ਟਿਨ ਸ਼ੈੱਡ ਹਾਦਸੇ ''ਚ ਮੰਡੀ ਸਕੱਤਰ ਬਰਖਾਸਤ

Tuesday, Jul 31, 2018 - 01:03 AM (IST)

ਬੀਕਾਨੇਰ—ਰਾਜਸਥਾਨ ਦੇ ਗੰਗਾਨਗਰ ਜਿਲੇ ਦੇ ਪਦਮਪੁਰ ਕਸਬੇ 'ਚ ਨਵੀਂ ਅਨਾਜ ਮੰਡੀ 'ਚ ਟਿਨ ਸ਼ੈੱਡ ਹਾਦਸੇ ਦੇ ਮਾਮਲੇ 'ਚ ਮੰਡੀ ਸਕੱਤਰ ਪਵਨ ਭਾਸਕਰ ਨੂੰ ਅੱਜ ਬਰਖਾਸਤ ਕਰ ਦਿੱਤਾ ਗਿਆ ਜਦਕਿ ਪ੍ਰਬੰਧਕ ਦਿਲਬਾਗ ਸਿੰਘ ਐਂਡ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਸ਼੍ਰੀਕਰਨਪੁਰ ਦੇ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸੀਆਂ ਖਿਲਾਫ ਭਾਰਤੀ ਕੋਡ ਐਕਟ ਦੇ ਤਹਿਤ ਧਾਰਾ 336, 337 ਅਤੇ 287 ਦੇ ਤਹਿਤ ਦਰਜ ਕੀਤਾ ਗਿਆ ਹੈ। ਜਿਲ੍ਹਾ ਪ੍ਰਸ਼ਾਸਨ ਨੇ ਇਸ ਘਟਨਾ ਦੀ ਜਾਂਚ ਵਧੀਕ ਜ਼ਿਲਾ ਕਲੈਕਟਰ (ਪ੍ਰਸ਼ਾਸਨ) ਨਖਤਦਾਨ ਬਾਰਹਠ ਨੂੰ ਸੌਂਪੀ ਗਈ ਹੈ। ਉੱਥੇ ਹੀ ਭਾਸਕਰ ਨੂੰ ਬਰਖਾਸਤ ਕਰਨ 'ਤੇ ਧਾਨਮੰਡੀ ਦੇ ਮਜ਼ਦੂਰਾਂ ਨੇ ਦੇਰ ਸ਼ਾਮ ਇਸ ਦਾ ਵਿਰੋਧ ਕਰਦੇ ਹੋਏ ਦੋਸ਼ ਲਗਾਇਆ ਕਿ ਬਰਖਾਸਤਗੀ ਬਿਨ੍ਹਾ ਜਾਂਚ ਦੇ ਕੀਤੀ ਗਈ ਹੈ। ਮਜ਼ਦੂਰ ਨੇਤਾਵਾਂ ਨੇ ਕਿਹਾ ਕਿ ਪਹਿਲੇ ਜਾਂਚ ਹੋਣੀ ਚਾਹੀਦੀ ਸੀ ਕਿ ਇਸ ਹਾਦਸੇ ਲਈ ਅਸਲ 'ਚ ਜ਼ਿੰਮੇਦਾਰ ਕੌਣ ਹੈ, ਪ੍ਰਸ਼ਾਸਨ ਅਤੇ ਪੁਲਸ ਦੇ ਅਧਿਕਾਰੀਆਂ ਨੇ ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ ਕਿ ਅਨਾਜ ਮੰਡੀ 'ਚ ਇੰਨੀ ਵੱਡੀ ਪ੍ਰਤੀਯੋਗਿਤਾ ਹੋ ਰਹੀ ਹੈ, ਉਸ 'ਚ ਸੁਰੱਖਿਆ ਦੇ ਕੋਈ ਪ੍ਰਬੰਧ ਕੀਤੇ ਗਏ ਹਨ ਜਾਂ ਨਹੀਂ। 
ਜ਼ਿਕਰਯੋਗ ਹੈ ਕਿ ਕੱਲ ਧਾਨਮੰਡੀ 'ਚ ਟਰੈਕਟਰ ਟੋਚਨ ਮੁਕਾਬਲੇ ਦੌਰਾਨ ਭੀੜ ਦੇ ਟਿਨ ਸ਼ੈੱਡ 'ਤੇ ਚੜ੍ਹ ਕੇ ਪ੍ਰਤੀਯੋਗਿਤਾ ਦੇਖਣ ਦੌਰਾਨ ਟਿਨ ਸ਼ੈੱਡ ਡਿੱਗ ਜਾਣ ਨਾਲ ਕਈ ਲੋਕ ਜ਼ਖਮੀ ਹੋ ਗਏ ਸਨ। ਲਗਭਗ 30 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿਨ੍ਹਾਂ 'ਚੋਂ 8 ਨੂੰ ਛੱਡ ਕੇ ਛੁੱਟੀ ਦੇ ਦਿੱਤੀ ਗਈ।


Related News