1 ਜਨਵਰੀ ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ, ਆਮ ਲੋਕਾਂ 'ਤੇ ਪਵੇਗਾ ਸਿੱਧਾ ਅਸਰ
Monday, Dec 23, 2024 - 06:22 PM (IST)
ਨਵੀਂ ਦਿੱਲੀ - ਨਵਾਂ ਸਾਲ ਸ਼ੁਰੂ ਹੋਣ ਨੂੰ ਸਿਰਫ਼ ਕੁਝ ਦਿਨ ਹੀ ਬਾਕੀ ਬਚੇ ਹਨ। ਸਾਲ ਦੀ ਸ਼ੁਰੂਆਤ ਨਾਲ ਕਈ ਵੱਡੇ ਬਦਲਾਅ ਹੋਣ ਜਾ ਰਹੇ ਹਨ। ਸਾਲ 2025 ਦੇ ਜਨਵਰੀ ਮਹੀਨੇ 'ਚ ਸਰਕਾਰ ਵੀਜ਼ਾ, ਕ੍ਰੈਡਿਟ ਕਾਰਡ, ਪੈਨਸ਼ਨ, ਲੋਨ, ਟੈਲੀਕਾਮ ਸਮੇਤ ਕਈ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਬਦਲਾਅ ਨਾਲ ਕੁਝ ਲੋਕਾਂ ਨੂੰ ਲਾਭ ਹੋਵੇਗਾ ਅਤੇ ਕੁਝ ਨੂੰ ਨੁਕਸਾਨ ਹੋਵੇਗਾ। ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹਰ ਕਿਸੇ ਨੂੰ ਇਨ੍ਹਾਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਤਾਂ ਜੋ ਨਿਯਮਾਂ ਅਨੁਸਾਰ ਯੋਜਨਾ ਬਣਾ ਸਕਣ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ ਔਰਤਾਂ ਨੂੰ ਵੱਡਾ ਤੋਹਫ਼ਾ, ਹਰ ਮਹੀਨੇ ਮਿਲਣਗੇ 7000 ਰੁਪਏ
ਆਰਬੀਆਈ ਨੇ ਬਿਨਾਂ ਗਰੰਟੀ ਦੇ ਲੋਨ ਦੀ ਸੀਮਾ ਵਧਾ ਦਿੱਤੀ ਹੈ। ਪੈਨਸ਼ਨ ਦੀ ਨਵੀਂ ਸਹੂਲਤ ਵੀ 1 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਅਗਲੇ ਮਹੀਨੇ ਕੁਝ ਬੈਂਕ ਕ੍ਰੈਡਿਟ ਕਾਰਡ ਨਾਲ ਜੁੜੇ ਨਵੇਂ ਨਿਯਮ ਲਾਗੂ ਕਰਨ ਜਾ ਰਹੇ ਹਨ। ਸ਼ੇਅਰ ਬਾਜ਼ਾਰ ਨਾਲ ਜੁੜੇ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ। ਕਾਰਾਂ ਦੀ ਕੀਮਤ ਵੀ ਵਧ ਸਕਦੀ ਹੈ। ਵਿਦਿਆਰਥੀਆਂ ਲਈ ਵਨ ਨੇਸ਼ਨ ਵਨ ਸਬਸਕ੍ਰਿਪਸ਼ਨ ਸਕੀਮ ਸ਼ੁਰੂ ਕੀਤੀ ਜਾਵੇਗੀ।
