ਕੋਰੋਨਾ ਵਾਇਰਸ ਦੇ ਚਲਦਿਆਂ ਕਸ਼ਮੀਰ ਦਾ ''ਐਤ ਬਾਜ਼ਾਰ'' ਬੰਦ
Sunday, Mar 15, 2020 - 08:33 PM (IST)
ਸ਼੍ਰੀਨਗਰ— ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਕਸ਼ਮੀਰ ਦਾ ਐਤਵਾਰ ਨੂੰ ਲੱਗਣ ਵਾਲਾ ਪ੍ਰਸਿੱਧ ਬਾਜ਼ਾਰ ਲਗਾਤਾਰ ਦੂਜੇ ਹਫਤੇ ਬੰਦ ਰਿਹਾ। ਪ੍ਰਸ਼ਾਸਨ ਨੇ ਚੌਕਸੀ ਵਜੋਂ ਕਸ਼ਮੀਰ ਘਾਟੀ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ, ਸਟੇਡੀਅਮ, ਕੋਚਿੰਗ ਸੈਂਟਰ ਅਤੇ ਖੇਡ ਕਲੱਬਾਂ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਹੈ। ਸ਼੍ਰੀਨਗਰ ਦੇ ਮੇਅਰ ਜੁਨੈਦ ਅਜੀਮ ਮੱਟੂ ਨੇ ਕਿਹਾ ਕਿ ਸ਼੍ਰੀਨਗਰ 'ਚ ਐਤਵਾਰ ਨੂੰ ਲੱਗਣ ਵਾਲੇ ਹਫਤਾਵਰੀ ਬਾਜ਼ਾਰ ਨੂੰ ਅਗਲੇ ਹੁਕਮਾਂ ਤੱਕ ਇਜਾਜ਼ਤ ਨਹੀਂ ਦੇਵਾਂਗੇ। ਉਨ੍ਹਾਂ ਸ਼੍ਰੀਨਗਰ ਦੇ ਮੇਅਰ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, ''ਸ਼ਹਿਰੀ ਹੱਦ 'ਚ ਕਿਸੇ ਵੀ ਹੋਰ ਤਰ੍ਹਾਂ ਦੇ ਜਨਤਕ ਸਰਗਰਮੀ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼੍ਰੀਨਗਰ ਨਗਰ ਨਿਗਮ ਦੇ ਕਮਿਸ਼ਨਰ ਅਤੇ ਸ਼੍ਰੀਨਗਰ ਦੇ ਸੀਨੀਅਰ ਪੁਲਸ ਸੁਪਰੀਡੈਂਟ ਨੂੰ ਢੁਕਵੇਂ ਕਦਮ ਚੁੱਕਣ ਦੇ ਹੁਕਮ ਦਿੰਦਿਆਂ ਸ਼੍ਰੀਨਗਰ 'ਚ ਸਾਰੀਆਂ ਜਨਤਕ ਰੈਲੀਆਂ ਨੂੰ ਰੋਕਣ ਨੂੰ ਯਕੀਨੀ ਬਣਾਉਣ ਦਾ ਹੁਕਮ ਦਿੱਤਾ।