PM ਮੋਦੀ ਨੇ ''ਡਿਜੀਟਲ ਅਰੈਸਟ'' ਦੇ ਨਾਂ ''ਤੇ ਹੋ ਰਹੀ ਧੋਖਾਧੜੀ ਬਾਰੇ ਦੇਸ਼ ਵਾਸੀਆਂ ਨੂੰ ਕੀਤਾ ਜਾਗਰੂਕ : ਸ਼ਾਹ
Sunday, Oct 27, 2024 - 08:21 PM (IST)

ਜੈਤੋ (ਰਘੁਨੰਦਨ ਪਰਾਸ਼ਰ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਕਸ ਪਲੇਟਫਾਰਮ 'ਤੇ ਇੱਕ ਪੋਸਟ 'ਚ ਕਿਹਾ ਕਿ ਮੋਦੀ ਸਰਕਾਰ 'ਸਾਈਬਰ ਸਕਿਓਰ ਇੰਡੀਆ' ਬਣਾਉਣ ਲਈ ਵਚਨਬੱਧ ਹੈ। ਗ੍ਰਹਿ ਮੰਤਰਾਲਾ ਨੇ ਐਤਵਾਰ ਨੂੰ ਕਿਹਾ ਕਿ ਪੁਲਸ, ਸੀਬੀਆਈ, ਨਾਰਕੋਟਿਕਸ ਜਾਂ ਆਰਬੀਆਈ ਅਧਿਕਾਰੀ ਬਣ ਕੇ ਫਰਾਡ ਕਰਨ ਵਾਲਿਆਂ ਵੱਲੋਂ ਲੋਕਾਂ ਨੂੰ ਵੀਡੀਓ ਕਾਲ ਕਰ ਕੇ ਧਮਕਾਉਣ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਅਜਿਹੀ ਧੋਖਾਧੜੀ ਤੋਂ ਬਚਣ ਲਈ ਉਪਾਅ ਦੇਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੇਸ਼ ਵਾਸੀਆਂ ਨੂੰ ਇਹ ਵੀ ਕਿਹਾ ਕਿ ਕੋਈ ਵੀ ਸਰਕਾਰੀ ਏਜੰਸੀ ਫ਼ੋਨ ਜਾਂ ਵੀਡੀਓ ਕਾਲ ਰਾਹੀਂ ਜਾਂਚ ਨਹੀਂ ਕਰਦੀ। ਅਜਿਹੇ ਸਾਈਬਰ ਧੋਖਾਧੜੀ ਤੋਂ ਬਚਣ ਲਈ ਪ੍ਰਧਾਨ ਮੰਤਰੀ ਮੋਦੀ ਨੇ 'ਸਟਾਪ, ਥਿੰਕ ਐਂਡ ਟੇਕ ਐਕਸ਼ਨ' ਦਾ ਮੰਤਰ ਦਿੱਤਾ ਅਤੇ ਅਜਿਹੇ ਮਾਮਲਿਆਂ ਦੀ ਜਾਣਕਾਰੀ ਤੁਰੰਤ ਹੈਲਪਲਾਈਨ ਨੰਬਰ 1930 ਜਾਂ https://cybercrime.gov.in 'ਤੇ ਦੇਣ ਦੀ ਅਪੀਲ ਵੀ ਕੀਤੀ। ਮੋਦੀ ਸਰਕਾਰ 'ਸਾਈਬਰ ਸਕਿਓਰ ਇੰਡੀਆ' ਦਾ ਨਿਰਮਾਣ ਕਰਨ ਲਈ ਵਚਨਬੱਧ ਹੈ।