ਇਕ ਹੀ ਮੰਡਪ ''ਚ ਰਚਾਇਆ ਪਤਨੀ ਤੇ ਸਾਲੀ ਨਾਲ ਵਿਆਹ

Sunday, Dec 08, 2019 - 08:15 PM (IST)

ਇਕ ਹੀ ਮੰਡਪ ''ਚ ਰਚਾਇਆ ਪਤਨੀ ਤੇ ਸਾਲੀ ਨਾਲ ਵਿਆਹ

ਭੋਪਾਲ— ਮੱਧ ਪ੍ਰਦੇਸ਼ 'ਚ ਇਕ ਵਿਆਹ ਅੱਜਕਲ ਬਹੁਤ ਚਰਚਾ 'ਚ ਹੈ। ਇਕ ਲਾੜੇ ਨੇ ਇਕ ਹੀ ਮੰਡਪ 'ਚ 2 ਭੈਣਾਂ ਨਾਲ ਵਿਆਹ ਰਚਾਇਆ ਹੈ। ਇਹ ਮਾਮਲਾ ਸੂਬੇ ਦੇ ਭਿੰਡ ਜ਼ਿਲ੍ਹੇ ਦਾ ਹੈ, ਜਿਥੇ ਇਕ ਵਿਅਕਤੀ ਨੇ ਆਪਣੀ ਪਤਨੀ ਦੀ ਭੈਣ ਨਾਲ ਵਿਆਹ ਕੀਤਾ ਤੇ ਉਸੇ ਮੰਡਪ 'ਚ ਆਪਣੀ ਪਤਨੀ ਨਾਲ ਵੀ ਮੁੜ ਵਿਆਹ ਕੀਤਾ।
ਭਿੰਡ ਜ਼ਿਲ੍ਹੇ ਦੀ ਮੇਹਗਾਂਵ ਜ਼ਿਲ੍ਹੇ ਦੇ ਗੁਦਾਵਲੀ ਪਿੰਡ ਦੀ ਮਹਿਲਾ ਸਰਪੰਚ ਵਿਨੀਤਾ ਦੇ ਪਤੀ ਦਿਲੀਪ ਨੇ ਇਕ ਹੀ ਮੰਡਪ ਦੇ ਹੇਠਾਂ ਆਪਣੀ ਪਤਨੀ ਵਿਨੀਤਾ ਤੇ ਸਾਲੀ ਰਚਨਾ ਨਾਲ ਵਿਆਹ ਕੀਤਾ ਹੈ, ਦਿਲੀਪ ਤੇ ਵਿਨੀਤਾ ਦਾ ਵਿਆਹ ਲਗਭਗ 9 ਸਾਲ ਪਹਿਲਾਂ ਹੋਇਆ ਸੀ, ਦੋਵਾਂ ਦੇ 3 ਬੱਚੇ ਵੀ ਹਨ। ਦਿਲੀਪ ਮੁਤਾਬਕ ਇਸ ਵਿਆਹ ਲਈ ਉਸ ਦੀ ਪਤਨੀ ਵਿਨੀਤਾ ਨੇ ਹੀ ਹਾਮੀ ਭਰੀ।
ਜਿਸ ਤੋਂ ਬਾਅਦ ਹੀ ਉਸ ਨੇ ਪਤਨੀ ਦੀ ਹੀ ਕਜ਼ਨ ਰਚਨਾ, ਜੋ ਰਿਸ਼ਤੇ 'ਚ ਸਾਲੀ ਲੱਗਦੀ ਹੈ, ਨਾਲ ਵਿਆਹ ਰਚਾਇਆ। ਇਸ ਅਨੋਖੇ ਵਿਆਹ ਦੌਰਾਨ ਜੈ ਮਾਲਾ ਦੀ ਸਟੇਜ 'ਤੇ ਵੀ ਦੋ ਦੁਲਹਨਾਂ ਸਨ, ਦਿਲੀਪ ਨੇ ਆਪਣੀ ਪਤਨੀ ਵਿਨੀਤਾ ਦੇ ਨਾਲ ਹੀ ਰਚਨਾ ਨੂੰ ਵੀ ਗਲੇ 'ਚ ਮਾਲਾ ਪਹਿਨਾ ਕੇ ਪਤਨੀ ਵਜੋਂ ਸਵੀਕਾਰ ਕੀਤਾ, ਇਸ ਤੋਂ ਬਾਅਦ ਦਿਲੀਪ ਆਪਣੀਆਂ ਦੋਵੇਂ ਪਤਨੀਆਂ ਨਾਲ ਸਟੇਜ 'ਤੇ ਵੀ ਬੈਠਾ । ਦਿਲੀਪ ਨੇ ਦੱਸਿਆ ਕਿ ਪਹਿਲੀ ਪਤਨੀ ਦੀ ਤਬੀਅਤ ਠੀਕ ਨਹੀਂ ਰਹਿੰਦੀ, ਬੱਚੇ ਛੋਟੇ-ਛੋਟੇ ਹਨ, ਇਸ ਲਈ ਉਨ੍ਹਾਂ ਦੀ ਦੇਖ-ਭਾਲ ਲਈ ਦੂਜੇ ਵਿਆਹ ਦਾ ਕਦਮ ਉਠਾਇਆ।


author

KamalJeet Singh

Content Editor

Related News