ਜੰਮੂ-ਕਸ਼ਮੀਰ: ਉੱਪ ਰਾਜਪਾਲ ਮਨੋਜ ਸਿਨਹਾ ਨੇ ਆਰਥਿਕ ਪੁਨਰ-ਉਥਾਨ ਲਈ ਬਣਾਈ ਕਮੇਟੀ

Tuesday, Aug 18, 2020 - 01:35 PM (IST)

ਜੰਮੂ-ਕਸ਼ਮੀਰ: ਉੱਪ ਰਾਜਪਾਲ ਮਨੋਜ ਸਿਨਹਾ ਨੇ ਆਰਥਿਕ ਪੁਨਰ-ਉਥਾਨ ਲਈ ਬਣਾਈ ਕਮੇਟੀ

ਸ਼੍ਰੀਨਗਰ (ਭਾਸ਼ਾ)— ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਸੰਘ ਸ਼ਾਸਿਤ ਪ੍ਰਦੇਸ਼ ਦੇ ਆਰਥਿਕ ਪੁਨਰ-ਉਥਾਨ ਲਈ ਇਕ ਕਮੇਟੀ ਬਣਾਈ ਹੈ। ਇਕ ਅਧਿਕਾਰਤ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਕਮੇਟੀ ਜੰਮੂ-ਕਸ਼ਮੀਰ ਦੇ ਆਰਥਿਕ ਪੁਨਰ-ਉਥਾਨ ਅਤੇ ਇੱਥੋਂ ਦੇ ਕਾਰੋਬਾਰੀ ਭਾਈਚਾਰੇ ਨੂੰ ਸਮਰਥਨ ਦੇ ਤੌਰ-ਤਰੀਕੇ ਤੈਅ ਕਰੇਗੀ। ਦਰਅਸਲ ਰਾਜਭਵਨ ’ਚ ਸੋਮਵਾਰ ਨੂੰ ਕਸ਼ਮੀਰ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਨੁਮਾਇੰਦਿਆਂ ਨਾਲ ਚਰਚਾ ਦੌਰਾਨ ਸਿਨਹਾ ਨੇ ਇਹ ਐਲਾਨ ਕੀਤਾ।

ਇਕ ਅਧਿਕਾਰੀ ਨੇ ਦੱਸਿਆ ਕਿ ਇਸ ਬੈਠਕ ਦਾ ਆਯੋਜਨ ਕਾਰੋਬਾਰੀ ਭਾਈਚਾਰੇ ਦੇ ਸਾਹਮਣੇ ਆ ਰਹੀਆਂ ਸਮੱਸਿਆਵਾਂ ਦੀ ਜਾਣਕਾਰੀ ਹਾਸਲ ਕਰਨ ਲਈ ਕੀਤਾ ਗਿਆ ਸੀ। ਬੁਲਾਰੇ ਨੇ ਕਿਹਾ ਕਿ ਇਹ ਬੈਠਕ ਵਪਾਰਕ ਸੰਗਠਨਾਂ ਦੀ ਨਜ਼ਰ ਤੋਂ ਕਾਫੀ ਸਕਾਰਾਤਮਕ ਰਹੀ। ਬੈਠਕ ਵਿਚ ਕੁੱਲ ਆਰਥਿਕ ਦ੍ਰਿਸ਼ਟੀਕੋਣ ਮੁਲਾਂਕਣ ਅਤੇ ਅਰਥ ਵਿਵਸਥਾ ਦਾ ਪੁਨਰ-ਉਥਾਨ ਯਕੀਨੀ ਕਰਨ ਲਈ ਕਮੇਟੀ ਬਣਾਉਣ ਲਈ ਮਹੱਤਵਪੂਰਨ ਫ਼ੈਸਲਾ ਕੀਤਾ ਗਿਆ। ਕਮੇਟੀ ਦੇ ਮੁਖੀ ਉੱਪ ਰਾਜਪਾਲ ਦੇ ਸਲਾਹਕਾਰ ਕੇਵਲ ਕੁਮਾਰ ਸ਼ਰਮਾ ਹੋਣਗੇ। ਬੁਲਾਰੇ ਨੇ ਦੱਸਿਆ ਕਿ ਕਮੇਟੀ ਵਿਚ ਵਿੱਤ ਕਮਿਸ਼ਨਰ, ਵਿੱਤ ਮਹਿਕਮੇ, ਕਮਿਸ਼ਨਰ ਸਕੱਤਰ-ਉਦਯੋਗ ਅਤੇ ਵਣਜ ਮਹਿਕਮੇ, ਸੈਰ-ਸਪਾਟਾ ਸਕੱਤਰ ਅਤੇ ਜੰਮੂ-ਕਸ਼ਮੀਰ ਬੈਂਕ ਦੇ ਚੇਅਰਮੈਨ ਵੀ ਸ਼ਾਮਲ ਰਹਿਣਗੇ।


author

Tanu

Content Editor

Related News