ਹਿਮਾਚਲ ਪ੍ਰਦੇਸ਼ ’ਚ ਕਈ BJP ਆਗੂ ਕਾਂਗਰਸ ’ਚ ਹੋਣਾ ਚਾਹੁੰਦੇ ਨੇ ਸ਼ਾਮਲ: ਪ੍ਰਤਿਭਾ ਸਿੰਘ

07/13/2022 2:57:59 PM

ਸ਼ਿਮਲਾ– ਕਾਂਗਰਸ ਦੀ ਹਿਮਾਚਲ ਪ੍ਰਦੇਸ਼ ਇਕਾਈ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਜਪਾ ਪਾਰਟੀ ਦੇ ਕਈ ਆਗੂ ਕਾਂਗਰਸ ’ਚ ਸ਼ਾਮਲ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਦੇ ਪਿੱਛੇ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਆਗੂਆਂ ਨੂੰ ਆਪਣੀ ਪਾਰਟੀ ’ਚ ‘ਘੁੱਟਣ’ ਮਹਿਸੂਸ ਹੋ ਰਹੀ ਹੈ। ਭਾਜਪਾ ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਸਾਬਕਾ ਪ੍ਰਧਾਨ ਖੀਮੀ ਰਾਮ ਦੇ ਮੰਗਲਵਾਰ ਨੂੰ ਕਾਂਗਰਸ ’ਚ ਸ਼ਾਮਲ ਹੋਣ ਦੇ ਇਕ ਦਿਨ ਬਾਅਦ ਪ੍ਰਤਿਭਾ ਦੀ ਇਹ ਟਿਪੱਣੀ ਕੀਤੀ ਹੈ।

ਪ੍ਰਤਿਭਾ ਨੇ ਇਕ ਬਿਆਨ ’ਚ ਕਿਹਾ ਕਿ ਭਾਜਪਾ ਦੇ ਕਈ ਆਗੂ ਕਾਂਗਰਸ ’ਚ ਸ਼ਾਮਲ ਹੋਣਾ ਚਾਹੁੰਦੇ ਹਨ, ਕਿਉਂਕਿ ਆਪਣੀ ਪਾਰਟੀ ’ਚ ਜਾਰੀ ਕਲੇਸ਼ ਕਾਰਨ ਉਨ੍ਹਾਂ ਨੂੰ ਘੁੱਟਣ ਮਹਿਸੂਸ ਹੁੰਦੀ ਹੈ। ਖੀਮੀ ਰਾਮ ਦੀ ਪਾਰਟੀ ’ਚ ਸਵਾਗਤ ਕਰਦੇ ਹੋਏ ਪ੍ਰਤਿਭਾ ਨੇ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਮਜ਼ਬੂਤ ਹੋਵੇਗੀ। ਲੋਕ ਭਾਜਪਾ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਤੋਂ ਅੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪੂਰੀ ਸ਼ਕਤੀ ਨਾਲ ਅੱਗੇ ਵਧ ਰਹੀ ਹੈ। ਦੱਸ ਦੇਈਏ ਕਿ ਅਖਿਲ ਭਾਰਤੀ ਕਾਂਗਰਸ ਕਮੇਟੀ (AICC) ਦੇ ਹਿਮਾਚਲ ਪ੍ਰਦੇਸ਼ ਦੇ ਮੁਖੀ ਰਾਜੀਵ ਸ਼ੁਕਲਾ, AICC ਦੇ ਸਕੱਤਰ ਸੁਧੀਰ ਸ਼ਰਮਾ ਅਤੇ ਤਜਿੰਦਰ ਬਿੱਟੂ ਦੀ ਮੌਜੂਦਗੀ ਵਿਚ ਖੀਮੀ ਰਾਮ ਕਾਂਗਰਸ ’ਚ ਸ਼ਾਮਲ ਹੋ ਗਏ ਸਨ। 


Tanu

Content Editor

Related News