ਪੈਰਿਸ ''ਚ ਫਸੇ ਕਈ ਭਾਰਤੀ ਯਾਤਰੀ, ਟਰਮਿਨਲ ਤੋਂ ਨਿਕਲਣ ਦੀ ਵੀ ਨਹੀਂ ਮਿਲੀ ਇਜਾਜ਼ਤ
Tuesday, Jun 27, 2023 - 05:33 AM (IST)
ਨਵੀਂ ਦਿੱਲੀ (ਭਾਸ਼ਾ): ਪੈਰਿਸ ਹਵਾਈ ਅੱਡੇ 'ਤੇ ਕਈ ਯਾਤਰੀ ਫਸੇ ਹੋਏ ਹਨ ਜਿਨ੍ਹਾਂ ਵਿਚ ਬਹੁਤ ਸਾਰੇ ਭਾਰਤੀ ਵੀ ਸ਼ਾਮਲ ਹਨ। ਇਨ੍ਹਾਂ 'ਚੋਂ ਕਈਆਂ ਕੋਲ ਸ਼ੈਨੇਗਨ ਵੀਜ਼ਾ ਨਾ ਹੋਣ ਕਾਰਨ ਉਨ੍ਹਾਂ ਨੂੰ ਟਰਮਿਨਲ ਇਮਾਰਤ ਛੱਡਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਗਈ। ਏਅਰ ਫਰਾਂਸ ਨੇ ਜਾਣਕਾਰੀ ਦਿੱਤੀ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਉਸ ਨੇ ਪੈਰਿਸ ਤੋਂ ਟੋਰੰਟੋ ਦੀ ਉਡਾਣ ਰੱਦ ਕਰ ਦਿੱਤੀ ਤੇ ਨਵੇਂ ਵਿਮਾਨ ਦੀ ਗੈਰ-ਮੌਜੂਦਗੀ ਕਾਰਨ ਕਈ ਯਾਤਰੀ ਪੈਰਿਸ ਹਵਾਈ ਅੱਡੇ 'ਤੇ ਫੱਸ ਗਏ ਹਨ ਜਿਨ੍ਹਾਂ 'ਚ ਭਾਰਤ ਤੋਂ ਸੰਪਰਕ ਉਡਾਣ ਲਈ ਗਏ ਯਾਤਰੀ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਏਅਰ ਇੰਡੀਆ ਦੀ ਫਲਾਈਟ 'ਚ ਮੁੜ ਵਾਪਰੀ ਸ਼ਰਮਨਾਕ ਘਟਨਾ, ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
ਕੰਪਨੀ ਨੇ ਟਵੀਟ ਕਰ ਕੇ ਕਿਹਾ ਕਿ ਇਸ ਸਥਿਤੀ ਕਾਰਨ ਯਾਤਰੀਆਂ ਨੂੰ ਹੋਈ ਪਰੇਸ਼ਾਨੀ ਲਈ ਉਹ ਸ਼ਰਮਿੰਦਾ ਹੈ ਤੇ ਉਹ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ਤਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪੈਰਿਸ ਹਵਾਈ ਅੱਡੇ 'ਤੇ ਫਸੇ ਭਾਰਤੀ ਯਾਤਰੀਆਂ ਦੀ ਸਮੱਸਿਆ ਦੱਸਦਿਆਂ ਇਕ ਟਵਿੱਟਰ ਯੂਜ਼ਰ ਵੱਲੋਂ ਕੀਤੇ ਗਏ ਲੜੀਵਾਰ ਟਵੀਟ ਦੇ ਜਵਾਬ ਵਿਚ ਵਿਮਾਨ ਕੰਪਨੀ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - 'ਦਿਲ ਸੇ ਬੁਰਾ ਲਗਤਾ ਹੈ' ਵਾਲੇ ਕਾਮੇਡੀਅਨ ਦੇਵਰਾਜ ਪਟੇਲ ਦੀ ਹੋਈ ਮੌਤ, ਵੀਡੀਓ ਬਣਾ ਕੇ ਪਰਤ ਰਿਹਾ ਸੀ ਘਰ
ਕੰਪਨੀ ਨੇ ਕਿਹਾ, "ਅਸੀਂ ਪੁਸ਼ਟੀ ਕਰਦੇ ਹਾਂ ਕਿ ਫ਼ਲਾਈਟ ਨੰਬਰ ਏ.ਐੱਫ. 356 ਤਕਨੀਕੀ ਸਮੱਸਿਆ ਤੇ ਵਿਮਾਨ ਦੀ ਗੈਰ-ਮੌਜੂਦਗੀ ਕਾਰਨ 24 ਜੂਨ 2023 ਨੂੰ ਰੱਦ ਕਰ ਦਿੱਤੀ ਗਈ। ਇਹ ਉਡਾਣ ਪੈਰਿਸ ਦੇ ਚਾਰਲਸ ਡੀ ਗੋਲ ਹਵਾਈ ਅੱਡੇ ਤੋਂ ਟੋਰੰਟੋ ਜਾਣ ਵਾਲੀ ਸੀ। ਕੁੱਝ ਲੋਕਾਂ ਦੇ ਕੋਲ ਸ਼ੈਨੇਗਨ ਵੀਜ਼ਾ ਨਹੀਂ ਹੈ ਤੇ ਇਸ ਲਈ ਉਨ੍ਹਾਂ ਨੂੰ ਟਰਮਿਨਲ ਇਮਾਰਤ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਏਅਰ ਫਰਾਂਸ ਦੀ ਟੀਮ ਉਨ੍ਹਾਂ ਦੀ ਦੇਖਭਾਲ ਤੇ ਹੋਰ ਸਹਾਇਤਾ ਕਰ ਰਹੀ ਹੈ। ਉਨ੍ਹਾਂ ਨੇ ਹਵਾਈ ਅੱਡੇ ਦੇ ਨਿਰਧਾਰਤ ਸਥਾਨ 'ਤੇ ਰਹਿਣ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।