ਅਗਲੇ 17 ਦਿਨ ਮੌਜਾਂ ਹੀ ਮੌਜਾਂ! ਇਨ੍ਹਾਂ 9 ਰਾਸ਼ੀਆਂ ਵਾਲਿਆਂ ਦੀ ਚਮਕ ਜਾਵੇਗੀ ਕਿਸਮਤ

10/7/2026 7:37:27 PM

ਵੈੱਬ ਡੈਸਕ: ਜੋਤਿਸ਼ ਵਿਚ ਸ਼ੁੱਕਰ ਗ੍ਰਹਿ ਨੂੰ ਸੁੱਖ-ਸਹੂਲਤਾਂ, ਧਨ, ਪ੍ਰੇਮ, ਕਲਾ ਅਤੇ ਭੌਤਿਕ ਸੁੱਖਾਂ ਦਾ ਕਾਰਕ ਮੰਨਿਆ ਜਾਂਦਾ ਹੈ। ਸ਼ੁੱਕਰ ਗ੍ਰਹਿ ਹੁਣ ਤੁਲਾ ਰਾਸ਼ੀ ਵਿੱਚੋਂ ਨਿਕਲ ਕੇ ਕੰਨਿਆ ਰਾਸ਼ੀ ਵਿਚ ਪ੍ਰਵੇਸ਼ ਕਰ ਰਿਹਾ ਹੈ ਅਤੇ ਲਗਭਗ 17 ਦਿਨ ਇਸੇ ਰਾਸ਼ੀ ਵਿੱਚ ਰਹੇਗਾ। ਕੰਨਿਆ ਰਾਸ਼ੀ ਦਾ ਸੁਆਮੀ ਬੁਧ ਗ੍ਰਹਿ ਹੈ, ਜਿਸ ਨੂੰ ਸ਼ੁੱਕਰ ਦਾ ਮਿੱਤਰ ਗ੍ਰਹਿ ਮੰਨਿਆ ਜਾਂਦਾ ਹੈ। ਇਸ ਪਰਿਵਰਤਨ ਨਾਲ ਕਈ ਰਾਸ਼ੀਆਂ ਨੂੰ ਕਰੀਅਰ, ਵਪਾਰ ਅਤੇ ਧਨ ਦੇ ਮਾਮਲੇ ਵਿੱਚ ਵਧੀਆ ਲਾਭ ਮਿਲ ਸਕਦਾ ਹੈ।

1. ਵ੍ਰਿਸ਼ਭ ਰਾਸ਼ੀ (Taurus): ਆਰਥਿਕ ਮਾਮਲਿਆਂ ਵਿਚ ਰਾਹਤ ਮਿਲੇਗੀ, ਰੁਕੇ ਹੋਏ ਕੰਮ ਅੱਗੇ ਵਧਣਗੇ, ਕਮਾਈ ਦੇ ਨਵੇਂ ਰਸਤੇ ਖੁੱਲ੍ਹਣਗੇ ਅਤੇ ਪੁਰਾਣੇ ਨਿਵੇਸ਼ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ।

2. ਮਿਥੁਨ ਰਾਸ਼ੀ (Gemini): ਨੌਕਰੀ ਅਤੇ ਕਰੀਅਰ ਲਈ ਨਵੇਂ ਮੌਕੇ ਮਿਲ ਸਕਦੇ ਹਨ, ਦਫ਼ਤਰ ਵਿਚ ਤੁਹਾਡੀ ਗੱਲ ਨੂੰ ਅਹਿਮੀਅਤ ਮਿਲੇਗੀ ਅਤੇ ਕਾਰੋਬਾਰੀਆਂ ਨੂੰ ਨਵੇਂ ਸੰਪਰਕਾਂ ਤੋਂ ਫ਼ਾਇਦਾ ਹੋਵੇਗਾ।

