ਮਨੋਜ ਤਿਵਾੜੀ ਦਾ ਕੇਜਰੀਵਾਲ ਨੂੰ ਸੱਦਾ, ਕਿਹਾ- ਆਓ ਤੁਹਾਨੂੰ ਦੱਸਦੇ ਹਾਂ ਖੇਤੀ ਕਾਨੂੰਨਾਂ ਦਾ ਫਾਇਦਾ

Saturday, Dec 26, 2020 - 05:05 PM (IST)

ਨਵੀਂ ਦਿੱਲੀ (ਭਾਸ਼ਾ)— ਭਾਜਪਾ ਸੰਸਦ ਮਨੋਜ ਤਿਵਾੜੀ ਨੇ ਸ਼ਨੀਵਾਰ ਯਾਨੀ ਕਿ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਨਿਵਾਸ ’ਤੇ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕੇਜਰੀਵਾਲ ਨੂੰ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਫਾਇਦਿਆਂ ਅਤੇ ਖ਼ਦਸ਼ਿਆਂ ਨੂੰ ਦੂਰ ਕਰਨ ਦੀ ਪੇਸ਼ਕਸ਼ ਕੀਤੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਖੇਤੀ ਕਾਨੂੰਨਾਂ ਨਾਲ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਫਾਇਦਾ ਨਹੀਂ ਹੋਵੇਗਾ ਸਗੋਂ ਨੁਕਸਾਨ ਹੀ ਹੋਵੇਗਾ। ਮੁੱਖ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਤਿਵਾੜੀ ਨੇ ਕਿਹਾ ਕਿ ਕੇਜਰੀਵਾਲ ਕਿਸੇ ਨੂੰ ਵੀ ਆਪਣੇ ਘਰ ’ਚ ਐਂਟਰੀ ਨਹੀਂ ਕਰ ਦਿੰਦੇ ਅਤੇ ਲੋਕ ਨੁਮਾਇੰਦਿਆਂ ਨੂੰ ਮਿਲਣ ਤੋਂ ਗੁਰੇਜ਼ ਕਰਦੇ ਹਨ। ਹਾਲ ਹੀ ’ਚ ਭਾਜਪਾ ਸ਼ਾਸਿਤ ਨਗਰ ਨਿਗਮਾਂ ਦੇ ਤਿੰਨ ਮੇਅਰਾਂ ਅਤੇ ਹੋਰ ਨੇਤਾ ਕੇਜਰੀਵਾਲ ਦੇ ਘਰ ਦੇ ਬਾਹਰ 13 ਦਿਨਾਂ ਤੱਕ ਧਰਨੇ ’ਤੇ ਬੈਠੇ ਰਹੇ ਪਰ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਮੁਲਾਕਾਤ ਨਹੀਂ ਕੀਤੀ ਸੀ।

PunjabKesari

ਮਨੋਜ ਤਿਵਾੜੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਬਾਰੇ ਦੱਸੇ ਜਾਣ ਦੀ ਖ਼ਬਰ ਹੈ, ਤਾਂ ਦੂਜੀ ਤਸਵੀਰ ’ਚ ਅਰਵਿੰਦ ਕੇਜਰੀਵਾਲ ਦੇ ਉਹ ਸਵਾਲ ਹਨ, ਜੋ ਉਨ੍ਹਾਂ ਨੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਚੁੱਕੇ ਹਨ। ਉਨ੍ਹਾਂ ਨੇ ਟਵਿੱਟਰ ’ਤੇ ਇਹ ਵੀ ਲਿਖਿਆ ਕਿ ਐਤਵਾਰ ਦੀ ਦੁਪਹਿਰ 3 ਵਜੇ ਲੁਟੀਅੰਸ ਦਿੱਲੀ ’ਚ ਮਦਰ ਟੈਰੇਸਾ ਦੇ ਆਪਣੇ ਅਧਿਕਾਰਤ ਨਿਵਾਸ ’ਤੇ ਮੁੱਖ ਮੰਤਰੀ ਨੂੰ ਸੱਦਾ ਦਿੰਦਾ ਹਾਂ।  ਮੀਡੀਆ ਦੇ ਮਾਧਿਅਮ ਤੋਂ ਮੈਂ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਵਾਲਾ ਹਾਂ। ਚਲੋ ਕਿਸਾਨਾਂ ਦੇ ਹਿੱਤ ’ਚ ਰਚਨਾਤਮਕ ਰਾਜਨੀਤੀ ਕਰਦੇ ਹਾਂ। 

ਨੋਟ- ਮਨੋਜ ਤਿਵਾੜੀ ਵਲੋਂ ਕੇਜਰੀਵਾਲ ਦੇ ਦਿੱਤੇ ਸੱਦੇ ਨੂੰ ਤੁਸੀਂ ਕਿਵੇਂ ਵੇਖਦੇ ਹੋਏ, ਕੁਮੈਂਟ ਬਾਕਸ ’ਚ ਦਿਓ ਰਾਏ


Tanu

Content Editor

Related News