ਕਿਸਾਨ ਅੰਦੋਲਨ ਨੂੰ ਲੈ ਕੇ ਡੋਰਸੀ ਦੇ ਦਾਅਵੇ 'ਤੇ ਰਾਕੇਸ਼ ਟਿਕੈਤ ਦਾ ਬਿਆਨ ਆਇਆ ਸਾਹਮਣੇ

06/13/2023 4:38:34 PM

ਕੁਰੂਕਸ਼ੇਤਰ (ਭਾਸ਼ਾ)- ਟਵਿੱਟਰ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਜੈਕ ਡੋਰਸੀ ਦੇ ਕਿਸਾਨਾਂ ਦੇ ਪ੍ਰਦਰਸ਼ਨ ਦਰਾਨ ਸਰਕਾਰ ਦੇ ਦਬਾਅ ਦੇ ਦੋਸ਼ਾਂ 'ਤੇ ਮੰਗਲਵਾਰ ਨੂੰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਦੋਸ਼ ਲਗਾਇਆ ਕਿ ਰੱਦ ਕੀਤੇ ਜਾ ਚੁੱਕੇ ਕੇਂਦਰੀ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਨੂੰ ਉਜਾਗਰ ਕਰਨ ਵਾਲੇ ਕਈ ਟਵਿੱਟਰ ਖਾਤਿਆਂ 'ਤੇ ਰੋਕ ਲਗਾ ਦਿੱਤੀ ਗਈ ਸੀ। ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਦੀ ਅਗਵਾਈ ਕਰਨ ਵਾਲੇ ਆਗੂਆਂ 'ਚ ਸ਼ਾਮਲ ਰਹੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਅਹੁਦੇਦਾਰ ਟਿਕੈਤ ਨੇ ਦੋਸ਼ ਲਗਾਇਆ ਕਿ ਟਵਿੱਟਰ 'ਤੇ ਸਰਕਾਰ ਦਾ ਦਬਾਅ ਸੀ ਅਤੇ ਅਪੀਲ ਕੀਤੀ ਜਾਂਦੀ ਸੀ ਕਿ ਕਿਸਾਨਾਂ ਦੇ ਅੰਦੋਲਨ ਦੀ ਜਾਣਕਾਰੀ ਦੇਣ ਵਾਲੇ ਖਾਤਿਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ। ਕੇਂਦਰ ਸਰਕਾਰ ਨੇ ਡੋਰਸੀ ਦੇ ਦੋਸ਼ ਲਗਾਇਆ ਕਿ ਟਵਿੱਟਰ 'ਤੇ ਸਰਕਾਰ ਦਾ ਦਬਾਅ ਸੀ ਅਤੇ ਅਪੀਲ ਕੀਤੀ ਜਾਂਦੀ ਸੀ ਕਿ ਕਿਸਾਨਾਂ ਦੇ ਅੰਦੋਲਨ ਦੀ ਜਾਣਕਾਰੀ ਦੇਣ ਵਾਲੇ ਖਾਤਿਆਂ ਨੂੰ ਬੰਦ ਕੀਤਾ ਜਾਣਾ ਚਾਹੀਦਾ। ਕੇਂਦਰ ਸਰਕਾਰ ਨੇ ਡੋਰਸੀ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਮੇਂ ਟਵਿੱਟਰ ਨੰ ਭਾਰਤੀ ਕਾਨੂੰਨ ਦੀ ਪ੍ਰਭੂਸੱਤਾ ਨੂੰ ਸਵੀਕਾਰ ਕਰਨ 'ਚ ਪਰੇਸ਼ਾਨੀ ਹੁੰਦੀ ਸੀ। ਟਿਕੈਤ ਨੇ ਇਸ ਬਾਰੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਸਰਕਾਰ ਤੋਂ ਇਸ ਗੱਲ ਦਾ ਦਬਾਅ ਹੁੰਦਾ ਸੀ ਕਿ ਕਿਸਾਨਾਂ ਦੀ ਸੋਸ਼ਲ ਮੀਡੀਆ ਮੰਚ ਤੱਕ ਪਹੁੰਚ ਨੂੰ ਘੱਟ ਤੋਂ ਘੱਟ ਕੀਤਾ ਜਾਵੇ।

