ਕੇਜਰੀਵਾਲ ਦੇ ''ਨੱਚਣ ਵਾਲਾ'' ਬਿਆਨ ''ਤੇ ਮਨੋਜ ਤਿਵਾੜੀ ਨੇ ਦਿੱਤਾ ਪਲਟਵਾਰ ਜਵਾਬ

05/04/2019 1:44:28 PM

ਨਵੀਂ ਦਿੱਲੀ— ਦੇਸ਼ ਵਿਚ ਜਿੱਥੇ ਇਸ ਸਮੇਂ ਚੋਣਾਵੀ ਮਾਹੌਲ ਹੈ, ਉੱਥੇ ਹੀ ਨੇਤਾਵਾਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਵੀ ਚਰਚਾ ਦਾ ਵਿਸ਼ਾ ਬਣ ਰਹੇ ਹਨ। ਨੇਤਾਵਾਂ ਵਲੋਂ ਇਕ-ਦੂਜੇ 'ਤੇ ਤੰਜ ਕੱਸੇ ਜਾ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਬਿਆਨਬਾਜ਼ੀ ਕਰਨ ਵਿਚ ਪਿੱਛੇ ਨਹੀਂ ਹਨ। ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਉੱਤਰੀ-ਪੂਰਬੀ ਸੀਟ ਤੋਂ ਉਮੀਦਵਾਰ ਦਿਲੀਪ ਪਾਂਡੇ ਲਈ ਵੋਟ ਮੰਗ ਰਹੇ ਕੇਜਰੀਵਾਲ ਨੇ ਕੁਝ ਅਜਿਹਾ ਕਹਿ ਦਿੱਤਾ, ਜਿਸ ਕਾਰਨ ਸਿਆਸਤ ਗਰਮਾ ਗਈ।

 

ਉੱਤਰੀ-ਪੂਰਬੀ ਦਿੱਲੀ 'ਚ ਰੋਡ ਸ਼ੋਅ ਦੌਰਾਨ ਕੇਜਰੀਵਾਲ ਨੇ ਕਿਹਾ, ''ਮਨੋਜ ਤਿਵਾੜੀ ਨੱਚਦਾ ਬਹੁਤ ਚੰਗਾ ਹੈ। ਪਾਂਡੇ ਜੀ ਨੂੰ ਨੱਚਣਾ ਨਹੀਂ ਆਉਂਦਾ, ਕੰਮ ਕਰਨਾ ਆਉਂਦਾ ਹੈ। ਇਸ ਵਾਰ ਕੰਮ ਕਰਨ ਵਾਲੇ ਨੂੰ ਵੋਟ ਪਾਉਣਾ, ਨੱਚਣ ਵਾਲੇ ਨੂੰ ਵੋਟ ਨਾ ਪਾਉਣਾ।'' ਕੇਜਰੀਵਾਲ ਦਾ ਇਕ ਵੀਡੀਓ ਸਾਹਮਣੇ ਆਇਆ, ਜਿਸ ਵਿਚ ਉਹ ਰੋਡ ਸ਼ੋਅ ਦੌਰਾਨ ਮਨੋਜ ਤਿਵਾੜੀ 'ਤੇ ਅਜਿਹਾ ਬੇਤੁਕਾ ਬਿਆਨ ਦੇ ਰਹੇ ਹਨ।

PunjabKesari


ਕੇਜਰੀਵਾਲ ਦੇ ਇਸ ਬਿਆਨ 'ਤੇ ਮਨੋਜ ਤਿਵਾੜੀ ਨੇ ਵੀ ਪਲਟਵਾਰ ਕੀਤਾ ਹੈ। ਮਨੋਜ ਤਿਵਾੜੀ ਨੇ ਇਸ ਨੂੰ ਪੂਰਵਾਂਚਲ ਦਾ ਅਪਮਾਨ ਦੱਸਦੇ ਹੋਏ ਕਿਹਾ ਕਿ ਮੈਨੂੰ ਗਾਲ੍ਹਾਂ ਕੱਢ ਕੇ ਕੇਜਰੀਵਾਲ ਨੇ ਸਿੱਧਾ ਪੂਰਵਾਂਚਲ ਦੇ ਲੋਕਾਂ ਦਾ ਅਪਮਾਨ ਕੀਤਾ ਹੈ। ਹੁਣ ਉਹ ਹੀ ਲੋਕ ਉਨ੍ਹਾਂ ਨੂੰ ਇਸ ਦਾ ਨਤੀਜਾ ਦੱਸਣਗੇ।

ਦੱਸਣਯੋਗ ਹੈ ਕਿ ਦਿੱਲੀ ਦੀ ਉੱਤਰੀ-ਪੂਰਬੀ ਸੀਟ ਇਸ ਵਾਰ ਵੀ. ਆਈ. ਪੀ. ਸੀਟ ਬਣ ਗਈ ਹੈ। ਇਸ ਸੀਟ ਤੋਂ ਭਾਜਪਾ ਪ੍ਰਧਾਨ ਮਨੋਜ ਤਿਵਾੜੀ, ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਅਤੇ 'ਆਪ' ਨੇਤਾ ਦਿਲੀਪ ਪਾਂਡੇ ਵਿਚਾਲੇ ਟੱਕਰ ਹੈ।

 


Tanu

Content Editor

Related News