ਗੁਰਮੁਖੀ ਟੈਸਟ ’ਚੋਂ ਮਨਜਿੰਦਰ ਸਿੰਘ ਸਿਰਸਾ ਫੇਲ੍ਹ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚਿੱਠੀ

Saturday, Sep 25, 2021 - 11:14 AM (IST)

ਗੁਰਮੁਖੀ ਟੈਸਟ ’ਚੋਂ ਮਨਜਿੰਦਰ ਸਿੰਘ ਸਿਰਸਾ ਫੇਲ੍ਹ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਚਿੱਠੀ

ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ ਹੋ ਗਏ ਹਨ। ਦਰਅਸਲ ਹਾਲ ਹੀ ’ਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟੋਰੇਟ ਵਲੋਂ ਸਿਰਸਾ ਦਾ ਗੁਰਮੁਖੀ ਦਾ ਟੈਸਟ ਲਿਆ ਗਿਆ ਸੀ, ਜਿਸ ’ਚ ਉਨ੍ਹਾਂ ਵਲੋਂ ਪੰਜਾਬੀ ਦੇ ਜ਼ਿਆਦਾਤਰ ਸ਼ਬਦ ਗਲਤ ਲਿਖੇ ਗਏ। ਸਿਰਸਾ ਨੇ ਗੁਰਮੁਖੀ ’ਚ 46 ਸ਼ਬਦ ਲਿਖੇ ਸਨ, ਜਿਨ੍ਹਾਂ ’ਚੋਂ 27 ਅਸ਼ੁੱਧ ਯਾਨੀ ਕਿ ਗਲਤ ਨਿਕਲੇ। ਚੋਣ ਡਾਇਰੈਕਟੋਰੇਟ ਵਲੋਂ ਲਏ ਗਏ ਇਸ ਗੁਰਮੁਖੀ ਟੈਸਟ ਸਬੰਧੀ ਇਕ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਾਇਰਲ ਚਿੱਠੀ ਸਿਰਸਾ ਵਲੋਂ ਦਿੱਤੇ ਟੈਸਟ ਦੀ ਹੈ। ਹਾਲਾਂਕਿ ‘ਜਗ ਬਾਣੀ’ ਇਸ ਚਿੱਠੀ ਦੀ ਪੁਸ਼ਟੀ ਨਹੀਂ ਕਰਦਾ ਹੈ। 

ਇਹ ਵੀ ਪੜ੍ਹੋ - ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਲਈ ਗਈ ਗੁਰਮੁਖੀ ਦੀ ਪ੍ਰੀਖਿਆ 'ਚੋਂ ਫੇਲ੍ਹ ਹੋਏ ਮਨਜਿੰਦਰ ਸਿਰਸਾ

PunjabKesari

ਦੱਸਣਯੋਗ ਹੈ ਕਿ ਚੋਣ ਡਾਇਰੈਕਟੋਰੇਟ ਨੇ ਸਿਰਸਾ ਨੂੰ ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ’ਚ ਕੁਝ ਸ਼ਬਦ ਪੜ੍ਹਨ ਲਈ ਕਿਹਾ ਸੀ, ਜਿਸ ’ਚ ਉਹ ਫੇਲ੍ਹ ਹੋ ਗਏ। ਇਸ ਬਾਬਤ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਹਰਵਿੰਦਰ ਸਿੰਘ ਸਰਨਾ ਨੇ ਸਿਰਸਾ ਨੂੰ ਦਿੱਲੀ ਗੁਰਦੁਆਰਾ ਕਮੇਟੀ ’ਚ ਨਾਮਜ਼ਦ ਮੈਂਬਰ ਬਣਾਉਣ ’ਤੇ ਇਤਰਾਜ਼ ਜਤਾਇਆ ਸੀ ਅਤੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਗੁਰਮੁਖੀ ਦਾ ਗਿਆਨ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਐਕਟ ਦੀ ਧਾਰਾ-10 ਤਹਿਤ ਕਮੇਟੀ ਦਾ ਮੈਂਬਰ ਬਣਨ ਦੀ ਯੋਗਤਾ ਪੂਰੀ ਨਾ ਕਰਨ ਲਈ ਅਯੋਗ ਠਹਿਰਾਇਆ ਗਿਆ। ਦੱਸ ਦੇਈਏ ਕਿ ਕਮੇਟੀ ਦਾ ਮੈਂਬਰ ਬਣਨ ਲਈ ਗੁਰਮੁਖੀ ਦਾ ਗਿਆਨ ਹੋਣਾ ਲਾਜ਼ਮੀ ਹੈ।

ਇਹ ਵੀ ਪੜ੍ਹੋ - ਸਿਰਸਾ ਗੁਰਮੁਖੀ ਟੈਸਟ ’ਚੋਂ ਫੇਲ੍ਹ, ਜੀ. ਕੇ. ਬੋਲੇ- ਸਾਰੇ ਮੈਂਬਰਾਂ ਦੇ ਕਰਵਾਏ ਜਾਣ ਗੁਰਮੁਖੀ ਟੈਸਟ


author

Tanu

Content Editor

Related News