3. ਕਰਕ ਰਾਸ਼ੀ (Cancer): ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਰਹੇਗਾ ਅਤੇ ਪੈਸੇ ਦੇ ਮਾਮਲਿਆਂ ਵਿਚ ਸੁਧਾਰ ਹੋਵੇਗਾ, ਪਰ ਸੁਖ-ਸੁਵਿਧਾਵਾਂ 'ਤੇ ਖਰਚ ਵਧਣ ਕਾਰਨ ਬਜਟ ਦਾ ਧਿਆਨ ਰੱਖਣਾ ਪਵੇਗਾ।

4. ਸਿੰਘ ਰਾਸ਼ੀ (Leo): ਕਰੀਅਰ ਵਿਚ ਅੱਗੇ ਵਧਣ ਦੇ ਮੌਕੇ ਮਿਲਣਗੇ, ਕੰਮ ਦੀ ਤਾਰੀਫ਼ ਹੋਵੇਗੀ ਅਤੇ ਆਰਥਿਕ ਸਥਿਤੀ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ।

5. ਕੰਨਿਆ ਰਾਸ਼ੀ (Virgo): ਸ਼ੁੱਕਰ ਦਾ ਇਹ ਪਰਿਵਰਤਨ ਇਸੇ ਰਾਸ਼ੀ ਵਿੱਚ ਹੋ ਰਿਹਾ ਹੈ, ਜਿਸ ਨਾਲ ਆਤਮ-ਵਿਸ਼ਵਾਸ ਵਧੇਗਾ, ਨੌਕਰੀ ਵਿੱਚ ਤਰੱਕੀ ਦੇ ਮੌਕੇ ਮਿਲਣਗੇ ਅਤੇ ਰਿਸ਼ਤਿਆਂ ਵਿੱਚ ਵੀ ਹਾਂਪੱਖੀ ਬਦਲਾਅ ਆਵੇਗਾ।

6. ਵ੍ਰਿਸ਼ਚਿਕ ਰਾਸ਼ੀ (Scorpio): ਨਵੀਂ ਨੌਕਰੀ ਦਾ ਆਫ਼ਰ ਮਿਲ ਸਕਦਾ ਹੈ, ਪੈਸੇ ਦੀਆਂ ਪੁਰਾਣੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ ਅਤੇ ਪੁਰਾਣੇ ਸੰਪਰਕਾਂ ਰਾਹੀਂ ਕੰਮ ਬਣੇਗਾ।

7. ਧਨੂ ਰਾਸ਼ੀ (Sagittarius): ਮਿਹਨਤ ਦਾ ਚੰਗਾ ਫ਼ਲ ਮਿਲੇਗਾ, ਨੌਕਰੀ ਵਿਚ ਨਵੀਂ ਜ਼ਿੰਮੇਵਾਰੀ ਮਿਲੇਗੀ ਅਤੇ ਵਪਾਰੀਆਂ ਨੂੰ ਨਵੇਂ ਪ੍ਰੋਜੈਕਟ ਜਾਂ ਡੀਲ ਤੋਂ ਫ਼ਾਇਦਾ ਹੋਵੇਗਾ।

8. ਮਕਰ ਰਾਸ਼ੀ (Capricorn): ਕਿਸਮਤ ਦਾ ਸਾਥ ਮਿਲੇਗਾ, ਕੰਮਕਾਜ ਵਿੱਚ ਸਫ਼ਲਤਾ ਮਿਲੇਗੀ ਅਤੇ ਯਾਤਰਾ ਦੇ ਯੋਗ ਵੀ ਬਣ ਸਕਦੇ ਹਨ।

9. ਮੀਨ ਰਾਸ਼ੀ (Pisces): ਪ੍ਰੇਮ ਅਤੇ ਰਿਸ਼ਤਿਆਂ ਵਿਚ ਮਜ਼ਬੂਤੀ ਆਵੇਗੀ, ਨੌਕਰੀ ਅਤੇ ਕਾਰੋਬਾਰ ਵਿਚ ਨਵੇਂ ਮੌਕੇ ਅਤੇ ਆਰਥਿਕ ਲਾਭ ਦੇ ਸੰਕੇਤ ਹਨ।
 


Anmol Tagra

Content Editor Anmol Tagra