''ਧਨਤੇਰਸ'' ਨੂੰ ਲੈ ਕੇ ਸਜੇ ਬਾਜ਼ਾਰ, ਕਾਰੋਬਾਰੀਆਂ ਦੇ ਖਿੜੇ ਚਿਹਰੇ
Thursday, Nov 12, 2020 - 02:12 PM (IST)
ਪਟਨਾ— ਕੋਰੋਨਾ ਲਾਗ ਨੂੰ ਜ਼ਿੰਦਗੀ ਦਾ ਹਿੱਸਾ ਬਣਾ ਚੁੱਕੇ ਬਿਹਾਰ ਦੇ ਲੋਕ ਜੀਵਨ ਵਿਚ ਉਮੀਦ ਦੀ ਰੌਸ਼ਨੀ ਜਗਾ ਕੇ ਰੱਖਣ ਲਈ ਅੱਜ ਧਨਤੇਰਸ 'ਤੇ ਖਰੀਦਦਾਰੀ ਕਰਨ ਬਾਹਰ ਨਿਕਲ ਰਹੇ ਹਨ। ਲੋਕ ਵਲੋਂ ਖਰੀਦਦਾਰੀ ਕਰਨ ਨਾਲ ਨਾ ਸਿਰਫ ਬਾਜ਼ਾਰ ਵਿਚ ਚਹਿਲ-ਪਹਿਲ ਵਧੀ ਹੈ, ਸਗੋਂ ਕਈ ਮਹੀਨਿਆਂ ਤੋਂ ਕਾਰੋਬਾਰ ਦੀ ਸੁਸਤੀ ਝੱਲ ਚੁੱਕੇ ਦੁਕਾਨਦਾਰਾਂ ਦੇ ਚਿਹਰੇ ਵੀ ਖਿੜ ਉਠੇ ਹਨ। ਪੰਚਾਂਗ ਮੁਤਾਬਕ ਹਰ ਸਾਲ ਕਾਰਤਿਕ ਕ੍ਰਿਸ਼ਨ ਪੱਖ ਦੀ ਤ੍ਰਯੋਦਸ਼ੀ ਨੂੰ ਧਨਤੇਰਸ ਮਨਾਇਆ ਜਾਂਦਾ ਹੈ। ਧਨਤੇਰਸ ਦਾ ਤਿਉਹਾਰ ਅੱਜ ਮਨਾਇਆ ਜਾ ਰਿਹਾ ਹੈ। ਇਹ ਮੂਲ ਰੂਪ ਨਾਲ ਆਯੁਰਵੇਦ ਦੇ ਜਨਕ ਧਨਵੰਤਰੀ ਦੇ ਜਨਮ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਧਨਤੇਰਸ ਦੇ ਦਿਨ ਨਵੇਂ ਭਾਂਡੇ ਜਾਂ ਸੋਨਾ-ਚਾਂਦੀ ਖਰੀਦਣ ਦੀ ਪਰੰਪਰਾ ਹੈ। ਧਨਤੇਰਸ 'ਤੇ ਭਾਂਡੇ ਖਰੀਦਣ ਦੀ ਸ਼ੁਰੂਆਤ ਕਦੋਂ ਅਤੇ ਕਿਵੇਂ ਹੋਈ, ਇਸ ਦਾ ਕੋਈ ਨਿਸ਼ਚਿਤ ਸਬੂਤ ਨਹੀਂ ਹੈ ਪਰ ਅਜਿਹਾ ਮੰਨਿਆ ਜਾਂਦਾ ਹੈ ਕਿ ਜਨਮ ਦੇ ਸਮੇਂ ਧਨਵੰਤਰੀ ਦੇ ਹੱਥਾਂ ਵਿਚ ਅੰਮ੍ਰਿਤ ਕਲਸ਼ ਸੀ ਅਤੇ ਇਸੇ ਕਾਰਨ ਇਸ ਦਿਨ ਭਾਂਡੇ ਖਰੀਦਣਾ ਸ਼ੁੱਭ ਮੰਨਦੇ ਹਨ। ਧਨਤੇਰਸ ਧਨ, ਸੁੱਖ ਅਤੇ ਤਰੱਕੀ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਨਵਾਬੀ ਟੌਹਰ ਰੱਖਣ ਵਾਲੇ 'ਦੀਵੇ' ਦਾ ਰੁਦਨ'
