ਮਨੋਜ ਤਿਵਾੜੀ ਦਾ ਦਾਅਵਾ, ਭਾਜਪਾ ਜਿੱਤੇਗੀ 48 ਸੀਟਾਂ, ਐਗਜ਼ਿਟ ਪੋਲ ਹੋਣਗੇ ਫੇਲ

02/08/2020 8:15:00 PM

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣ 2020 ਲਈ ਵੋਟਿੰਗ ਖਤਮ ਹੋ ਗਈ ਹੈ। ਜ਼ਿਆਦਾਤਰ ਐਗਜ਼ਿਟ ਪੋਲ ਦੀ ਮੰਨੀਏ ਤਾਂ ਦਿੱਲੀ 'ਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਹਾਲਾਂਕਿ ਇਸ ਬਾਰ ਭਾਜਪਾ ਦੀਆਂ ਸੀਟਾਂ ਵਧਣ ਦਾ ਵੀ ਅੰਦਾਜਾ ਲਗਾਇਆ ਗਿਆ ਹੈ। ਉਥੇ ਹੀ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਐਗਜ਼ਿਟ ਪੋਲ ਗਲਤ ਸਾਬਤ ਹੋਣਗੇ ਅਤੇ ਦਿੱਲੀ 'ਚ ਭਾਜਪਾ ਦੀ ਸਰਕਾਰ ਬਣੇਗੀ।
ਮਨੋਜ ਤਿਵਾੜੀ ਨੇ ਟਵੀਟ ਕਰ ਦਾਅਵਾ ਕੀਤਾ ਹੈ ਕਿ ਸਾਰੇ ਐਗਜ਼ਿਟ ਪੋਲ ਫੇਲ ਹੋਣਗੇ ਅਤੇ ਭਾਜਪਾ ਨੂੰ 48 ਸੀਟਾਂ ਮਿਲਣਗੀਆਂ। ਉਨ੍ਹਾਂ ਨੇ ਆਮ ਆਦਮੀ ਪਾਰਟੀ 'ਤੇ ਤੰਜ ਕਸਦੇ ਹੋਏ ਕਿਹਾ ਕਿ ਮੇਰੀ ਇਹ ਟਵੀਟ ਸੰਭਾਲ ਕੇ ਰੱਖਣਾ, ਕਿਰਪਾ ਈ.ਵੀ.ਐੱਮ. ਨੂੰ ਦੋਸ਼ ਦੇਣ ਦਾ ਬਹਾਨਾ ਹੁਣੇ ਤੋਂ ਨਾ ਲੱਭੋ।
ਨਿਊਜ਼ ਐਕਸ ਵੱਲੋਂ ਜਾਰੀ ਐਗਜ਼ਿਟ ਪੋਲ ਮੁਤਾਬਕ ਆਪ ਨੂੰ 50 ਤੋਂ 56 ਸੀਟਾਂ ਅਤੇ ਭਾਪਾ ਨੂੰ 10 ਤੋਂ 14 ਸੀਟਾਂ ਮਿਲ ਸਕਦੀਆਂ ਹਨ। ਇਸ 'ਚ ਕਾਂਗਰਸ ਦਾ ਖਾਤਾ ਨਹੀਂ ਖੁੱਲ੍ਹਣ ਦਾ ਅੰਦਾਜਾ ਲਗਾਇਆ ਗਿਆ ਹੈ। 'ਰਿਪਬਲਿਕ ਟੀ.ਵੀ. ਦੇ ਐਗਜ਼ਿਟ ਪੋਲ ਮੁਤਾਬਕ ਆਪ 48-61. ਭਾਜਪਾ 9-21 ਅਤੇ ਕਾਂਗਰਸ 0-1 ਸੀਟਾਂ ਮਿਲਣ ਦੀ ਸੰਭਾਵਨਾ ਜਤਾਈ ਗਈ ਹੈ।
ਇਸੇ ਤਰ੍ਹਾਂ 'ਟਾਇਮ ਨਾਓ' ਦੇ ਐਗਜ਼ਿਟ ਪੋਲ ਮੁਤਾਬਕ ਆਪ ਨੂੰ 44 ਅਤੇ ਭਾਜਪਾ ਨੂੰ 26 ਸੀਟਾਂ ਮਿਲ ਸਕਦੀਆਂ ਹਨ। 'ਟੀ.ਵੀ.9-ਸਿਸਰੋ' ਦੇ ਐਗਜ਼ਿਟ ਪੋਲ ਮੁਤਾਬਕ ਆਪ ਨੂੰ 54, ਭਾਜਪਾ 15 ਅਤੇ ਕਾਂਗਰਸ ਨੂੰ ਇਕ ਸੀਟ ਮਿਲਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਾਰੀਆਂ 70 ਸਿੱਟਾਂ ਲਈ ਸ਼ਨੀਵਾਰ ਨੂੰ ਵੋਟਿੰਗ ਹੋਈ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ।


Inder Prajapati

Content Editor

Related News