ਕਈ ਸਿਆਸੀ ਪਾਰਟੀਆਂ ਐੱਨ. ਡੀ. ਏ. ਦਾ ਹਿੱਸਾ ਬਣ ਰਹੀਆਂ : ਅਨੁਰਾਗ

Wednesday, Jul 05, 2023 - 06:35 PM (IST)

ਕਈ ਸਿਆਸੀ ਪਾਰਟੀਆਂ ਐੱਨ. ਡੀ. ਏ. ਦਾ ਹਿੱਸਾ ਬਣ ਰਹੀਆਂ : ਅਨੁਰਾਗ

ਗੱਗਲ (ਅਨਜਾਨ) : ਮਹਾਰਾਸ਼ਟਰ ’ਚ ਚੱਲ ਰਹੀ ਸਿਆਸੀ ਹਲਚਲ ਨੂੰ ਲੈ ਕੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਇਹ ਦੇਸ਼ ਲਈ ਖੁਸ਼ੀ ਦੀ ਗੱਲ ਹੈ ਕਿ ਵਿਕਾਸ ਲਈ ਕਈ ਸਿਆਸੀ ਪਾਰਟੀਆਂ ਐੱਨ. ਡੀ. ਏ. ਦਾ ਹਿੱਸਾ ਬਣ ਰਹੀਆਂ ਹਨ, ਜਿਸ ਦੀ ਸ਼ੁਰੂਆਤ ਐੱਨ. ਸੀ. ਪੀ. ਨੇ ਐੱਨ. ਡੀ. ਏ. ’ਚ ਸ਼ਾਮਲ ਹੋ ਕੇ ਕੀਤੀ ਹੈ। ਯੂਨੀਫਾਰਮ ਸਿਵਲ ਕੋਡ ਨੂੰ ਲੈ ਕੇ ਅਨੁਰਾਗ ਨੇ ਕਿਹਾ ਕਿ ਥੋੜ੍ਹਾ ਇੰਤਜ਼ਾਰ ਕਰੋ, 20 ਜੁਲਾਈ ਤੋਂ ਮਾਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ। ਸਾਰੀ ਤਸਵੀਰ ਸਾਫ਼ ਹੋ ਜਾਵੇਗੀ। ਇਸ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਇਕ ਦਿਨਾ ਦੌਰੇ ’ਤੇ ਆਪਣੇ ਸੰਸਦੀ ਖੇਤਰ ਊਨਾ ਪੁੱਜੇ। ਉਹ ਗਗਰੇਟ ਸਥਿਤ ਪਾਂਵਢਾ ’ਚ ਕੰਦਵਾੜੀ ਦੇ ਸਵਾਮੀ ਅਮਰ ਜੋਤੀ ਦੀ ਗਊਸ਼ਾਲਾ ਪੁੱਜੇ ਅਤੇ 108 ਫੁੱਟ ਉੱਚੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਨਿਰਮਾਣਾਧੀਨ ਸ਼ੂਟਿੰਗ ਰੇਂਜ ਦਾ ਨਿਰੀਖਣ ਕੀਤਾ।

ਇਹ ਵੀ ਪੜ੍ਹੋ : ਪਾਰਟੀ ਲੀਡਰਸ਼ਿਪ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ, ਹੁਣ ਮੈਂ ਜਨਤਾ ’ਚ ਭਰੋਸਾ ਜਗਾਉਣਾ ਹੈ : ਜਾਖੜ

ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਵਿਕਾਸ ਹੀ ਸਾਡੀ ਪ੍ਰਮੁੱਖਤਾ ਹੈ ਅਤੇ ਮੋਦੀ ਸਰਕਾਰ ਨੇ ਊਨਾ ਨੂੰ ਸੌਗਾਤਾਂ ਦੇਣ ’ਚ ਕੋਈ ਕਸਰ ਨਹੀਂ ਛੱਡੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੀ ਚੌਥੀ ਵੰਦੇ ਭਾਰਤ ਟਰੇਨ ਦੀ ਸੌਗਾਤ ਹਿਮਾਚਲ ਨੂੰ ਦਿੱਤੀ। 

ਇਹ ਵੀ ਪੜ੍ਹੋ :  ਮੁੱਖ ਮੰਤਰੀ ਨੂੰ ਮਿਲੇ ਸੰਸਦ ਮੈਂਬਰ ਸੁਸ਼ੀਲ ਰਿੰਕੂ, ਵੈਟ ਦੀਆਂ ਪੈਂਡਿੰਗ ਰਿਟਰਨਾਂ ਦਾ ਮਾਮਲਾ ਉਠਾਇਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News