ਖੱਟੜ ਦਾ ਕੈਪਟਨ ਨੂੰ ਮੋੜਵਾਂ ਜਵਾਬ, ਕਿਹਾ-''MSP ''ਤੇ ਹੋਈ ਕੋਈ ਮੁਸ਼ਕਲ ਤਾਂ ਛੱਡ ਦੇਵਾਂਗਾ ਰਾਜਨੀਤੀ''

11/26/2020 6:28:00 PM

ਹਰਿਆਣਾ— ਕਿਸਾਨੀ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਮਨੋਹਰ ਲਾਲ ਨੇ ਟਵੀਟ ਕਰ ਕੇ ਕਿਹਾ ਕਿ ਘੱਟੋਂ ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੈ ਕੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਕਿਸਾਨਾਂ ਨੂੰ ਝੱਲਣੀ ਪਵੇਗੀ ਤਾਂ ਉਹ ਰਾਜਨੀਤੀ ਛੱਡ ਦੇਣਗੇ। 

ਇਹ ਵੀ ਪੜ੍ਹੋ : ਕਿਸਾਨਾਂ ਦਾ 'ਦਿੱਲੀ ਚਲੋ' ਅੰਦੋਲਨ: ਸ਼ੰਭੂ ਬਾਰਡਰ 'ਤੇ ਹੰਗਾਮਾ, ਪੁਲਸ ਨੇ ਚਲਾਈਆਂ ਪਾਣੀ ਦੀਆਂ ਤੋਪਾਂ

PunjabKesari
ਮਨੋਹਰ ਲਾਲ ਖੱਟੜ ਨੇ ਟਵੀਟ ਕਰਦੇ ਹੋਏ ਕਿਹਾ ਕਿ ਕੈਪਟਨ ਜੀ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਤੇ ਹੁਣ ਫਿਰ ਕਹਿ ਰਿਹਾ ਹਾਂ। ਮੈਂ ਰਾਜਨੀਤੀ ਛੱਡ ਦੇਵਾਂਗਾ, ਜੇਕਰ ਐੱਮ. ਐੱਸ. ਪੀ. 'ਤੇ ਕਿਸਾਨਾਂ ਨੂੰ ਕੋਈ ਪਰੇਸ਼ਾਨੀ ਹੋਵੇਗੀ। ਇਸ ਲਈ ਬੇਕਸੂਰ ਕਿਸਾਨਾਂ ਨੂੰ ਉਕਸਾਉਣਾ ਬੰਦ ਕਰੋ। 

ਇਹ ਵੀ ਪੜ੍ਹੋ : ਕਿਸਾਨਾਂ ਦਾ ਦਿੱਲੀ ਕੂਚ: ਰਾਸ਼ਨ-ਪਾਣੀ ਲੈ ਕੇ ਹਰਿਆਣਾ ਬਾਰਡਰ 'ਤੇ ਪੁੱਜੇ ਪੰਜਾਬ ਦੇ ਕਿਸਾਨ

PunjabKesari

ਇਕ ਹੋਰ ਟਵੀਟ ਵਿਚ ਮਨੋਹਰ ਲਾਲ ਨੇ ਕੈਪਟਨ ਨੂੰ ਸੰਬੋਧਿਤ ਕਰਦਿਆਂ ਲਿਖਿਆ ਕਿ ਮੈਂ ਪਿਛਲੇ ਤਿੰਨ ਦਿਨਾਂ ਤੋਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਪਰ ਦੁੱਖ ਦੀ ਗੱਲ ਹੈ ਕਿ ਤੁਸੀਂ ਸੰਪਰਕ ਕਾਇਮ ਕਰਨ ਦਾ ਫ਼ੈਸਲਾ ਨਹੀਂ ਕੀਤਾ। ਕੀ ਤੁਸੀਂ ਕਿਸਾਨ ਦੇ ਮੁੱਦਿਆਂ ਲਈ ਕਿੰਨਾ ਗੰਭੀਰ ਹੋ? ਤੁਸੀਂ ਸਿਰਫ ਟਵੀਟ ਕਰ ਰਹੇ ਹੋ ਅਤੇ ਗੱਲਬਾਤ ਤੋਂ ਦੌੜ ਰਹੇ ਹੋ, ਕਿਉਂ? 

ਇਹ ਵੀ ਪੜ੍ਹੋ :  ਸ਼ੰਭੂ ਬਾਰਡਰ 'ਤੇ ਜ਼ਬਰਦਸਤ ਹੰਗਾਮਾ, ਕਿਸਾਨਾਂ ਨੇ ਹਰਿਆਣਾ ਪੁਲਸ ਵਲੋਂ ਲਾਏ ਗਏ ਬੈਰੀਕੇਡ ਦਰਿਆ 'ਚ ਸੁੱਟੇ

PunjabKesari
ਮੁੱਖ ਮੰਤਰੀ ਕੈਪਟਨ ਨੇ ਅੱਗੇ ਲਿਖਿਆ ਕਿ ਤੁਹਾਡੇ ਝੂਠ, ਧੋਖੇ ਅਤੇ ਪ੍ਰਚਾਰ ਦਾ ਸਮਾਂ ਖਤਮ ਹੋ ਗਿਆ ਹੈ। ਲੋਕਾਂ ਨੂੰ ਆਪਣਾ ਅਸਲੀ ਚਿਹਰਾ ਵੇਖਣ ਦਿਓ। ਕ੍ਰਿਪਾ ਕਰ ਕੇ ਕੋਰੋਨਾ ਲਾਗ ਦੌਰਾਨ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿਚ ਪਾਉਣਾ ਬੰਦ ਕਰੋ। ਮੈਂ ਤੁਹਾਨੂੰ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡਣ ਦੀ ਅਪੀਲ ਕਰਦਾ ਹਾਂ। ਘੱਟ ਤੋਂ ਘੱਟ ਕੋਰੋਨਾ ਲਾਗ ਦੇ ਸਮੇਂ ਸਸਤੀ ਰਾਜਨੀਤੀ ਤੋਂ ਬਚੋ।

ਇਹ ਵੀ ਪੜ੍ਹੋ : ਦਿੱਲੀ ਕੂਚ ਕਰ ਰਹੇ ਕਿਸਾਨਾਂ ਦੇ ਕਾਫ਼ਲੇ ਨਾਲ ਵਾਪਰਿਆ ਹਾਦਸਾ, ਬੱਸ ਅਤੇ ਟਰੱਕ ਨਾਲ ਹੋਈ ਟੱਕਰ


Tanu

Content Editor

Related News