‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਦੇਸ਼ ਐਮਰਜੈਂਸੀ ਦੇ ਕਾਲੇ ਅਤੇ ਦਰਦਨਾਕ ਦਿਨਾਂ ਨੂੰ ਕਦੇ ਨਹੀਂ ਭੁੱਲ ਸਕਦਾ

Sunday, Jun 26, 2022 - 01:24 PM (IST)

‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਦੇਸ਼ ਐਮਰਜੈਂਸੀ ਦੇ ਕਾਲੇ ਅਤੇ ਦਰਦਨਾਕ ਦਿਨਾਂ ਨੂੰ ਕਦੇ ਨਹੀਂ ਭੁੱਲ ਸਕਦਾ

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐਮਰਜੈਂਸੀ ਦੇ ਦੌਰ ’ਚ ਦੇਸ਼ ਦੇ ਲੋਕਤੰਤਰ ਨੂੰ ਕੁਚਲਣ ਅਤੇ ਆਮ ਲੋਕਾਂ ਦੇ ਅਧਿਕਾਰਾਂ ਨੂੰ ਜਿਸ ਬੇਰਹਿਮੀ ਨਾਲ ਕੁਚਲਣ ਦਾ ਕੰਮ ਹੋਇਆ ਸੀ, ਉਸ ਨੂੰ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਕਦੇ ਭੁੱਲ ਨਹੀਂ ਸਕਦੀਆਂ। ਪ੍ਰਧਾਨ ਮੰਤਰੀ ਨੇ ਐਤਵਾਰ ਯਾਨੀ ਕਿ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ’ਚ ਕਿਹਾ ਕਿ 1975 ’ਚ ਜੂਨ ਮਹੀਨੇ ’ਚ ਹੀ ਦੇਸ਼ ’ਚ ਐਮਰਜੈਂਸੀ ਲਾ ਕੇ ਲੋਕਾਂ ਦੇ ਅਧਿਕਾਰਾਂ ਨੂੰ ਖੋਹ ਲਿਆ ਗਿਆ ਸੀ ਅਤੇ ਲੋਕਤੰਤਰ ਦਾ ਗਲ ਘੁੱਟਣ ਦਾ ਕੰਮ ਹੋਇਆ। 

ਲੋਕਾਂ ਨੇ ਤਾਨਾਸ਼ਾਹੀ ਮਾਨਸਿਕਤਾ ਨੂੰ ਹਰਾਇਆ-
ਐਮਰਜੈਂਸੀ ਦੌਰਾਨ ਲੋਕਾਂ ਦੇ ਹੱਕ ਖੋਹੇ ਗਏ ਅਤੇ ਉਨ੍ਹਾਂ 'ਤੇ ਤਰ੍ਹਾਂ-ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ। ਉਸ ਦੌਰ ’ਚ ਸੰਵਿਧਾਨਕ ਸੰਸਥਾਵਾਂ ਨੂੰ ਕੁਚਲ ਦਿੱਤਾ ਗਿਆ ਸੀ ਪਰ ਲੋਕਾਂ ਨੇ ਸੰਵਿਧਾਨ ਨੂੰ ਜਿਊਂਦਾ ਰੱਖਿਆ ਅਤੇ ਲੋਕਤੰਤਰੀ ਢੰਗ ਨਾਲ ਲੜਾਈ ਲੜੀ ਗਈ। ਲੋਕਾਂ ਨੇ ਤਾਨਾਸ਼ਾਹੀ ਅਤੇ ਤਾਨਾਸ਼ਾਹੀ ਮਾਨਸਿਕਤਾ ਨੂੰ ਹਰਾ ਦਿੱਤਾ। ਅਜਿਹੀ ਮਿਸਾਲ ਦੁਨੀਆ ’ਚ ਹੋਰ ਕਿਤੇ ਨਹੀਂ ਮਿਲਦੀ। ਦੇਸ਼ ਅੱਜ ਆਜ਼ਾਦੀ ਦੇ 75ਵੇਂ ਸਾਲ ’ਤੇ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਇਤਿਹਾਸ ਦੇ ਅਹਿਮ ਪੜਾਵਾਂ ਤੋਂ ਸਿੱਖਦੇ ਹੋਏ ਸਾਨੂੰ ਸਾਰਿਆਂ ਨੂੰ ਅੱਗੇ ਵਧਦੇ ਰਹਿਣਾ ਹੋਵੇਗਾ। 

