ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਥਾਣੇਦਾਰਨੀ ਬਣੀ ਮਾਨਵੀ ਮਧੂ, ਕਿਹਾ- ਹੁਣ ਪਿੰਡ 'ਚ ਵਰਦੀ ਪਾ ਕੇ ਜਾਵਾਂਗੀ

Wednesday, Jul 10, 2024 - 03:23 AM (IST)

ਦੇਸ਼ ਦੀ ਪਹਿਲੀ ਟ੍ਰਾਂਸਜੈਂਡਰ ਥਾਣੇਦਾਰਨੀ ਬਣੀ ਮਾਨਵੀ ਮਧੂ, ਕਿਹਾ- ਹੁਣ ਪਿੰਡ 'ਚ ਵਰਦੀ ਪਾ ਕੇ ਜਾਵਾਂਗੀ

ਨੈਸ਼ਨਲ ਡੈਸਕ : ਬਿਹਾਰ ਪੁਲਸ ਸੁਬਾਰਡੀਨੇਟ ਸੇਵਾ ਕਮਿਸ਼ਨ ਨੇ ਥਾਣੇਦਾਰਾਂ ਦੀਆਂ 1275 ਅਸਾਮੀਆਂ 'ਤੇ ਵੈਕੇਂਸੀ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਨਤੀਜੇ 'ਚ ਤਿੰਨ ਟ੍ਰਾਂਸਜੈਂਡਰ ਸਫਲ ਰਹੇ ਹਨ। ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕੋਈ ਟ੍ਰਾਂਸਜੈਂਡਰ ਸਬ-ਇੰਸਪੈਕਟਰ ਬਣਿਆ ਹੈ ਅਤੇ ਇਸ ਦੀ ਸ਼ੁਰੂਆਤ ਬਿਹਾਰ ਤੋਂ ਹੀ ਹੋਈ ਹੈ। ਇਨ੍ਹਾਂ ਤਿੰਨ ਟ੍ਰਾਂਸਜੈਂਡਰਾਂ ਵਿੱਚੋਂ ਦੋ ਟਰਾਂਸਮੈਨ ਹਨ ਅਤੇ ਇਕ ਟ੍ਰਾਂਸਜੈਂਡਰ ਹੈ। ਬਿਹਾਰ ਦੇ ਭਾਗਲਪੁਰ ਦੇ ਇਕ ਛੋਟੇ ਜਿਹੇ ਪਿੰਡ ਦੀ ਰਹਿਣ ਵਾਲੀ ਮਾਨਵੀ ਮਧੂ ਕਸ਼ਯਪ ਦੇਸ਼ ਦੀ ਪਹਿਲੀ ਟਰਾਂਸਜੈਂਡਰ ਸਬ-ਇੰਸਪੈਕਟਰ ਬਣ ਗਈ ਹੈ।

ਇਹ ਵੀ ਪੜ੍ਹੋ : ਜਗਨਨਾਥ ਰੱਥ ਯਾਤਰਾ ਦੌਰਾਨ ਤਿਲਕੀ ਭਗਵਾਨ ਬਾਲਭੱਦਰ ਦੀ ਮੂਰਤੀ, ਕਈ ਸ਼ਰਧਾਲੂ ਹੋਏ ਜ਼ਖਮੀ

ਉਸ ਨੇ ਇੰਸਪੈਕਟਰ ਭਰਤੀ ਪ੍ਰੀਖਿਆ ਵਿਚ ਚੁਣ ਕੇ ਇਤਿਹਾਸ ਰਚਿਆ ਹੈ। ਮਾਨਵੀ ਮਧੂ ਕਸ਼ਯਪ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ, ਨਮਸਕਾਰ, ਮੈਂ ਮਾਨਵੀ ਮਧੂ ਕਸ਼ਯਪ ਅੱਜ ਮੈਨੂੰ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰਾ ਬਿਹਾਰ SI ਵਿਚ ਸਿਲੈਕਸ਼ਨ ਹੋਇਆ ਹੈ। 

ਮਾਨਵੀ ਮਧੂ ਕਸ਼ਯਪ ਨੇ ਅੱਗੇ ਕਿਹਾ, ਇਸ ਲਈ ਮੈਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ, ਗੁਰੂ ਰਹਿਮਾਨ ਸਰ, ਰੇਸ਼ਮਾ ਮੈਡਮ, ਸੁਲਤਾਨ ਸਰ ਅਤੇ ਮੇਰੇ ਮਾਤਾ-ਪਿਤਾ ਦਾ ਬਹੁਤ ਧੰਨਵਾਦੀ ਹਾਂ। ਅੱਜ ਮੈਂ ਬਹੁਤ ਖੁਸ਼ ਹਾਂ ਕਿਉਂਕਿ ਟਰਾਂਸਜੈਂਡਰਾਂ ਲਈ ਇੱਥੇ ਆਉਣਾ ਬਹੁਤ ਮੁਸ਼ਕਲ ਹੈ। ਇਹ ਮੇਰੇ ਲਈ ਵੀ ਔਖਾ ਸੀ ਪਰ ਮੇਰੇ ਅਧਿਆਪਕਾਂ ਅਤੇ ਮਾਤਾ-ਪਿਤਾ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਅਤੇ ਮੈਨੂੰ ਉਤਸ਼ਾਹਿਤ ਕੀਤਾ। ਇਸ ਕਾਰਨ ਮੈਂ ਇੱਥੇ ਤੱਕ ਪਹੁੰਚ ਸਕੀ ਹਾਂ। ਉਨ੍ਹਾਂ ਕਿਹਾ ਕਿ ਹੁਣ ਉਹ ਮਾਣ ਨਾਲ ਵਰਦੀ ਪਾ ਕੇ ਆਪਣੇ ਪਿੰਡ ਜਾਵੇਗੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

DILSHER

Content Editor

Related News