PunjabKesari

ਉਨ੍ਹਾਂ ਕਿਹਾ,''ਇਸ ਤਰ੍ਹਾਂ ਉਨ੍ਹਾਂ ਨੇ ਅੰਦੋਲਨ ਨੂੰ ਤੋੜਿਆ।'' ਟਿਕੈਤ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਮੋਦੀ ਸਰਕਾਰ ਨੇ ਟਵਿੱਟਰ ਨੂੰ ਕਿਸਾਨਾਂ ਅਤੇ ਕਿਸਾਨ ਅੰਦੋਲਨ ਦੇ ਖਾਤਿਆਂ ਨੂੰ ਬੰਦ ਕਰਨ ਲਈ ਮਜ਼ਬੂਰ ਕੀਤਾ ਸੀ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਅੰਦੋਲਨ ਦੀ ਜਾਣਕਾਰੀ ਦੇਣ ਅਤੇ ਉਸ ਦੀ ਗੱਲ ਕਰਨ ਵਾਲੇ ਕਈ ਖਾਤਿਆਂ ਨੂੰ ਬਲਾਕ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਛੋਟੇ ਬੱਚੇ ਵੀ ਜਾਣਦੇ ਸਨ ਕਿ ਜੇਕਰ ਕਿਸਾਨ ਅੰਦੋਲਨ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਖਾਤੇ ਬਲਾਕ ਕਰ ਦਿੱਤੇ ਜਾਣਗੇ। ਟਿਕੈਤ ਨੇ ਕਿਹਾ ਕਿ ਅਜਿਹੇ ਕਈ ਖਾਤੇ ਅਜੇ ਵੀ ਬੰਦ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਸਰਕਾਰ ਕਿਸੇ ਤਰ੍ਹਾਂ ਦਾ ਵਿਰੋਧ ਬਰਦਾਸ਼ਤ ਨਹੀਂ ਕਰ ਸਕਦੀ। ਡੋਰਸੀ ਨੇ ਇਕ ਇੰਟਰਵਿਊ 'ਚ ਦਾਅਵਾ ਕੀਤਾ ਕਿ ਭਾਰਤ ਸਰਕਾਰ ਨੇ 2020 ਅਤੇ 2021 'ਚ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਸਰਕਾਰ ਦੀ ਆਲੋਚਨਾ ਕਰਨ ਵਾਲੇ ਖ਼ਾਤਿਆਂ ਅਤੇ ਪੋਸਟ ਨੂੰ ਹਟਾਉਣ ਦੀ ਅਪੀਲ ਨਹੀਂ ਮੰਨਣ 'ਤੇ ਕੰਪਨੀ ਦਾ ਕੰਮਕਾਜ ਬੰਦ ਕਰਨ ਅਤੇ ਉਸ ਦੇ ਕਰਮਚਾਰੀਆਂ 'ਤੇ ਛਾਪੇ ਮਾਰਨ ਦੀਆਂ ਧਮਕੀਆਂ ਨਾਲ ਦਬਾਅ ਬਣਾਇਆ ਸੀ। ਟਵਿੱਟਰ ਦੇ ਸੀ.ਈ.ਓ. ਦੇ ਅਹੁਦੇ ਤੋਂ ਡੋਰਸੀ ਨੇ 2021 'ਚ ਅਸਤੀਫ਼ਾ ਦੇ ਦਿੱਤਾ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਚੰਦਰਸ਼ੇਖਰ ਨੇ ਡੋਰਸੀ ਦੇ ਦਾਅਵਿਆਂ ਨੂੰ ਸਿਰੇ ਖਾਰਜ ਕਰਦੇ ਹੋਏ ਕਿਹਾ,''ਕੋਈ ਜੇਲ੍ਹ ਨਹੀਂ ਗਿਆ ਅਤੇ ਨਾ ਹੀ ਟਵਿੱਟਰ ਬੰਦ ਕੀਤਾ ਗਿਆ। ਇਹ ਜੈਕ ਦਾ ਸਾਫ਼ ਝੂਠ ਹੈ ਜੋ ਸ਼ਾਇਦ ਟਵਿੱਟਰ ਦੇ ਇਤਿਹਾਸ ਦੇ ਉਸ, ਬਹੁਤ ਸ਼ੱਕੀ ਸਮੇਂ ਦੇ ਦਾਗ਼ਾਂ ਨੂੰ ਮਿਟਾਉਣ ਦੀ ਕੋਸ਼ਿਸ਼ ਹੈ।''


DIsha

Content Editor

Related News