ਕੋਰੋਨਾ ਨੂੰ ਲੈ ਕੇ ਮਨਮੋਹਨ ਸਿੰਘ ਨੇ ਪੀ.ਐੱਮ. ਮੋਦੀ ਨੂੰ ਲਿਖੀ ਚਿੱਠੀ, ਵੈਕਸੀਨ ’ਚ ਤੇਜ਼ੀ ਸਮੇਤ ਦਿੱਤੇ ਇਹ ਸੁਝਾਅ

04/18/2021 4:52:42 PM

ਨਵੀਂ ਦਿੱਲੀ– ਪੂਰੇ ਦੇਸ਼ ਦੀ ਜ਼ੁਬਾਨ ’ਤੇ ਇਸ ਸਮੇਂ ਇਕ ਹੀ ਗੱਲ ਦੀ ਚਰਚਾ ਹੈ, ਉਹ ਹੈ ਕੋਰੋਨਾ। ਇਸ ਮਹਾਮਾਰੀ ਦੇ ਖਤਮ ਹੋਣ ਦਾ ਇੰਤਜ਼ਾਰ ਹਰ ਭਾਰਤ ਵਾਸੀ ਕਰ ਰਿਹਾ ਹੈ। ਹੁਣ ਤਾਂ ਦੇਸ਼ ਦੇ ਕਈ ਦਿੱਗਜ ਨੇਤਾ ਇਸ ਨੂੰ ਲੈ ਕੇ ਖੁੱਲ੍ਹ ਕੇ ਆਪਣੀ ਗੱਲ ਰੱਖ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਕੋਰੋਨਾ ’ਤੇ ਚਿੰਤਾ ਜਤਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਚਿੱਠੀ ਲਿਖੀ ਹੈ। 

PunjabKesari

ਚਿੱਠੀ ’ਚ ਮਨਮੋਹਨ ਸਿੰਘ ਨੇ ਕਿਹਾ ਕਿ ਵੈਕਸੀਨੇਸ਼ਨ ’ਚ ਤੇਜ਼ੀ ਕੋਰੋਨਾ ਨਾਲ ਜੰਗ ’ਚ ਬਹੁਤ ਅਹਿਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਨੂੰ ਰੋਕਣ ਦਾ ਵੱਡਾ ਹਿੱਸਾ ਕੋਵਿਡ ਟੀਕਾਕਰਨ ਪ੍ਰੋਗਰਾਮ ਦਾ ਵਿਸਤਾਰ ਕਰਨਾ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਮੋਦੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਸਾਨੂੰ ਕਿੰਨੇ ਲੋਕਾਂ ਦਾ ਟੀਕਾਕਰਨ ਕੀਤਾ ਗਿਆ, ਇਸ ਪਾਸੇ ਵੇਖਣ ਦੀ ਬਜਾਏ ਕਿੰਨੇ ਫੀਸਦੀ ਅਬਾਦੀ ਦਾ ਟੀਕਾਕਰਨ ਕੀਤਾ ਗਿਆ, ਇਸ ’ਤੇ ਧਿਆਨ ਦੇਣਾ ਚਾਹੀਦਾ ਹੈ। 

PunjabKesari

ਦੱਸ ਦੇਈਏ ਕਿ ਦੇਸ਼ ’ਚ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਦੀ ਗਿਣਤੀ ਐਤਵਾਰ ਨੂੰ 12 ਕਰੋੜ ਦੀ ਗਿਣਤੀ ਨੂੰ ਪਾਰ ਕਰ ਗਈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਮੁਤਾਬਕ, ਹੁਣ ਤਕ 18,15,325 ਪੜਾਵਾਂ ਦੌਰਾਨ ਕੁਲ 12,26,22,590 ਲੋਕਾਂ ਨੂੰ ਟੀਕੇ ਦੀ ਖੁਰਾਕ ਦਿੱਤੀ ਗਈ। ਇਨ੍ਹਾਂ ’ਚ 91,28,146 ਸਿਹਤ ਕਰਮਚਾਰੀ (ਐੱਚ.ਸੀ.ਡਬਲਯੂ) ਸ਼ਾਮਲ ਹਨ, ਜਿਨ੍ਹਾਂ ਨੇ ਪਹਿਲੀ ਖੁਰਾਕ ਲਈ ਹੈ ਅਤੇ 57,08,223 ਐੱਚ.ਸੀ.ਡਬਲਯੂ ਨੇ ਦੂਜੀ ਖੁਰਾਕ ਲਈ ਹੈ। ਇਸ ਤੋਂ ਇਲਾਵਾ 1,12,33,415 ਫਰੰਟ ਲਾਈਨ ਵਰਕਰਾਂ ਨੇ ਪਹਿਲੀ ਖੁਰਾਕ ਅਤੇ 55,10,238 ਨੇ ਦੂਜੀ ਖੁਰਾਕ ਲੈ ਲਈ ਹੈ। 

PunjabKesari


Rakesh

Content Editor

Related News