ਹਰਿਆਣਾ 'ਚ ਦੀਵਾਲੀ ਵਾਲੇ ਦਿਨ ਸਹੁੰ ਚੁੱਕੇਗੀ ਨਵੀਂ ਸਰਕਾਰ: ਖੱਟੜ

Saturday, Oct 26, 2019 - 11:20 AM (IST)

ਹਰਿਆਣਾ 'ਚ ਦੀਵਾਲੀ ਵਾਲੇ ਦਿਨ ਸਹੁੰ ਚੁੱਕੇਗੀ ਨਵੀਂ ਸਰਕਾਰ: ਖੱਟੜ

ਚੰਡੀਗੜ੍ਹ-ਯੂਟੀ ਗੈਸਟ ਹਾਊਸ 'ਚ ਅੱਜ ਭਾਵ ਸ਼ਨੀਵਾਰ ਨੂੰ ਹੋਣ ਜਾ ਰਹੀ ਹਰਿਆਣਾ ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦੀ ਬੈਠਕ 'ਚ ਹਿੱਸਾ ਲੈਣ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਵੀ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ। ਬੈਠਕ 'ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਭਾਜਪਾ ਜਨਰਲ ਸਕੱਤਰ ਅਰੁਣ ਸਿੰਘ ਪਹੁੰਚੇ। ਸਹੁੰ ਚੁੱਕ ਸੰਬੰਧੀ ਮਨੋਹਰ ਲਾਲ ਖੱਟੜ ਨੇ ਬਿਆਨ ਦਿੱਤਾ ਹੈ ਕਿ ਉਹ ਅੱਜ ਨਹੀ ਸਗੋਂ ਦੀਵਾਲੀ ਵਾਲੇ ਦਿਨ ਸਹੁੰ ਚੁੱਕਣਗੇ। 

90 ਸੀਟਾਂ ਵਾਲੀ ਹਰਿਆਣਾ ਵਿਧਾਨਸਭਾ ਚੋਣਾਂ 'ਚ ਸੱਤਾਧਾਰੀ ਭਾਜਪਾ ਨੂੰ ਬਹੁਮਤ ਨਹੀਂ ਮਿਲ ਸਕਿਆ ਹੈ। ਨਵੀਂ ਦਿੱਲੀ 'ਚ ਸ਼ੁੱਕਰਵਾਰ ਨੂੰ ਜੇ.ਜੇ.ਪੀ ਨੇਤਾ ਦੁਸ਼ਯੰਤ ਚੌਟਾਲਾ ਨੇ ਭਾਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਮਨੋਹਰ ਲਾਲ ਖੱਟੜ ਦਾ ਰਾਸਤਾ ਆਸਾਨ ਕਰ ਦਿੱਤਾ ਸੀ।

ਦੱਸਣਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਰਾਤ 9.30 ਵਜੇ ਨਵੀਂ ਦਿੱਲੀ ਚ ਭਾਜਪਾ-ਜੇ.ਜੇ.ਪੀ ਗਠਜੋੜ ਦਾ ਐਲਾਨ ਕੀਤਾ। ਵਿਧਾਨਸਭਾ ਚੋਣਾਂ 'ਚ ਭਾਜਪਾ ਨੇ 40 ਅਤੇ ਜੇ.ਜੇ.ਪੀ ਨੇ 10 ਸੀਟਾਂ 'ਤੇ ਜਿੱਤ ਦਰਜ ਕੀਤੀ ਹੈ।


author

Iqbalkaur

Content Editor

Related News