ਰਾਜਧਾਨੀ ਪਟਨਾ ਸਮੇਤ ਪੂਰੇ ਸੂਬੇ ਦੇ ਬਜ਼ਾਰਾਂ ਵਿਚ ਜਿਸ ਤਰ੍ਹਾਂ ਨਾਲ ਖਰੀਦਦਾਰ ਨਜ਼ਰ ਆ ਰਹੇ ਹਨ, ਉਸ ਤੋਂ ਵੀ ਕਾਰੋਬਾਰੀਆਂ ਦੇ ਚਿਹਰੇ ਖਿੜੇ ਨਜ਼ਰ ਆਏ। ਗਾਹਕਾਂ ਦੀ ਭੀੜ ਵੇਖ ਕੇ ਦੁਕਾਨਦਾਰ ਵੀ ਉਤਸ਼ਾਹਤ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਤਿਉਹਾਰ ਦੀ ਰੌਣਕ ਕੋਰੋਨਾ ਕਾਰਨ ਹੋਏ ਨੁਕਸਾਨ ਦੀ ਭਰਪਾਈ ਕਰ ਦੇਵੇਗਾ। ਦੇਵੀ-ਦੇਵਤਾਵਾਂ ਦੀਆਂ ਮੂਰਤੀਆਂ ਦੇ ਨਾਲ-ਨਾਲ ਘਰ-ਵਿਹੜੇ ਨੂੰ ਸਜਾਉਣ ਲਈ ਰੰਗ-ਬਿਰੰਗੇ ਬਲਬਾਂ ਦੀਆਂ ਲੜੀਆਂ, ਲਾਈਟਿੰਗ ਸਟੈਂਡ, ਝਾਲਰ, ਲਟਕਨ ਅਤੇ ਮਿੱਟੀ ਦੇ ਡੈਕੋਰੇਟਿਵ ਦੀਵੇ ਉਪਲੱਬਧ ਹਨ। ਛੋਟੇ ਬਲਬ ਦੀਆਂ ਲੜੀਆਂ ਦੀ ਬਜ਼ਾਰ ਵਿਚ ਮੰਗ ਵੱਧ ਹੈ।
ਇਹ ਵੀ ਪੜ੍ਹੋ: Dhanteras 2020: ਧਨਤੇਰਸ 'ਤੇ ਕੀ ਖ਼ਰੀਦਣਾ ਸ਼ੁੱਭ ਹੁੰਦਾ ਹੈ ਤੇ ਕੀ ਨਹੀਂ, ਜਾਣਨ ਲਈ ਪੜ੍ਹੋ ਇਹ ਖ਼ਬਰ
ਲੋਕ ਮਾਨਤਾ ਮੁਤਾਬਕ ਧਨਤੇਰਸ ਦੇ ਦਿਨ ਮਾਂ ਲਕਸ਼ਮੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਧਾਤੂ ਖਰੀਦਣ ਦੀ ਪਰੰਪਰਾ ਸਦੀਆਂ ਤੋਂ ਚੱਲੀ ਆ ਰਹੀ ਹੈ ਪਰ ਧਾਤੂਆਂ ਦੀ ਆਸਮਾਨ ਛੂਹਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਕਾਰਨ ਹੁਣ ਲੋਕਾਂ ਦਾ ਰੁਝਾਨ ਘਰੇਲੂ ਵਰਤੋਂ ਦੀਆਂ ਵਸਤੂਆਂ ਖਰੀਦਣ ਵੱਲ ਵਧ ਗਿਆ ਹੈ। ਓਧਰ ਆਟੋ ਬਾਜ਼ਰ ਵਿਚ ਕੰਪਨੀਆਂ ਵਲੋਂ ਗੱਡੀਆਂ ਦੀ ਖਰੀਦ 'ਤੇ ਚਾਂਦੀ ਦੇ ਸਿੱਕੇ ਅਤੇ ਐੱਲ. ਈ. ਡੀ. ਦਾ ਤੋਹਫ਼ਾ ਦੇ ਕੇ ਗਾਹਕਾਂ ਨੂੰ ਲੁਭਾਉਣ ਲਈ ਬਿਹਤਰੀਨ ਸਕੀਮ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਧਨਤੇਰਸ 2020 : ਰਾਸ਼ੀਆਂ ਦੇ ਹਿਸਾਬ ਨਾਲ ਖ਼ਰੀਦੋ ਇਲੈਕਟ੍ਰਾਨਿਕ ਸਾਮਾਨ ਤੇ ਸੋਨੇ-ਚਾਂਦੀ ਦੇ ਗਹਿਣੇ