ਇੱਥੇ ਬਣਦੇ ਨੇ 10 ਕਰੋੜ ਦੀਵੇ, ਅਮਰੀਕਾ-ਕੈਨੇਡਾ ਤਕ ਹੈ ਡਿਮਾਂਡ

10/21/2019 4:05:57 PM

ਮੁੰਬਈ— ਦੀਵਾਲੀ ਦਾ ਤਿਉਹਾਰ ਆਉਣ 'ਚ ਕੁਝ ਦਿਨ ਹੀ ਬਾਕੀ ਰਹਿ ਗਏ ਹਨ। ਰੌਸ਼ਨੀ ਦਾ ਤਿਉਹਾਰ ਆਖੀ ਜਾਣ ਵਾਲੀ ਦੀਵਾਲੀ ਦੀਵਿਆਂ ਤੋਂ ਬਿਨਾਂ ਅਧੂਰੀ ਹੈ। ਰੰਗ-ਬਿਰੰਗੇ ਦੀਵੇ ਬਣਾਉਣ 'ਚ ਘੁਮਿਆਰ ਸਖਤ ਮਿਹਨਤ ਕਰਦੇ ਹਨ। ਦੁਨੀਆ ਦੀ ਸਭ ਤੋਂ ਵੱਡੀ ਝੁੱਗੀ-ਬਸਤੀ ਧਾਰਾਵੀ ਦੇ ਘੁਮਿਆਰਾਂ ਨੂੰ ਸਭ ਤੋਂ ਵੱਡੇ ਦੀਵਿਆਂ ਦਾ ਬਾਜ਼ਾਰ ਬਣਾ ਦਿੱਤਾ ਹੈ। ਇਨ੍ਹਾਂ ਦਿਨੀਂ ਇੱਥੇ ਦੀਵਾਲੀ ਦੀ ਖਰੀਦ ਲਈ ਵੱਡੀ ਗਿਣਤੀ ਵਿਚ ਵਪਾਰੀ ਗੋਆ, ਨਾਗਪੁਰ, ਨਾਸਿਕ ਅਤੇ ਬੜੌਦਾ ਤੋਂ ਆ ਰਹੇ ਹਨ। ਸਾਲ ਭਰ 'ਚ ਇੱਥੇ 10 ਕਰੋੜ ਦੀਵੇ ਬਣਾਏ ਜਾਂਦੇ ਹਨ। ਦੱਸਿਆ ਜਾਂਦਾ ਹੈ ਕਿ ਇਲਾਕੇ ਵਿਚ ਇਕ ਹਜ਼ਾਰ ਪਰਿਵਾਰ ਮਿੱਟੀ ਦੀ ਦੀਵੇ ਬਣਾਉਂਦੇ ਹਨ। ਇਸ ਕਾਰਨ ਘੁਮਿਆਰ ਨੂੰ ਨਵਾਂ ਨਾਮ ਵੀ ਮਿਲਿਆ ਹੈ- 'ਪੋਟਰੀ ਵਿਲੇਜ'।

ਦੀਵੇ ਬਣਾਉਣ ਵਾਲੇ ਨਰੋਤਮ ਟਾਂਕ ਦੱਸਦੇ ਹਨ ਕਿ ਅਸੀਂ ਇੱਥੇ ਬਣੇ ਡਿਜ਼ਾਈਨਰ ਦੀਵਿਆਂ ਨੂੰ ਅਮਰੀਕਾ, ਬ੍ਰਿਟੇਨ, ਕੈਨੇਡਾ ਅਤੇ ਖਾੜੀ ਦੇਸ਼ਾਂ ਤਕ ਭੇਜਦੇ ਹਾਂ। ਇਨ੍ਹਾਂ ਦੀ ਆਨਲਾਈਨ ਵਿਕਰੀ ਵੀ ਹੋਣ ਲੱਗੀ ਹੈ। ਇੰਨਾ ਹੀ ਨਹੀਂ ਸਕੂਲ-ਕਾਲਜ ਦੇ ਵਿਦਿਆਰਥੀ ਵੀ ਇਨ੍ਹਾਂ ਕਾਰੀਗਰਾਂ ਤੋਂ ਹੁਨਰ ਸਿੱਖਦੇ ਹਨ, ਇਸ ਲਈ ਟ੍ਰੇਨਿੰਗ ਲਈ ਕਲਾਸਾਂ ਵੀ ਲੱਗਣ ਲੱਗੀਆਂ ਹਨ। ਹਰ ਘੁਮਿਆਰ ਪਰਿਵਾਰ ਸਾਲ ਭਰ ਵਿਚ ਔਸਤਨ 1 ਲੱਖ ਦੀਵੇ ਬਣਾਉਂਦਾ ਹੈ। ਇਸ ਨਾਲ ਮਹੀਨੇ ਵਿਚ 15 ਤੋਂ 20 ਹਜ਼ਾਰ ਰੁਪਏ ਦੀ ਆਮਦਨ ਹੁੰਦੀ ਹੈ। ਹਰ ਸਾਲ ਇੱਥੋਂ 8 ਤੋਂ 10 ਕਰੋੜ ਦੀਵੇ ਵਿਕਦੇ ਹਨ।


Tanu

Content Editor

Related News