ਮਨਜਿੰਦਰ ਸਿਰਸਾ ਦਾ ਅਸਤੀਫ਼ਾ ਮਨਜ਼ੂਰ, ਕੁਲਵੰਤ ਸਿੰਘ ਬਾਠ ਨੇ ਸੰਭਾਲੀ DSGMC ਦੀ ਜ਼ਿੰਮੇਵਾਰੀ
Saturday, Jan 01, 2022 - 05:21 PM (IST)
ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਦੀ ਅੰਤਿ੍ਰੰਗ ਕਮੇਟੀ ਨੇ ਮਨਜਿੰਦਰ ਸਿੰਘ ਸਿਰਸਾ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ। ਹੁਣ ਦਿੱਲੀ ਕਮੇਟੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਕੁਲਵੰਤ ਸਿੰਘ ਬਾਠ ਨੂੰ ਸੌਂਪੀ ਗਈ ਹੈ, ਜੋ ਕਿ ਡੀ. ਐੱਸ. ਜੀ. ਐੱਮ. ਸੀ.ਦੇ ਮੀਤ ਪ੍ਰਧਾਨ ਹਨ। ਇਸ ਦਾ ਫ਼ੈਸਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿ੍ਰੰਗ ਬੋਰਡ ਦੀ ਬੈਠਕ ’ਚ ਲਿਆ ਗਿਆ। ਦੱਸ ਦੇਈਏ ਕਿ ਮਨਜਿੰਦਰ ਸਿੰਘ ਸਿਰਸਾ ਨੇ 31 ਦਸੰਬਰ ਯਾਨੀ ਕਿ ਕੱਲ ਆਪਣੀ ਪ੍ਰਧਾਨਗੀ ਦੇ ਅਹੁਦੇ ਤੋਂ ਲਿਆ ਗਿਆ ਅਸਤੀਫ਼ਾ ਵਾਪਸ ਲੈ ਲਿਆ ਸੀ।
ਇਹ ਵੀ ਪੜ੍ਹੋ : ਮਨਜਿੰਦਰ ਸਿਰਸਾ ਨੇ ਵਾਪਸ ਲਿਆ ਆਪਣਾ ਅਸਤੀਫ਼ਾ, ਬਣੇ ਰਹਿਣਗੇ ਦਿੱਲੀ ਕਮੇਟੀ ਦੇ ਪ੍ਰਧਾਨ
ਅੱਜ ਬੋਰਡ ਵਲੋਂ ਬੁਲਾਈ ਗਈ ਬੈਠਕ ’ਚ ਮੈਂਬਰਾਂ ਨੇ ਇਕਜੁੱਟ ਹੋ ਕੇ ਮਤਾ ਪਾਸ ਕੀਤਾ ਕਿ ਸਿਰਸਾ ਨੇ ਜੋ ਅਸਤੀਫ਼ੇ ਦੀ ਵਾਪਸੀ ਦੀ ਚਿੱਠੀ ਕੱਢੀ ਸੀ, ਕਮੇਟੀ ਨੂੰ ਬੁਲਾਉਣ ਦੀ ਜਿਸ ਦਾ ਹੁਣ ਉਨ੍ਹਾਂ ਨੂੰ ਅਧਿਕਾਰ ਨਹੀਂ ਹੈ। ਅਸੀਂ ਉਸ ਚਿੱਠੀ ਨੂੰ ਰੱਦ ਕਰਦੇ ਹਾਂ। ਬੈਠਕ ’ਚ ਅੰਤਿ੍ਰੰਗ ਕਮੇਟੀ ਨੇ ਫ਼ੈਸਲਾ ਲਿਆ ਕਿ ਸਿਰਸਾ ਦਾ ਅਸਤੀਫ਼ਾ ਅੱਜ ਮਨਜ਼ੂਰ ਕਰ ਲਿਆ ਗਿਆ ਹੈ। ਇਸ ਅਸਤੀਫ਼ੇ ਨੂੰ ਮਨਜ਼ੂਰ ਕਰ ਕੇ ਜਨਰਲ ਹਾਊਸ ਲਈ ਭੇਜ ਦਿੱਤਾ ਗਿਆ ਹੈ। ਜਦੋਂ ਤੱਕ ਹਾਊਸ ਪੂਰਾ ਨਹੀਂ ਹੁੰਦਾ, ਉਦੋਂ ਤੱਕ ਕੁਲਵੰਤ ਸਿੰਘ ਬਾਠ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਓਧਰ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਮੈਂ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਅਤੇ ਮੈਂਬਰਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੇਰੇ ’ਤੇ ਭਰੋਸਾ ਜਿਤਾਇਆ। ਉਨ੍ਹਾਂ ਕਿਹਾ ਕਿ ਮੈਂ ਮੀਡੀਆ, ਆਪਣੇ ਸਾਥੀ ਮੈਂਬਰਾਂ ਅਤੇ ਦਿੱਲੀ ਦੀ ਸੰਗਤ ਨੂੰ ਭਰੋਸਾ ਦਿਵਾਉਂਦਾ ਹਾਂ ਆਉਣ ਵਾਲੇ ਸਮੇਂ ਵਿਚ ਕਮੇਟੀ ਦਾ ਪ੍ਰਬੰਧ ਸੁੱਚਜੇ ਹੱਥਾਂ ਵਿਚ ਆਵੇ। ਕਿਉਂਕਿ ਕਮੇਟੀ ’ਚ ਜੋ ਘਪਲੇ ਅਤੇ ਹੋਰ ਪਤਾ ਨਹੀਂ ਕੀ-ਕੀ ਚੀਜ਼ਾਂ ਅਜੇ ਅੱਗੇ ਨਿਕਲ ਕੇ ਆਉਣਗੀਆਂ, ਜਿਸ ਬਾਰੇ ਅਜੇ ਜਨਰਲ ਸਕੱਤਰ ਨੂੰ ਵੀ ਨਹੀਂ ਪਤਾ।