ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Wednesday, Feb 14, 2024 - 04:42 PM (IST)
ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ 2019 ਪੁਲਵਾਮਾ ਆਤਮਘਾਤੀ ਹਮਲੇ ਦੀ 5ਵੀਂ ਬਰਸੀ 'ਤੇ ਇੱਥੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੇ ਸ਼ਹੀਦ 40 ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸਿਨਹਾ ਨੇ 'ਐਕਸ' ਤੇ ਇਕ ਪੋਸਟ 'ਚ ਕਿਹਾ,''2019 ਦੇ ਪੁਲਵਾਮਾ ਅੱਤਵਾਦੀ ਹਮਲੇ 'ਚ ਆਪਣੀ ਜਾਨ ਦੇਣ ਵਾਲੇ ਬਹਾਦਰਾਂ ਨੂੰ ਸ਼ਰਧਾਂਜਲੀ। ਰਾਸ਼ਟਰ ਹਮੇਸ਼ਾ ਉਨ੍ਹਾਂ ਦੇ ਸਾਹਸ, ਸਰਵਉੱਚ ਬਲੀਦਾਨ ਦਾ ਕਰਜ਼ਾਈ ਰਹੇਗਾ।'' ਪੁਲਸ ਡਾਇਰੈਕਟਰ ਜਨਰਲ ਆਰ.ਆਰ. ਸਵੈਨ ਨੇ ਵੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
ਇਹ ਵੀ ਪੜ੍ਹੋ : ਪੁਲਵਾਮਾ ਹਮਲਾ: ਸ਼ਹੀਦ ਜਵਾਨਾਂ ਨੂੰ ਨਮਨ, ਘਟਨਾ ਨੂੰ ਯਾਦ ਕਰ ਅੱਜ ਵੀ ਖੜ੍ਹੇ ਹੋ ਜਾਂਦੇ ਨੇ ਲੂ-ਕੰਢੇ
ਪੁਲਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਵੈਨ ਨੇ ਜੰਮੂ ਕਸ਼ਮੀਰ ਪੁਲਸ ਪਰਿਵਾਰ ਵਲੋਂ ਉਨ੍ਹਾਂ ਸਾਹਸੀ ਆਤਮਾਵਾਂ ਨੂੰ ਹਾਰਦਿਕ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ 2019 ਪੁਲਵਾਮਾ ਅੱਤਵਾਦੀ ਹਮਲੇ 'ਚ ਆਪਣਾ ਸਰਵਉੱਚ ਬਲੀਦਾਨ ਦਿੱਤਾ। ਬੁਲਾਰੇ ਨੇ ਪੁਲਸ ਡਾਇਰੈਕਟਰ ਜਨਰਲ ਦੇ ਹਵਾਲੇ ਤੋਂ ਦੱਸਿਆ,''ਸੀ.ਆਰ.ਪੀ.ਐੱਫ. ਜਵਾਨਾਂ ਦਾ ਬਲੀਦਾਨ ਹਮੇਸ਼ਾ ਦਿਮਾਗ 'ਚ ਰਹੇਗਾ। ਜਦੋਂ ਵੀ ਅਸੀਂ ਇਨ੍ਹਾਂ ਨਾਇਕਾਂ ਨੂੰ ਯਾਦ ਕਰਦੇ ਹਾਂ ਤਾਂ ਅਸੀਂ ਸ਼ਾਂਤੀ ਹਾਸਲ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੋਹਰਾਉਂਦੇ ਹਾਂ।'' ਸਾਲ 2019 'ਚ ਅੱਜ ਹੀ ਦੇ ਦਿਨ ਜੰਮੂ ਕਸ਼ਮੀਰ ਰਾਸ਼ਟਰੀ ਰਾਜਮਾਰਗ 'ਤੇ ਲੇਥਪੋਰਾ-ਪੁਲਵਾਮਾ 'ਚ ਜੈਸ਼-ਏ-ਮੁਹੰਮਦ ਦੇ ਇਕ ਆਤਮਘਾਤੀ ਹਮਲਾਵਰ ਨੇ ਧਮਾਕਿਆਂ ਨਾਲ ਭਰੇ ਇਕ ਵਾਹਨ ਨਾਲ ਸੀ.ਆਰ.ਪੀ.ਐੱਫ. ਦੀ ਬੱਸ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਤੋਂ ਬਾਅਦ ਹੋਏ ਧਮਾਕੇ 'ਚ ਫ਼ੋਰਸ ਦੇ 40 ਜਵਾਨ ਸ਼ਹੀਦ ਹੋ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8