‘ਮਨ ਕੀ ਬਾਤ’ ’ਚ PM ਮੋਦੀ ਬੋਲੇ- 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਦੇਸ਼ ਬਹੁਤ ਦੁਖੀ ਹੋਇਆ

Sunday, Jan 31, 2021 - 11:52 AM (IST)

‘ਮਨ ਕੀ ਬਾਤ’ ’ਚ PM ਮੋਦੀ ਬੋਲੇ- 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਦੇਸ਼ ਬਹੁਤ ਦੁਖੀ ਹੋਇਆ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਵੀ ਮੈਂ ‘ਮਨ ਕੀ ਬਾਤ’ ਕਰਦਾ ਹਾਂ ਕਿ ਅਜਿਹਾ ਲੱਗਦਾ ਹੈ, ਜਿਵੇਂ ਤੁਹਾਡੇ ਦਰਮਿਆਨ ਤੁਹਾਡੇ ਮੈਂਬਰ ਦੇ ਰੂਪ ਵਿਚ ਹਾਜ਼ਰ ਹਾਂ। ਸਾਡੀਆਂ ਛੋਟੀਆਂ-ਛੋਟੀਆਂ ਗੱਲਾਂ, ਜੋ ਇਕ-ਦੂਜੇ ਨੂੰ ਕੁਝ ਸਿਖਾ ਜਾਣ, ਜ਼ਿੰਦਗੀ ਦੇ ਖੱਟੇ-ਮਿੱਠੇ ਅਨੁਭਵ ਜੋ ਜੀਅ ਭਰ ਕੇ ਜਿਊਣ ਦੀ ਪ੍ਰੇਰਣਾ ਬਣ ਜਾਣ- ਬਸ ਇਹ ਤਾਂ ਹੈ ‘ਮਨ ਕੀ ਬਾਤ’। 

26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਦੇਸ਼ ਬਹੁਤ ਦੁਖੀ ਹੋਇਆ—
ਇਸ ਪ੍ਰੋਗਰਾਮ ਜ਼ਰੀਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ 26 ਜਨਵਰੀ ਨੂੰ ਤਿਰੰਗੇ ਦਾ ਅਪਮਾਨ ਵੇਖ ਦੇਸ਼ ਬਹੁਤ ਦੁਖੀ ਹੋਇਆ। ਸਾਨੂੰ ਆਉਣ ਵਾਲੇ ਸਮੇਂ ਨੂੰ ਨਵੀਂ ਆਸ ਅਤੇ ਨਵੀਨਤਾ ਨਾਲ ਭਰਨਾ ਹੈ। ਅਸੀਂ ਪਿਛਲੇ ਸਾਲ ਅਸਾਧਾਰਣ ਸੰਜਮ ਅਤੇ ਸਾਹਸ ਦਾ ਪਰਿਚੈ ਦਿੱਤਾ। ਇਸ ਸਾਲ ਵੀ ਸਾਨੂੰ ਸਖ਼ਤ ਮਿਹਨਤ ਕਰ ਕੇ ਆਪਣੇ ਸੰਕਲਪਾਂ ਨੂੰ ਸਿੱਧ ਕਰਨਾ ਹੈ। 

ਕ੍ਰਿਕਟ ਦੀ ਕੀਤੀ ਗੱਲ—
ਮਨ ਕੀ ਬਾਤ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮਹੀਨੇ ਕ੍ਰਿਕਟ ਦੀ ਪਿਚ ਤੋਂ ਵੀ ਬਹੁਤ ਚੰਗੀ ਖ਼ਬਰ ਮਿਲੀ। ਸਾਡੀ ਕ੍ਰਿਕਟ ਟੀਮ ਨੇ ਸ਼ੁਰੂਆਤੀ ਮੁਸ਼ਕਲਾਂ ਤੋਂ ਬਾਅਦ, ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟ੍ਰੇਲੀਆ ਵਿਚ ਸੀਰੀਜ਼ ਜਿੱਤੀ। ਸਾਡੇ ਖ਼ਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਟੀਮ ਵਰਕ ਪ੍ਰੇਰਿਤ ਕਰਨ ਵਾਲਾ ਹੈ। 

ਦੇਸ਼ ਨੂੰ ਇਨ੍ਹਾਂ ਅਸਾਧਾਰਣ ਲੋਕਾਂ ਦੇ ਕੰਮਾਂ ’ਤੇ ਮਾਣ ਹੈ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਭ ਦਰਮਿਆਨ ਇਕ ਹੋਰ ਕੰਮ ਹੋਇਆ, ਜਿਸ ਦਾ ਸਾਨੂੰ ਸਾਰੀਆਂ ਨੂੰ ਉਡੀਕ ਰਹਿੰਦੀ ਹੈ- ਇਹ ਹੈ ਪਦਮ ਪੁਰਸਕਾਰਾਂ ਦਾ ਐਲਾਨ। ਇਸ ਸਾਲ ਵੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿਚ ਬਿਹਤਰੀਨ ਕੰਮ ਕੀਤਾ। ਆਪਣੇ ਕੰਮਾਂ ਤੋਂ ਕਿਸੇ ਦੀ ਜ਼ਿੰਦਗੀ ਨੂੰ ਬਦਲਿਆ ਹੈ, ਦੇਸ਼ ਨੂੰ ਅੱਗੇ ਵਧਾਇਆ ਹੈ। ਰਾਸ਼ਟਰ ਨੇ ਅਸਾਧਾਰਣ ਕੰਮ ਕਰ ਰਹੇ ਲੋਕਾਂ ਨੂੰ ਉਨ੍ਹਾਂ ਦੀਆਂ ਪ੍ਰਾਪਤੀਆਂ ਅਤੇ ਮਨੁੱਖਤਾ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਤ ਕੀਤਾ। 

