ਮਨ ਕੀ ਬਾਤ ’ਚ PM ਮੋਦੀ ਨੇ ਮਿਲਖਾ ਸਿੰਘ ਨੂੰ ਕੀਤਾ ਯਾਦ, ‘ਕੋਰੋਨਾ ਟੀਕਾਕਰਨ’ ਨੂੰ ਲੈ ਕੇ ਆਖੀ ਇਹ ਗੱਲ

Sunday, Jun 27, 2021 - 11:59 AM (IST)

ਮਨ ਕੀ ਬਾਤ ’ਚ PM ਮੋਦੀ ਨੇ ਮਿਲਖਾ ਸਿੰਘ ਨੂੰ ਕੀਤਾ ਯਾਦ, ‘ਕੋਰੋਨਾ ਟੀਕਾਕਰਨ’ ਨੂੰ ਲੈ ਕੇ ਆਖੀ ਇਹ ਗੱਲ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਜ਼ਰੀਏ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਆਪਣੇ ਸੰਬੋਧਿਤ ਦੀ ਸ਼ੁਰੂਆਤ ’ਚ ਉਨ੍ਹਾਂ ਮਹਾਨ ਐਥਲੀਟ ਫਲਾਇੰਗ ਸਿੰਘ ਮਿਲਖਾ ਸਿੰਘ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੋਕੀਓ ਓਲੰਪਿਕ ਖੇਡਾਂ ਹੋ ਰਹੀਆਂ ਹਨ, ਤਾਂ ਮਿਲਖਾ ਸਿੰਘ ਜੀ ਵਰਗੇ ਮਹਾਨ ਐਥਲੀਟ ਨੂੰ ਕੌਣ ਭੁੱਲ ਸਕਦਾ ਹੈ। ਕੁਝ ਦਿਨ ਪਹਿਲਾਂ ਕੋਰੋਨਾ ਨੇ ਉਨ੍ਹਾਂ ਨੂੰ ਸਾਡੇ ਤੋਂ ਖੋਹ ਲਿਆ। ਇਸ ਵਾਰ ਜਦੋਂ ਸਾਡੇ ਖ਼ਿਡਾਰੀ ਓਲੰਪਿਕ ਲਈ ਟੋਕੀਓ ਜਾ ਰਹੇ ਹਨ ਤਾਂ ਸਾਨੂੰ ਸਾਰਿਆਂ ਨੂੰ ਖ਼ਿਡਾਰੀਆਂ ਦਾ ਹੌਂਸਲਾ ਵਧਾਉਣਾ ਹੈ।

 

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕੋਰੋਨਾ ਟੀਕਾਕਰਨ ਨੂੰ ਲੈ ਕੇ ਚਰਚਾ ਕੀਤਾ। ਉਨ੍ਹਾਂ ਨੇ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਪਿੰਡ ਵਾਸੀ ਨਾਲ ਗੱਲ ਕੀਤੀ ਅਤੇ ਟੀਕਾਕਰਨ ਨੂੰ ਲੈ ਕੇ ਪੁੱਛਿਆ। ਪਿੰਡ ਵਾਸੀ ਦੇੇ ਟੀਕਾ ਨਾ ਲਗਵਾਉਣ ਦੀ ਗੱਲ ਸੁਣ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਅਤੇ ਮੇਰੀ ਮਾਤਾ ਨੇ ਵੈਕਸੀਨ ਦੀ ਦੋਵੇਂ ਡੋਜ਼ ਲਗਵਾ ਲਈਆਂ ਹਨ। ਤੁਸੀਂ ਵੀ ਵੈਕਸੀਨ ਲਗਵਾਓ। ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਵਾਇਰਸ ਇਕ ਬਹੁ-ਰੂਪੀਆ ਬੀਮਾਰੀ ਹੈ, ਜੋ ਕਈ ਰੂਪ ਬਦਲ ਰਹੀ ਹੈ। ਇਸ ਲਈ ਕਿਸੇ ਵੀ ਵਹਿਮ ’ਚ ਨਾ ਆਓ, ਟੀਕਾ ਜ਼ਰੂਰ ਲਗਵਾਓ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਤੋਂ ਬਚਣ ਦੇ ਦੋ ਰਾਹ ਹਨ, ਇਕ ਵੈਕਸੀਨ ਲਗਵਾਓ ਅਤੇ ਦੂਜਾ ਮਾਸਕ ਪਹਿਨੋ ਅਤੇ ਹੋਰ ਪ੍ਰੋਟੋਕਾਲ ਦਾ ਪਾਲਣ ਕਰੋ। ਇਸ ਗਲੋਬਲ ਮਹਾਮਾਰੀ ਦਰਮਿਆਨ ਭਾਰਤ ਸੇਵਾ ਅਤੇ ਸਹਿਯੋਗ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ। 

1 ਜੁਲਾਈ ਨੂੰ ਅਸੀਂ ਰਾਸ਼ਟਰੀ ਡਾਕਟਰਜ਼ ਡੇਅ ਮਨਾਵਾਂਗੇ—
ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਜੁਲਾਈ ਨੂੰ ਅਸੀਂ ਰਾਸ਼ਟਰੀ ਡਾਕਟਰਜ਼ ਡੇਅ ਮਨਾਵਾਂਗੇ। ਇਹ ਦਿਨ ਦੇਸ਼ ਦੇ ਮਹਾਨ ਡਾਕਟਰ ਬੀ.ਸੀ. ਰਾਏ ਦੀ ਜਨਮ ਜਯੰਤੀ ਨੂੰ ਸਮਰਪਿਤ ਹੈ। ਕੋਰੋਨਾ ਕਾਲ ਵਿਚ ਡਾਕਟਰਾਂ ਦੇ ਯੋਗਦਾਨ ਦੇ ਅਸੀਂ ਸਾਰੇ ਧੰਨਵਾਦੀ ਹਾਂ। ਸਾਡੇ ਡਾਕਟਰਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਾਡੀ ਸੇਵਾ ਕੀਤੀ ਹੈ। ਇਸ ਲਈ ਇਸ ਵਾਰ ਰਾਸ਼ਟਰੀ ਡਾਕਟਰਜ਼ ਡੇਅ ਹੋਰ ਵੀ ਖ਼ਾਸ ਹੋ ਜਾਂਦਾ ਹੈ।


author

Tanu

Content Editor

Related News