ਇਹ ਵੀ ਪੜ੍ਹੋ- ਰਾਜੇਸ਼, ਦੁਰਗੇਸ਼ ਜਾਂ ਪ੍ਰੇਮ ਲਤਾ? ਕੌਣ ਬਣੇਗਾ ਰਾਜਿੰਦਰ ਨਗਰ ਦਾ ਵਿਧਾਇਕ, ਵੋਟਾਂ ਦੀ ਗਿਣਤੀ ਜਾਰੀ

ਪੁਲਾੜ ਖੇਤਰ ’ਚ ਨਵੀਆਂ ਉੱਚਾਈਆਂ ਹਾਸਲ ਕਰ ਰਿਹੈ ਦੇਸ਼-
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੁਲਾੜ ਖੇਤਰ ’ਚ ਦੇਸ਼ ਨਵੀਆਂ ਉੱਚਾਈਆਂ ਹਾਸਲ ਕਰ ਰਿਹਾ ਹੈ। ਸਾਡੇ ਨੌਜਵਾਨ ਸਰਕਾਰ ਦੇ ਸਟਾਰਟਅੱਪ ਪ੍ਰੋਗਰਾਮ ਜ਼ਰੀਏ ਪੁਲਾੜ ਦੇ ਖੇਤਰ ’ਚ ਨਵੀਆਂ ਪ੍ਰਾਪਤੀਆਂ ਹਾਸਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਟਾਰਟਅੱਪ ਪ੍ਰੋਗਰਾਮ ਉਨ੍ਹਾਂ ਦੀ ਸਰਕਾਰ ਦੀ ਇਕ ਵਿਲੱਖਣ ਯੋਜਨਾ ਹੈ ਅਤੇ ਇਸ ਰਾਹੀਂ ਦੇਸ਼ ਦੇ ਨੌਜਵਾਨ ਨਵੇਂ ਅਸਮਾਨਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੀ ਸਰਕਾਰ ਨੇ ਹਰ ਨੌਜਵਾਨ ਨੂੰ ਉੱਦਮ ਦੇ ਖੇਤਰ ’ਚ ਉਤਸ਼ਾਹਿਤ ਕਰਨ ਲਈ ਇਹ ਯੋਜਨਾ ਸ਼ੁਰੂ ਕੀਤੀ ਸੀ ਅਤੇ ਅੱਜ ਇਹ ਪ੍ਰੋਗਰਾਮ ਪੁਲਾੜ ਖੇਤਰ ’ਚ ਵੀ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅਜਿਹੀ ਯੋਜਨਾ ਨਾਲ ਸਫਲਤਾ ਦੇ ਨਵੇਂ ਮੁਕਾਮ ਨੂੰ ਛੂਹ ਰਿਹਾ ਹੈ।

 ਇਹ ਵੀ ਪੜ੍ਹੋ- ਨੋਟਾਂ ਨਾਲ ਭਰੇ 5 ਬੋਰੇ, ਸੋਨਾ-ਚਾਂਦੀ, ਕਾਲੀ ਕਮਾਈ ਦਾ ‘ਧਨਕੁਬੇਰ’ ਨਿਕਲਿਆ ਡਰੱਗ ਇੰਸਪੈਕਟਰ

ਇਸਰੋ ਪੁਲਾੜ ਖੇਤਰ ਵਿਚ ਜੋ ਕੰਮ ਕਰ ਰਿਹਾ ਹੈ, ਉਸ ਨੂੰ ਦੇਸ਼ ਦੇ ਲੋਕ ਕਿਵੇਂ ਭੁੱਲ ਸਕਦੇ ਹਨ। ਇਸਰੋ ਪੁਲਾੜ ਖੇਤਰ ’ਚ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਪੈਦਾ ਕਰ ਰਿਹਾ ਹੈ ਅਤੇ ਵਿਸ਼ਵ ਵਿਚ ਆਪਣਾ ਰੁਤਬਾ ਲਗਾਤਾਰ ਵਧਾ ਰਿਹਾ ਹੈ। ਹਾਲ ਹੀ ’ਚ ਇਸਰੋ ਨੇ ਪੁਲਾੜ ਖੇਤਰ ’ਚ ਇਕ ਮਹੱਤਵਪੂਰਨ ਉਪਲੱਬਧੀ ਹਾਸਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਪੁਲਾੜ ਖੇਤਰ ’ਚ ਸਟਾਰਟਅੱਪ ਬਾਰੇ ਸੋਚਦਾ ਤੱਕ ਨਹੀਂ ਸੀ ਪਰ ਅੱਜ 100 ਤੋਂ ਵੱਧ ਸਟਾਰਟਅੱਪ ਪੁਲਾੜ ਖੇਤਰ ’ਚ ਕੰਮ ਕਰ ਰਹੇ ਹਨ। ਇਸ ’ਚ ਇਕ ਹੈਦਰਾਬਾਦ ਦਾ ਸਟਾਰਟਅੱਪ ਹੈ, ਜੋ ਰੂਸ ਦੀ ਤਕਨਾਲੋਜੀ ਲੈ ਕੇ ਕੰਮ ਕਰ ਰਿਹਾ ਹੈ। ਇਹ ਸਟਾਰਟਅੱਪ ਪੁਲਾੜ ’ਚ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਲਈ ਕੰਮ ਕਰ ਰਿਹਾ ਹੈ। 