ਕੋਰੋਨਾ ਟੀਕਾਕਰਨ ਮੁਹਿੰਮ—
ਮੋਦੀ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਨਾਲ ਹੀ ਕੋਰੋਨਾ ਖ਼ਿਲਾਫ਼ ਸਾਡੀ ਲੜਾਈ ਨੂੰ ਵੀ ਕਰੀਬ-ਕਰੀਬ ਇਕ ਸਾਲ ਪੂਰਾ ਹੋ ਗਿਆ ਹੈ। ਜਿਵੇਂ ਕੋਰੋਨਾ ਖ਼ਿਲਾਫ਼ ਭਾਰਤ ਦੀ ਲੜਾਈ ਇਕ ਉਦਾਹਰਣ ਬਣੀ ਹੈ, ਉਂਝ ਹੀ ਹੁਣ ਸਾਡਾ ਟੀਕਾਕਰਨ ਪ੍ਰੋਗਰਾਮ ਵੀ ਦੁਨੀਆ ਵਿਚ ਇਕ ਮਿਸਾਲ ਬਣ ਰਿਹਾ ਹੈ। ਅੱਜ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਕੋਵਿਡ ਵੈਕਸੀਨ ਪ੍ਰੋਗਰਾਮ ਚਲਾ ਰਿਹਾ ਹੈ।

ਨੌਜਵਾਨਾਂ ਨੂੰ ਅਪੀਲ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਤੇ ਖ਼ਾਸ ਕਰ ਕੇ ਆਪਣੇ ਨੌਜਵਾਨ ਸਾਥੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਦੇਸ਼ ਦੇ ਸੁਤੰਤਰਤਾ ਸੈਨਾਨੀਆਂ ਬਾਰੇ, ਆਜ਼ਾਦੀ ਨਾਲ ਜੁੜੀਆਂ ਘਟਨਾਵਾਂ ਬਾਰੇ ਲਿਖਣ। ਆਪਣੇ ਇਲਾਕੇ ਵਿਚ ਸੁਤੰਤਰਤਾ ਸੰਗ੍ਰਾਮ ਦੇ ਦੌਰ ਦੀਆਂ ਵੀਰਤਾ ਦੀਆਂ ਗਥਾਵਾਂ ਬਾਰੇ ਕਿਤਾਬਾਂ ਲਿਖਣ। ਹੁਣ ਭਾਰਤ ਆਪਣੀ ਆਜ਼ਾਦੀ ਦਾ 75 ਸਾਲ ਮਨਾਏਗਾ, ਤਾਂ ਤੁਹਾਡਾ ਲੇਖਨ ਆਜ਼ਾਦੀ ਦੇ ਨਾਇਕਾਂ ਪ੍ਰਤੀ ਉੱਤਮ ਸ਼ਰਧਾਂਜਲੀ ਹੋਵੇਗਾ।

ਵਾਤਾਵਰਣ ਦੀ ਰੱਖਿਆ ਜ਼ਰੂਰੀ—
ਵਾਤਾਵਰਣ ਦੀ ਰੱਖਿਆ ਨਾਲ ਕਿਵੇਂ ਆਮਦਨੀ ਦੇ ਰਸਤੇ ਖੁੱਲ੍ਹਦੇ ਹਨ, ਇਸ ਦਾ ਇਕ ਉਦਾਹਰਣ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿਚ ਵੀ ਵੇਖਣ ਨੂੰ ਮਿਲਿਆ। ਅਰੁਣਾਚਲ ਪ੍ਰਦੇਸ਼ ਦੇ ਇਸ ਪਹਾੜੀ ਇਲਾਕੇ ਵਿਚ ਸਦੀਆਂ ਤੋਂ ‘ਮੋਨ ਸ਼ੁਗੂ’ ਨਾਂ ਦਾ ਇਕ ਪੇਪਰ ਬਣਾਇਆ ਜਾਂਦਾ ਹੈ। ਇਹ ਕਾਗਜ਼ ਇੱਥੋਂ ਦੇ ਸਥਾਨਕ ਸ਼ੁਗੂ ਸ਼ੇਂਗ ਨਾਂ ਦੇ ਇਕ ਬੂਟੇ ਦੀ ਛਾਲ ਤੋਂ ਬਣਦੇ ਹਨ, ਇਸ ਲਈ ਇਸ ਕਾਗਜ਼ ਨੂੰ ਬਣਾਉਣ ਲਈ ਦਰੱਖਤਾਂ ਨੂੰ ਕੱਟਣਾ ਨਹੀਂ ਪੈਦਾ ਹੈ। ਇਸ ਤੋਂ ਇਲਾਵਾ ਇਸ ਨੂੰ ਬਣਾਉਣ ਲਈ ਕਿਸੇ ਰਸਾਇਣ ਦਾ ਇਸਤੇਮਾਲ ਵੀ ਨਹੀਂ ਹੁੰਦਾ ਹੈ। ਯਾਨੀ ਕਿ ਕਾਗਜ਼ ਵਾਤਾਵਰਣ ਲਈ ਵੀ ਸੁਰੱਖਿਅਤ ਅਤੇ ਸਿਹਤ ਲਈ ਵੀ। 


author

Tanu

Content Editor

Related News