ਮਨਮੋਹਨ ਸਿੰਘ ਰਾਜ ਸਭਾ ਲਈ 13 ਅਗਸਤ ਨੂੰ ਰਾਜਸਥਾਨ ਤੋਂ ਭਰਨਗੇ ਨਾਮਜ਼ਦਗੀ ਪੱਤਰ
Saturday, Aug 10, 2019 - 08:47 PM (IST)

ਨਵੀਂ ਦਿੱਲੀ— ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਇਕ ਵਾਰ ਫਿਰ ਰਾਜ ਸਭਾ ਲਈ ਰਾਜਸਥਾਨ ਤੋਂ 13 ਅਗਸਤ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਪਾਰਟੀ ਸੂਤਰਾਂ ਨੇ ਕਿਹਾ ਕਿ ਰਾਜ ਸਭਾ 'ਚ ਸਿੰਘ ਦਾ ਕਾਰਜਕਾਲ ਇਸ ਸਾਲ ਜੂਨ ਮਹੀਨੇ 'ਚ ਖਤਮ ਹੋ ਗਿਆ ਸੀ।
ਕਾਂਗਰਸ ਦੇ ਇਕ ਸੂਤਰ ਨੇ ਕਿਹਾ ਕਿ ਮਨਮੋਹਨ ਸਿੰਘ ਰਾਜ ਸਭਾ ਲਈ ਪਾਰਟੀ ਦੇ ਉਮੀਦਵਾਰ ਹੋਣਗੇ। ਉਹ 13 ਅਗਸਤ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਇਸ ਤੋਂ ਪਹਿਲਾਂ 28 ਸਾਲਾਂ ਤਕ ਮਨਮੋਹਨ ਸਿੰਘ ਨੇ ਰਾਜ ਸਭਾ 'ਚ ਆਸਾਮ ਦੀ ਅਗਵਾਈ ਕੀਤੀ ਹੈ।
ਭਾਰਤੀ ਜਨਤਾ ਪਾਰਟੀ ਦੇ ਰਾਜਸਥਾਨ ਤੋਂ ਰਾਜ ਸਭਾ ਸੰਸਦ ਮੈਂਬਰ ਮਦਨ ਲਾਲ ਸੈਨੀ ਦਾ ਦਿੱਲੀ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ, ਜਿਸ ਦੇ ਚੱਲਦੇ ਖਾਲੀ ਹੋਈ ਉਨ੍ਹਾਂ ਦੀ ਸੀਟ ਲਈ ਚੋਣ ਕਰਵਾਈ ਜਾਣੀ ਹੈ।