ਇਹ ਵੀ ਪੜ੍ਹੋ- ਤੌਬਾ-ਤੌਬਾ! ਦਹਾਕਿਆਂ ਮਗਰੋਂ ਹਟਿਆ 16 ਸਾਲਾ ਮੁੰਡੇ ’ਤੇ ਲੱਗਾ ਰੇਪ ਦਾ ਕਲੰਕ, ਹੁਣ ਪਿੱਛੇ ਬਚਿਆ ਬੁਢਾਪਾ

ਖੇਲੋ ਇੰਡੀਆ ਦੀ ਕੀਤੀ ਗੱਲ-
ਪ੍ਰਧਾਨ ਮੰਤਰੀ ਨੇ ਹਾਲ ਹੀ ’ਚ ਆਯੋਜਿਤ ਹੋਏ ਖੇਲੋ ਇੰਡੀਆ ਯੂਥ ਗੇਮਜ਼ ਦਾ ਮਨ ਕੀ ਬਾਤ ’ਚ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਖੇਲੋ ਇੰਡੀਆ ਗੇਮਜ਼ ’ਚ ਵੀ ਸਾਡੇ ਖਿਡਾਰੀਆਂ ਨੇ ਕਈ ਰਿਕਾਰਡ ਬਣਾਏ। ਤੁਹਾਨੂੰ ਜਾਣ ਕੇ ਚੰਗਾ ਲੱਗੇਗਾ ਕਿ ਇਨ੍ਹਾਂ ਖੇਡਾਂ ’ਚ ਕੁੱਲ 12 ਰਿਕਾਰਡ ਟੁੱਟੇ ਹਨ, ਇੰਨਾ ਹੀ ਨਹੀਂ, 11 ਰਿਕਾਰਡ ਮਹਿਲਾ ਖਿਡਾਰੀਆਂ ਦੇ ਨਾਂ ਦਰਜ ਹੋਏ ਹਨ। ਮਣੀਪੁਰ ਦੀ ਐੱਮ. ਮਾਰਟੀਨਾ ਦੇਵੀ ਨੇ ਵੇਟਲਿਫਟਿੰਗ ’ਚ 8 ਰਿਕਾਰਡ ਬਣਾਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਲੋ ਇੰਡੀਆ ਯੂਥ ਗੇਮਜ਼ ਦੀ ਇਕ ਹੋਰ ਖ਼ਾਸ ਗੱਲ ਰਹੀ ਹੈ। ਇਸ ਵਾਰ ਕਈ ਅਜਿਹੇ ਹੁਨਰ ਉੱਭਰ ਕੇ ਸਾਹਮਣੇ ਆਏ ਹਨ, ਜੋ ਬਹੁਤ ਸਾਧਾਰਣ ਪਰਿਵਾਰਾਂ ਤੋਂ ਹਨ। ਇਨ੍ਹਾਂ ਖਿਡਾਰੀਆਂ ਨੇ ਆਪਣੀ ਜ਼ਿੰਦਗੀ ’ਚ ਕਾਫੀ ਸੰਘਰਸ਼ ਕੀਤਾ ਅਤੇ ਸਫ਼ਲਤਾ ਦੇ ਇਸ ਮੁਕਾਮ ਤੱਕ ਪਹੁੰਚੇ ਹਨ। 


author

Tanu

Content Editor

Related News