UPI 123Pay ਨਾਲ ਸਬੰਧਤ ਨਵੇਂ ਨਿਯਮ
ਭਾਰਤੀ ਰਿਜ਼ਰਵ ਬੈਂਕ ਨੇ UPI 123Pay ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਭੁਗਤਾਨ ਦੀ ਸੀਮਾ ਦੁੱਗਣੀ ਕਰ ਦਿੱਤੀ ਗਈ ਹੈ। ਹੁਣ ਗਾਹਕ ਬਿਨਾਂ ਇੰਟਰਨੈੱਟ ਦੇ 5,000 ਰੁਪਏ ਨਹੀਂ ਸਗੋਂ 10,000 ਰੁਪਏ ਤੱਕ ਦਾ ਲੈਣ-ਦੇਣ ਕਰ ਸਕਣਗੇ।
ਕਿਸਾਨਾਂ ਨੂੰ ਬਿਨਾਂ ਗਰੰਟੀ ਦੇ 2 ਲੱਖ ਰੁਪਏ ਦਾ ਕਰਜ਼ਾ ਮਿਲੇਗਾ
RBI ਨੇ ਕਿਸਾਨਾਂ ਲਈ ਬਿਨਾਂ ਗਰੰਟੀ ਦੇ ਕਰਜ਼ੇ ਦੀ ਸੀਮਾ ਵਧਾ ਦਿੱਤੀ ਹੈ। ਹੁਣ ਕਿਸਾਨ ਨੂੰ 1 ਜਨਵਰੀ ਤੋਂ 1.6 ਲੱਖ ਰੁਪਏ ਦਾ ਨਹੀਂ ਸਗੋਂ 2 ਲੱਖ ਰੁਪਏ ਤੱਕ ਦਾ ਕਰਜ਼ਾ ਮਿਲੇਗਾ।
ਇਹ ਵੀ ਪੜ੍ਹੋ : ITR Filing Deadline: ਨਾ ਭੁੱਲੋ ITR ਦੀ ਆਖ਼ਰੀ ਮਿਤੀ , ਨਹੀਂ ਤਾਂ ਲੱਗੇਗਾ ਭਾਰੀ ਜੁਰਮਾਨਾ
ਪੈਨਸ਼ਨਰਾਂ ਨੂੰ ਮਿਲੇਗੀ ਨਵੀਂ ਸਹੂਲਤ (EPFO ਨਿਯਮ)
ਸਰਕਾਰ ਨੇ ਨਵੇਂ ਸਾਲ ਤੋਂ ਪਹਿਲਾਂ EPFO ਪੈਨਸ਼ਨਰਾਂ ਅਤੇ ਕਰਮਚਾਰੀਆਂ ਨੂੰ ਤੋਹਫਾ ਦਿੱਤਾ ਹੈ। ਨਵੀਂ ਸੇਵਾ ਸ਼ੁਰੂ ਕੀਤੀ ਗਈ ਹੈ। ਹੁਣ ਪੈਨਸ਼ਨਰ ਦੇਸ਼ ਦੇ ਕਿਸੇ ਵੀ ਬੈਂਕ ਤੋਂ ਆਪਣੀ ਪੈਨਸ਼ਨ ਦੀ ਰਕਮ ਕਢਵਾ ਸਕਣਗੇ। ਬੈਂਕ ਜਾ ਕੇ ਵੈਰੀਫਿਕੇਸ਼ਨ ਦੀ ਲੋੜ ਨਹੀਂ ਪਵੇਗੀ।
ਥਾਈਲੈਂਡ ਈ-ਵੀਜ਼ਾ ਨਵੇਂ ਨਿਯਮ
ਥਾਈਲੈਂਡ ਜਾਣ ਲਈ ਈ-ਵੀਜ਼ਾ ਪ੍ਰਣਾਲੀ ਲਾਗੂ ਹੋਣ ਵਾਲੀ ਹੈ। ਇਸ ਦਾ ਫਾਇਦਾ ਭਾਰਤੀਆਂ ਨੂੰ ਮਿਲੇਗਾ। ਇਸ ਤਹਿਤ ਸੈਰ-ਸਪਾਟਾ ਅਤੇ ਕਾਰੋਬਾਰ ਲਈ 60 ਦਿਨਾਂ ਤੱਕ ਦੀ ਵੀਜ਼ਾ ਛੋਟ ਮਿਲੇਗੀ। ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਵੇਗਾ।
ਇਹ ਵੀ ਪੜ੍ਹੋ : Credit-Debit Card ਰਾਹੀਂ ਕਰਦੇ ਹੋ ਭੁਗਤਾਨ, ਤਾਂ ਹੋ ਜਾਓ ਸਾਵਧਾਨ!
