ਮਨੀਸ਼ ਸਿਸੋਦੀਆ ਨੇ ਸਕੂਲਾਂ ਦਾ ਦੌਰਾ ਕਰ ਕੇ ਉੱਥੇ ਜਾਰੀ ਨਿਰਮਾਣ ਕੰਮਾਂ ਦਾ ਲਿਆ ਜਾਇਜ਼ਾ

Tuesday, Jun 04, 2019 - 05:56 PM (IST)

ਮਨੀਸ਼ ਸਿਸੋਦੀਆ ਨੇ ਸਕੂਲਾਂ ਦਾ ਦੌਰਾ ਕਰ ਕੇ ਉੱਥੇ ਜਾਰੀ ਨਿਰਮਾਣ ਕੰਮਾਂ ਦਾ ਲਿਆ ਜਾਇਜ਼ਾ

ਨਵੀਂ ਦਿੱਲੀ— ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਸਰਕਾਰ ਦੇ ਕਈ ਸਕੂਲਾਂ ਦਾ ਮੰਗਲਵਾਰ ਨੂੰ ਦੌਰਾ ਕੀਤਾ ਅਤੇ ਉੱਥੇ ਜਾਰੀ ਨਿਰਮਾਣ ਗਤੀਵਿਧੀਆਂ ਦਾ ਜਾਇਜ਼ਾ ਲਿਆ। ਸਿੱਖਿਆ ਮੰਤਰੀ ਦਾ ਵੀ ਅਹੁਦਾ ਸੰਭਾਲਣ ਵਾਲੇ ਸਿਸੋਦੀਆ ਨੇ ਨਿਰਮਾਣ ਗਤੀਵਿਧੀਆਂ ਦਾ ਜਾਇਜ਼ਾ ਲੈਣ ਲਈ ਰੋਹਿਣੀ ਦੇ 7 ਸਰਕਾਰੀ ਸਕੂਲਾਂ (6 ਨਿਰਮਾਣ ਅਧੀਨ ਅਤੇ ਇਕ ਨਿਰਮਾਣਿਤ) ਦਾ ਸੋਮਵਾਰ ਨੂੰ ਦੌਰਾ ਕੀਤਾ।

ਮੰਗਲਵਾਰ ਨੂੰ ਇਕ ਵਾਰ ਫਿਰ ਉਨ੍ਹਾਂ ਨੇ ਕਈ ਸਕੂਲਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਟਵੀਟ ਕੀਤਾ,''ਪ੍ਰਸ਼ਾਂਤ ਵਿਹਾਤ, ਜੋਂਟੀਪੁਰ, ਘੇਵਰਾ ਅਤੇ ਨਿਠਾਰੀ ਪਿੰਡ 'ਚ ਦਿੱਲੀ ਸਰਕਾਰ ਦੇ ਸਕੂਲਾਂ ਦਾ ਅੱਜ ਸਵੇਰੇ ਦੌਰਾ ਕੀਤਾ। ਜਮਾਤਾਂ ਦੇ ਨਿਰਮਾਣ ਦਾ ਕੰਮ ਜ਼ੋਰਾਂ ਨਾਲ ਚੱਲ ਰਿਹਾ ਹੈ। ਕਈ ਸਕੂਲਾਂ ਦੀਆਂ ਜਮਾਤਾਂ 1960 ਦੇ ਦਹਾਕੇ 'ਚ ਬਣੀਆਂ ਸਨ।'' ਵਿਧਾਨ ਸਭਾ ਚੋਣਾਂ 'ਚ ਕੁਝ ਹੀ ਸਮਾਂ ਰਹਿ ਗਿਆ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੈਬਨਿਟ ਦੇ ਉਨ੍ਹਾਂ ਦੇ ਮੰਤਰੀਆਂ ਨੇ ਕਈ ਥਾਂਵਾਂ 'ਤੇ ਨਿਰੀਖਣ ਸ਼ੁਰੂ ਕਰ ਦਿੱਤਾ ਹੈ। ਮੰਗਲਵਾਰ ਦੇ ਬਾਅਦ ਤੋਂ ਉਹ ਲੋਕਾਂ ਤੋਂ ਪ੍ਰਤੀਕਿਰਿਆ ਲੈਣੀ ਵੀ ਸ਼ੁਰੂ ਕਰਨਗੇ।


author

DIsha

Content Editor

Related News