ਵਿਆਹ ਤੋਂ ਅਗਲੇ ਹੀ ਦਿਨ ਕਰ ਦਿੱਤਾ ਪਤਨੀ ਦਾ ਕਤਲ, ਫਿਰ ਕੂੜੇ ’ਚ ਸੁੱਟੀ ਲਾ.ਸ਼

Wednesday, Nov 20, 2024 - 11:22 AM (IST)

ਵਿਆਹ ਤੋਂ ਅਗਲੇ ਹੀ ਦਿਨ ਕਰ ਦਿੱਤਾ ਪਤਨੀ ਦਾ ਕਤਲ, ਫਿਰ ਕੂੜੇ ’ਚ ਸੁੱਟੀ ਲਾ.ਸ਼

ਨੈਸ਼ਨਲ ਡੈਸਕ- ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਵਿਆਹ ਤੋਂ ਅਗਲੇ ਹੀ ਦਿਨ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਉਸ ਦੀ ਲਾਸ਼ ਕੂੜੇ ’ਚ ਸੁੱਟ ਦਿੱਤੀ। ਪੁਲਸ ਨੇ ਦੱਸਿਆ ਕਿ ਨਾਬਾਲਗ ਕੁੜੀ ਨਾਲ ਵਿਆਹ ਕਰਨ ਵਾਲੇ 22 ਸਾਲਾ ਵਿਅਕਤੀ ਅਤੇ 2 ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਪੂਰੀ ਘਟਨਾ ਤੇਲੰਗਾਨਾ ਦੇ ਹੈਦਰਾਬਾਦ ਦੀ ਹੈ। ਪੁਲਸ ਮੁਤਾਬਕ ਮੁਲਜ਼ਮ ਚਿੰਟੂ ਉਰਫ਼ ​​ਵਿਗਨੇਸ਼ ਨੇ ਲਗਭਗ 5 ਮਹੀਨੇ ਪਹਿਲਾਂ 17 ਸਾਲਾ ਕੁੜੀ ਨਾਲ ਆਨਲਾਈਨ ਦੋਸਤੀ ਕੀਤੀ ਅਤੇ 8 ਨਵੰਬਰ ਨੂੰ ਉਸ ਨਾਲ ਵਿਆਹ ਕਰ ਲਿਆ ਸੀ। ਹਾਲਾਂਕਿ, ਬਾਅਦ ’ਚ ਉਸ ਨੇ ਉਸੇ ਦਿਨ ਆਪਣੇ ਘਰ ਦੀ ਕੰਧ ਨਾਲ ਉਸ ਦਾ ਸਿਰ ਮਾਰ ਕੇ ਅਤੇ ਸਾੜ੍ਹੀ ਨਾਲ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ : 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਕਰੋ ਇਹ ਛੋਟਾ ਜਿਹਾ ਕੰਮ

ਇਸ ਤੋਂ ਬਾਅਦ ਉਸ ਨੇ ਆਪਣੀ ਪਹਿਲੀ ਪਤਨੀ ਅਤੇ ਦੋਸਤ ਦੀ ਮਦਦ ਨਾਲ ਕੁੜੀ ਦੀ ਲਾਸ਼ ਨੂੰ ਦੋਪਹੀਆ ਵਾਹਨ ’ਤੇ ਰੱਖ ਕੇ ਤੁੱਕੁਗੁਡਾ ’ਚ ਕੂੜੇ ਦੇ ਢੇਰ ’ਤੇ ਸੁੱਟ ਦਿੱਤਾ। ਪੁਲਸ ਨੇ ਦੱਸਿਆ ਕਿ ਇਕ ਮਹੀਨਾ ਪਹਿਲਾਂ ਵਿਗਨੇਸ਼ ਨੇ ਕੁੜੀ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ, ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਉਹ ਉਸ ਨੂੰ ਆਪਣੇ ਦੋਸਤ ਦੇ ਘਰ ਲੈ ਗਿਆ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ। ਇਸ ਤੋਂ ਬਾਅਦ ਕੁੜੀ ਉਸ ’ਤੇ ਵਿਆਹ ਕਰਨ ਦਾ ਦਬਾਅ ਬਣਾਉਣ ਲੱਗੀ, ਜਿਸ ਤੋਂ ਬਾਅਦ ਵਿਗਨੇਸ਼ ਨੇ ਉਸ ਨੂੰ ਮਾਰਨ ਦੀ ਸਾਜ਼ਿਸ਼ ਰਚੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News