ਜਰਮਨ ਗ੍ਰੀਨ ਸਟੀਲ ਦਾ ਸ਼ੇਅਰ 3 ਫੀਸਦੀ ਤੋਂ ਵੱਧ ਵਾਧੇ ਨਾਲ ਸੂਚੀਬੱਧ

Monday, Oct 05, 2026 - 06:32 PM (IST)

ਜਰਮਨ ਗ੍ਰੀਨ ਸਟੀਲ ਦਾ ਸ਼ੇਅਰ 3 ਫੀਸਦੀ ਤੋਂ ਵੱਧ ਵਾਧੇ ਨਾਲ ਸੂਚੀਬੱਧ

ਬਿਜ਼ਨੈੱਸ ਡੈਸਕ - ਜਰਮਨ ਗ੍ਰੀਨ ਸਟੀਲ ਐਂਡ ਪਾਵਰ ਲਿਮਟਿਡ ਦਾ ਸ਼ੇਅਰ ਆਪਣੇ 139 ਰੁਪਏ ਦੇ ਇਸ਼ੂ ਪ੍ਰਾਈਸ ਦੇ ਮੁਕਾਬਲੇ 3 ਫੀਸਦੀ ਤੋਂ ਵੱਧ ਵਾਧੇ ਨਾਲ ਸੋਮਵਾਰ ਨੂੰ ਬਾਜ਼ਾਰ ’ਚ ਸੂਚੀਬੱਧ ਹੋਇਆ। ਬੀ. ਐੱਸ. ਈ. ’ਚ ਸ਼ੇਅਰ 143.50 ਰੁਪਏ ’ਤੇ ਸੂਚੀਬੱਧ ਹੋਇਆ, ਜੋ ਇਸ਼ੂ ਪ੍ਰਾਈਸ ਤੋਂ 3.23 ਫੀਸਦੀ ਜ਼ਿਆਦਾ ਹੈ। ਐੱਨ. ਐੱਸ. ਈ. ’ਤੇ ਸ਼ੇਅਰ ਨੇ ਇਸ਼ੂ ਪ੍ਰਾਈਸ ਤੋਂ 2.15 ਫੀਸਦੀ ਦੇ ਵਾਧੇ ਨਾਲ 142 ਰੁਪਏ ’ਤੇ ਕਾਰੋਬਾਰ ਸ਼ੁਰੂ ਕੀਤਾ। ਕੰਪਨੀ ਦਾ ਬਾਜ਼ਾਰ ਮੁਲਾਂਕਣ 1,004.03 ਕਰੋੜ ਰੁਪਏ ਰਿਹਾ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

ਜਰਮਨ ਗ੍ਰੀਨ ਸਟੀਲ ਐਂਡ ਪਾਵਰ ਲਿਮਟਿਡ ਦੇ ਆਈ. ਪੀ. ਓ. (ਇਨੀਸ਼ੀਅਲ ਪਬਲਿਕ ਆਫਰ) ਨੂੰ ਪਿਛਲੇ ਹਫ਼ਤੇ ਮੰਗਲਵਾਰ ਨੂੰ ਬੋਲੀ ਦੇ ਆਖਰੀ ਦਿਨ 28.98 ਗੁਣਾ ਸਬਸਕ੍ਰਿਪਸ਼ਨ ਮਿਲਿਆ ਸੀ। ਕੰਪਨੀ ਦੇ 304 ਕਰੋੜ ਰੁਪਏ ਦੇ ਆਈ. ਪੀ. ਓ. ਦਾ ਪ੍ਰਾਈਸ ਬੈਂਡ 132-139 ਰੁਪਏ ਪ੍ਰਤੀ ਸ਼ੇਅਰ ਸੀ। ਨਵੇਂ ਸ਼ੇਅਰ ਤੋਂ ਜੁਟਾਈ ਗਈ ਰਕਮ ਦੀ ਵਰਤੋਂ ਗੁਜਰਾਤ ਦੇ ਕੱਛ ਜ਼ਿਲੇ ਦੇ ਸਾਮਖਿਆਲੀ ’ਚ ਕੰਪਨੀ ਦੀ ਨਿਰਮਾਣ ਇਕਾਈ ਦੇ ਵਿਸਥਾਰ, ਪਵਨ ਅਤੇ ਸੌਰ ਊਰਜਾ ਦੇ ਸਾਂਝੇ ਪਲਾਂਟ ਦੀ ਸਥਾਪਨਾ, ਕਰਜ਼ਾ ਚੁਕਾਉਣ ਅਤੇ ਆਮ ਕਾਰੋਬਾਰੀ ਲੋੜਾਂ ਲਈ ਕੀਤੀ ਜਾਵੇਗੀ। ਗੁਜਰਾਤ ਸਥਿਤ ਜਰਮਨ ਗ੍ਰੀਨ ਸਟੀਲ ਐਂਡ ਪਾਵਰ ਏਕੀਕ੍ਰਿਤ ਲੋਹਾ ਅਤੇ ਇਸਪਾਤ ਨਿਰਮਾਣ ਕੰਪਨੀ ਹੈ। ਇਸ ਦੇ ਉਤਪਾਦਾਂ ’ਚ ਟੀ. ਐੱਮ. ਟੀ. ਬਾਰ, ਐੱਮ. ਐੱਸ. ਬਿਲਟ ਅਤੇ ਸਪੰਜ ਆਇਰਨ ਸ਼ਾਮਲ ਹਨ।

ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ  ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ :  Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼

ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash ,  20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News