀੜਤ ਨਾਬਾਲਗ ਨੇ ਪੁਲਸ ਨੂੰ ਦੱਸਿਆ ਕਿ 1 ਅਪ੍ਰੈਲ 2026 ਨੂੰ ਖਿਆਤੀ ਨੇ ਉਸ ਨੂੰ ਭੋਰਮਦੇਵ ਰੋਡ ਸਥਿਤ ਇੱਕ ਹੋਟਲ ਵਿੱਚ ਮਿਲਣ ਲਈ ਬੁਲਾਇਆ। ਉੱਥੇ ਪਹੁੰਚਣ ਤੋਂ ਬਾਅਦ ਔਰਤ ਨੇ ਉਸ 'ਤੇ ਭਾਵਨਾਤਮਕ ਦਬਾਅ (ਇਮੋਸ਼ਨਲ ਬਲੈਕਮੇਲ) ਪਾਇਆ ਅਤੇ ਲਾਲਚ ਦੇ ਕੇ ਉਸ ਨਾਲ ਸਬੰਧ ਬਣਾਏ। ਇਸ ਤੋਂ ਬਾਅਦ ਔਰਤ ਨੇ ਉਸ ਨੂੰ ਡਰਾਇਆ-ਧਮਕਾਇਆ ਕਿ ਉਹ ਇਸ ਬਾਰੇ ਕਿਸੇ ਨੂੰ ਕੁਝ ਨਾ ਦੱਸੇ।
ਇਸ ਘਟਨਾ ਤੋਂ ਬਾਅਦ ਨਾਬਾਲਗ ਲੜਕਾ ਭਾਰੀ ਮਾਨਸਿਕ ਤਣਾਅ ਵਿੱਚ ਆ ਗਿਆ। ਪਹਿਲਾਂ ਤਾਂ ਉਹ ਡਰ ਕਾਰਨ ਚੁੱਪ ਰਿਹਾ, ਪਰ ਦੋ ਦਿਨਾਂ ਬਾਅਦ ਹਿੰਮਤ ਜੁਟਾ ਕੇ ਉਹ ਥਾਣੇ ਪਹੁੰਚਿਆ ਅਤੇ ਪੁਲਸ ਨੂੰ ਸਾਰੀ ਜਾਣਕਾਰੀ ਦਿੱਤੀ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਔਰਤ ਦੇ ਖਿਲਾਫ ਪੋਕਸੋ (POCSO) ਐਕਟ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਖਿਆਤੀ ਵਿਸ਼ਵਕਰਮਾ ਨੇ ਕੁਝ ਸਮਾਂ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ। ਉਹ ਵਿਆਹ ਤੋਂ ਪਹਿਲਾਂ ਹੀ ਇਸ ਨਾਬਾਲਗ ਲੜਕੇ ਦੇ ਸੰਪਰਕ ਵਿੱਚ ਸੀ। ਫਿਲਹਾਲ ਪੁਲਸ ਨੇ ਮੁਲਜ਼ਮ ਔਰਤ ਨੂੰ ਗ੍ਰਿਫਤਾਰ ਕਰਕੇ ਨਿਆਂਇਕ ਰਿਮਾਂਡ 'ਤੇ ਭੇਜ ਦਿੱਤਾ ਹੈ।
