ਪ੍ਰੇਮੀ ਦਾ ਖਤਰਨਾਕ ਤੋਹਫਾ, ਵਿਆਹ ਦੀ ਸਟੇਜ ''ਤੇ ਪ੍ਰੇਮਿਕਾ ''ਤੇ ਸੁੱਟਿਆ ਤੇਜ਼ਾਬ

Monday, Feb 18, 2019 - 05:59 PM (IST)

ਪ੍ਰੇਮੀ ਦਾ ਖਤਰਨਾਕ ਤੋਹਫਾ, ਵਿਆਹ ਦੀ ਸਟੇਜ ''ਤੇ ਪ੍ਰੇਮਿਕਾ ''ਤੇ ਸੁੱਟਿਆ ਤੇਜ਼ਾਬ

ਬਸਤੀ— ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲੇ 'ਚ ਇਕ ਵਿਆਹ ਸਮਾਰੋਹ 'ਚ ਐਤਵਾਰ ਨੂੰ ਹੰਗਾਮਾ ਹੋ ਗਿਆ। ਬਸਤੀ ਜ਼ਿਲੇ ਦੇ ਜੈਵਿਜੇ ਪਿੰਡ 'ਚ ਇਕ ਲੜਕੀ ਦੇ ਵਿਆਹ ਦਾ ਰਿਸੈਪਸ਼ਨ ਹੋ ਰਿਹਾ ਸੀ। ਉੱਥੇ ਸਾਰੇ ਰਿਸ਼ਤੇਦਾਰ ਆਏ ਹੋਏ ਸਨ ਅਤੇ ਵਿਆਹ ਸਮਾਰੋਹ 'ਚ ਰੁਝੇ ਸਨ। ਲੜਕੀ ਦੇ ਘਰਵਾਲੇ ਵੀ ਮਹਿਮਾਨਾਂ ਦੇ ਸਵਾਗਤ 'ਚ ਲੱਗੇ ਹੋਏ ਸਨ। ਕੁਝ ਦੇਰ ਬਾਅਦ ਹੀ ਲੜਕੀ ਦਾ ਪ੍ਰੇਮੀ ਸਲਮਾਨ ਵੀ ਉੱਥੇ ਆ ਗਿਆ। ਲਾੜੀ ਨੂੰ ਲੱਗਾ ਕਿ ਉਸ ਦਾ ਪ੍ਰੇਮੀ ਉਸ ਨੂੰ ਵਿਆਹ ਦੀ ਵਧਾਈ ਦੇਣ ਆਇਆ ਹੈ ਪਰ ਪ੍ਰੇਮੀ ਦੇ ਇਰਾਦੇ ਤਾਂ ਕੁਝ ਹੋਰ ਹੀ ਸਨ। ਉਹ ਆਪਣੇ ਹੱਥ 'ਚ ਸ਼ੀਸ਼ੇ ਦਾ ਜਾਰ ਲੈ ਕੇ ਪੁੱਜਿਆ ਸੀ, ਜਿਸ 'ਚ ਤੇਜ਼ਾਬ ਭਰਿਆ ਹੋਇਆ ਸੀ। ਮੌਕਾ ਦੇਖ ਕੇ ਪ੍ਰੇਮੀ ਨੇ ਪ੍ਰੇਮਿਕਾ ਦੇ ਚਿਹਰੇ 'ਤੇ ਤੇਜ਼ਾਬ ਸੁੱਟ ਦਿੱਤਾ ਅਤੇ ਮੌਕੇ 'ਤੇ ਦੌੜ ਗਿਆ।

ਤੇਜ਼ਾਬ ਕਾਰਨ ਲਾੜੀ ਦਾ ਚਿਹਰਾ, ਅੱਖ ਅਤੇ ਹੱਥ ਬੁਰੀ ਤਰ੍ਹਾਂ ਝੁਲਸ ਗਈ। ਇਸ ਕਾਰਨ ਲਾੜੀ 50 ਫੀਸਦੀ ਤੋਂ ਵਧ ਝੁਲਸ ਚੁਕੀ ਸੀ। ਲਾੜੀ ਦੀ ਅੱਖ 'ਚ ਤੇਜ਼ਾਬ ਪੈਣ ਕਾਰਨ ਕਾਰਨੀਆ ਖਰਾਬ ਹੋ ਗਿਆ। ਲਾੜੀ ਦੀ ਹਾਲਤ ਨਾਜ਼ੁਕ ਦੇਖ ਜ਼ਿਲਾ ਹਸਪਤਾਲ ਤੋਂ ਉਸ ਨੂੰ ਗੋਰਖਪੁਰ ਮੈਡੀਕਲ ਕਾਲਜ 'ਚ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਮਾਮਲੇ 'ਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀ ਸਲਮਾਨ ਨੂੰ ਗ੍ਰਿਫਤਾਰ ਕਰ ਲਿਆ। ਸਲਮਾਨ 'ਤੇ ਗੰਭੀਰ ਧਾਰਾਵਾਂ 'ਚ ਮੁਕੱਦਮਾ ਦਰਜ ਕਰ ਲਿਆ ਗਿਆ।


author

DIsha

Content Editor

Related News