ਟੈਲੀਕਾਮ ਨਾਲ ਸਬੰਧਤ ਨਵੇਂ ਨਿਯਮ
ਸਰਕਾਰ ਟੈਲੀਕਾਮ ਕੰਪਨੀਆਂ (Jio, Airtel, BSNL ਆਦਿ) ਲਈ ਨਿਯਮ ਬਦਲਣ ਜਾ ਰਹੀ ਹੈ। ਹੁਣ ਕੰਪਨੀਆਂ ਨੂੰ ਇਕ ਜਗ੍ਹਾ ਤੋਂ ਇਜਾਜ਼ਤ ਲੈਣੀ ਪਵੇਗੀ। ਕੰਪਨੀਆਂ ਨੂੰ ਆਪਟੀਕਲ ਫਾਈਬਰ ਅਤੇ ਨਵੇਂ ਮੋਬਾਈਲ ਟਾਵਰ ਲਗਾਉਣ 'ਤੇ ਧਿਆਨ ਦੇਣਾ ਹੋਵੇਗਾ ਇਸ ਨਾਲ ਨੈੱਟਵਰਕ ਸੇਵਾ 'ਚ ਸੁਧਾਰ ਹੋਵੇਗਾ।
ਕ੍ਰੈਡਿਟ ਕਾਰਡ ਨਾਲ ਸਬੰਧਤ ਨਵੇਂ ਨਿਯਮ
ਰੁਪੇ ਕ੍ਰੈਡਿਟ ਕਾਰਡ ਲਾਉਂਜ ਐਕਸੈਸ ਵਿੱਚ ਬਦਲਾਅ ਹੋਣ ਜਾ ਰਿਹਾ ਹੈ। ਜਨਤਕ ਖੇਤਰ ਦੇ ਬੈਂਕ ਆਫ ਬੜੌਦਾ ਨੇ ਵੀ ਕ੍ਰੈਡਿਟ ਕਾਰਡ ਲਾਉਂਜ ਐਕਸੈਸ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ। ਹੁਣ ਉਪਭੋਗਤਾ ਘਰੇਲੂ ਹਵਾਈ ਅੱਡਿਆਂ 'ਤੇ ਲਾਉਂਜ ਐਕਸੈਸ ਦਾ ਆਨੰਦ ਲੈ ਸਕਦੇ ਹਨ
ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਬਦਲਾਅ
LPG ਸਿਲੰਡਰ ਦੀ ਕੀਮਤ ਵੀ 1 ਜਨਵਰੀ ਨੂੰ ਅਪਡੇਟ ਕੀਤੀ ਜਾਵੇਗੀ। ਦਸੰਬਰ ਦੀ ਸ਼ੁਰੂਆਤ 'ਚ 19 ਕਿਲੋ ਦਾ ਕਮਰਸ਼ੀਅਲ ਐਲਪੀਜੀ ਸਿਲੰਡਰ 16.50 ਰੁਪਏ ਮਹਿੰਗਾ ਹੋ ਗਿਆ ਸੀ।
ਕਾਰਾਂ ਹੋਣਗੀਆਂ ਮਹਿੰਗੀਆਂ
ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ, ਮਹਿੰਦਰਾ ਸਮੇਤ ਕਈ ਕੰਪਨੀਆਂ ਕਾਰਾਂ ਦੀ ਕੀਮਤ 4% ਵਧਾਉਣ ਜਾ ਰਹੀਆਂ ਹਨ। BMW ਅਤੇ ਮਰਸਡੀਜ਼ ਵੀ ਗੱਡੀਆਂ ਮਹਿੰਗੀਆਂ ਕਰ ਦੇਣਗੀਆਂ। 1 ਜਨਵਰੀ ਤੋਂ ਆਟੋਮੋਬਾਈਲ ਬਾਜ਼ਾਰ 'ਚ ਵਾਹਨ ਮਹਿੰਗੇ ਹੋ ਜਾਣਗੇ। ਦਸੰਬਰ ਵਿੱਚ ਬੁਕਿੰਗ ਲਾਭਦਾਇਕ ਹੋ ਸਕਦੀ ਹੈ।
ਰਾਸ਼ਨ ਕਾਰਡ ਦੇ ਨਵੇਂ ਨਿਯਮ
ਰਾਸ਼ਨ ਕਾਰਡ ਸਕੀਮ ਵਿੱਚ ਕਈ ਬਦਲਾਅ ਕੀਤੇ ਗਏ ਹਨ। ਨਵੇਂ ਨਿਯਮ 1 ਜਨਵਰੀ 2025 ਤੋਂ ਲਾਗੂ ਹੋਣਗੇ। ਅਨਾਜ ਦੀ ਮਾਤਰਾ ਬਦਲ ਦਿੱਤੀ ਗਈ ਹੈ। ਈ-ਕੇਵਾਈਸੀ ਕਰਵਾਉਣਾ ਲਾਜ਼ਮੀ ਹੋਵੇਗਾ, ਆਖਰੀ ਮਿਤੀ 31 ਦਸੰਬਰ, 2024 ਹੈ। ਸ਼ਰਤਾਂ ਪੂਰੀਆਂ ਨਾ ਹੋਣ 'ਤੇ ਰਾਸ਼ਨ ਕਾਰਡ ਵੀ ਰੱਦ ਹੋ ਸਕਦਾ ਹੈ।
ਇਹ ਵੀ ਪੜ੍ਹੋ : Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8