ਮਣੀਪੁਰ ''ਚ ਹਾਲਾਤ ਸੁਧਰੇ; 11 ਜ਼ਿਲ੍ਹਿਆਂ ''ਚ ਕਰਫਿਊ ''ਚ ਢਿੱਲ, 4,000 ਲੋਕਾਂ ਨੇ ਲਈ ਰਾਹਤ ਕੈਂਪਾਂ ''ਚ ਸ਼ਰਨ

Wednesday, May 10, 2023 - 01:40 PM (IST)

ਮਣੀਪੁਰ ''ਚ ਹਾਲਾਤ ਸੁਧਰੇ; 11 ਜ਼ਿਲ੍ਹਿਆਂ ''ਚ ਕਰਫਿਊ ''ਚ ਢਿੱਲ, 4,000 ਲੋਕਾਂ ਨੇ ਲਈ ਰਾਹਤ ਕੈਂਪਾਂ ''ਚ ਸ਼ਰਨ

ਇੰਫਾਲ- ਹਿੰਸਾ ਪ੍ਰਭਾਵਿਤ ਮਣੀਪੁਰ 'ਚ ਹਾਲਾਤ 'ਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਬੀਤੇ ਦੋ ਦਿਨਾਂ ਵਿਚ ਸੂਬੇ 'ਚ ਹਿੰਸਾ ਦੀ ਕੋਈ ਨਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੰਫਾਲ ਪੱਛਮੀ, ਬਿਸ਼ਨੂੰਪੁਰ, ਚੁਰਾਚਾਂਦਪੁਰ ਅਤੇ ਜਿਰੀਬਾਮ ਸਮੇਤ 11 ਪ੍ਰਭਾਵਿਤ ਜ਼ਿਲ੍ਹਿਆਂ 'ਚ ਬੁੱਧਵਾਰ ਸਵੇਰੇ 5 ਵਜੇ ਤੋਂ 6 ਘੰਟੇ ਲਈ ਕਰਫਿਊ 'ਚ ਢਿੱਲ ਦਿੱਤੀ ਗਈ। ਦੱਸ ਦੇਈਏ ਕਿ ਮਣੀਪੁਰ 'ਚ ਬਹੁ-ਗਿਣਤੀ ਮੇਇਤੀ ਭਾਈਚਾਰੇ ਵਲੋਂ ਉਸ ਨੂੰ ਅਨੁਸੂਚਿਤ ਜਨਜਾਤੀ (ਐੱਸ. ਟੀ.) ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਜਾਤੀ ਹਿੰਸਾ 'ਚ 60 ਲੋਕ ਮਾਰੇ ਗਏ ਹਨ, ਕਰੀਬ 231 ਲੋਕ ਜ਼ਖਮੀ ਹੋਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। 

ਇਹ ਵੀ ਪੜ੍ਹੋ- ਮਣੀਪੁਰ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚੋਂ 518 ਫਸੇ ਲੋਕਾਂ ਨੂੰ ਕੱਢਿਆ ਗਿਆ, ਜਾਣੋ ਤਾਜ਼ਾ ਹਾਲਾਤ

ਅਧਿਕਾਰੀਆਂ ਮੁਤਾਬਕ ਚੁਰਾਚਾਂਦਪੁਰ ਤੋਂ 2500 ਪ੍ਰਭਾਵਿਤ ਲੋਕਾਂ ਅਤੇ ਸਰਹੱਦੀ ਸ਼ਹਿਰ ਮੋਰੇਹ 'ਚ ਫਸੇ 518 ਲੋਕਾਂ ਨੂੰ ਮੰਗਲਵਾਰ ਨੂੰ ਇੰਫਾਲ ਲਿਆਂਦਾ ਗਿਆ। ਸੂਚਨਾ ਅਤੇ ਜਨਸੰਪਰਕ ਮੰਤਰੀ ਸਪਮ ਰੰਜਨ ਸਿੰਘ ਨੇ ਮੰਗਲਵਾਰ ਦੇਰ ਰਾਤ ਪੱਤਰਕਾਰ ਸੰਮੇਲਨ 'ਚ ਦੱਸਿਆ ਕਿ ਰਾਹਤ ਕੈਂਪਾਂ 'ਚ ਫ਼ਿਲਹਾਲ 4,000 ਲੋਕਾਂ ਨੇ ਸ਼ਰਨ ਲੈ ਰੱਖੀ ਹੈ, ਜਿੱਥੇ ਨਿਯਮਿਤ ਤੌਰ 'ਤੇ ਉਨ੍ਹਾਂ ਦੀ ਸਿਹਤ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਮਨੋਵਿਗਿਆਨਕ ਕਾਉਂਸਲਿੰਗ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ 26,000 ਹੋਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਇਸ 'ਚੋਂ ਕਈਆਂ ਨੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ 'ਚ ਸ਼ਰਨ ਲੈ ਲਈ ਹੈ।

ਇਹ ਵੀ ਪੜ੍ਹੋ-  ਮਣੀਪੁਰ 'ਚ ਕੁਝ ਘੰਟਿਆਂ ਲਈ ਕਰਫਿਊ 'ਚ ਢਿੱਲ, ਪਟੜੀ 'ਤੇ ਪਰਤਦਾ ਦਿਖਾਈ ਦਿੱਤਾ ਆਮ ਜਨਜੀਵਨ


author

Tanu

Content Editor

Related News