ਹਿੰਸਾ ਬੰਦ ਕਰੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ : ਬੀਰੇਨ ਸਿੰਘ

Tuesday, Jun 20, 2023 - 11:44 AM (IST)

ਹਿੰਸਾ ਬੰਦ ਕਰੋ ਜਾਂ ਨਤੀਜੇ ਭੁਗਤਣ ਲਈ ਤਿਆਰ ਰਹੋ : ਬੀਰੇਨ ਸਿੰਘ

ਇੰਫਾਲ, (ਯੂ. ਐੱਨ. ਆਈ.)– ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਸੋਮਵਾਰ ਨੂੰ ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਸੂਬੇ ਵਿਚ ਹਿੰਸਾ ਬੰਦ ਨਾ ਕੀਤੀ ਤਾਂ ਉਨ੍ਹਾਂ ਨੂੰ ਨਤੀਜੇ ਭੁਗਤਣੇ ਪੈਣਗੇ।

ਸਿੰਘ ਨੇ ਇਥੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਲੋਕਾਂ, ਹਥਿਆਰ ਫੜ੍ਹੀ ਮੇਈਤੀ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਕਿਸੇ ’ਤੇ ਹਮਲਾ ਨਾ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਤਾਂ ਜੋ ਅਸੀਂ ਸੂਬੇ ਵਿਚ ਆਮ ਹਾਲਾਤ ਬਹਾਲ ਕਰ ਸਕੀਏ।

ਉਥੇ ਹੀ ਮਣੀਪੁਰ ਦੇ ਪੱਛਮੀ ਇੰਫਾਲ ਵਿਚ ਹਥਿਆਰਬੰਦ ਹਮਲਾਵਰਾਂ ਦੇ ਹਮਲੇ ਵਿਚ ਫੌਜ ਦਾ ਜਵਾਨ ਜ਼ਖਮੀ ਹੋ ਗਿਆ ਅਤੇ 5 ਘਰਾਂ ਨੂੰ ਸਾੜ ਦਿੱਤਾ ਗਿਆ।

ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ 18 ਅਤੇ 19 ਜੂਨ ਦੀ ਰਾਤ ਦੌਰਾਨ ਪੱਛਮੀ ਇੰਫਾਲ ਵਿਚ ਹਥਿਆਰਬੰਦ ਬਦਮਾਸ਼ਾਂ ਨੇ ਕੇਂਤੋਂ ਸਬਲ ਤੋਂ ਚਿੰਗਮਾਂਗ ਪਿੰਡ ਵੱਲ ਗੋਲੀਆਂ ਚਲਾਈਆਂ। ਫੌਜ ਦੀਆਂ ਟੁੱਕੜੀਆਂ ਨੇ ਖੇਤਰ ਵਿਚ ਪੇਂਡੂਆਂ ਦੀ ਹਾਜ਼ਰੀ ਨੂੰ ਦੇਖਦੇ ਹੋਏ ਜਵਾਬੀ ਕਾਰਵਾਈ ਵਿਚ ਗੋਲੀਆਂ ਚਲਾਈਆਂ।

ਫਾਇਰਿੰਗ ਵਿਚ ਫੌਜ ਦਾ ਇਕ ਜਵਾਨ ਜ਼ਖਮੀ ਹੋ ਗਿਆ। ਉਸ ਨੂੰ ਫੌਜੀ ਹਸਪਤਾਲ ਲੀਮਾਖੋਂਗ ਲਿਜਾਇਆ ਗਿਆ। ਉਸ ਦੀ ਹਾਲਤ ਸਥਿਰ ਹੈ। ਇਸ ਦੌਰਾਨ ਅਣਪਛਾਤੇ ਬਦਮਾਸ਼ਾਂ ਵਲੋਂ ਇੰਫਾਲ ਪੱਛਮ ਵਿਚ 5 ਘ ਰਾਂ ਵਿਚ ਅੱਗ ਲਾ ਦਿੱਤੀ ਗਈ। ਮਣੀਪੁਰ ਸਰਕਾਰ ਨੇ ਇਸ ਦੌਰਾਨ ਵਿਸ਼ੇਸ਼ ਤੌਰ ’ਤੇ ਰਾਜਧਾਨੀ ਸ਼ਹਿਰ ਵਿਚ ਵਾਕੀ-ਟਾਕੀ ਸੈੱਟ ਦੀ ਵਿਕਰੀ ਅਤੇ ਵਰਤੋਂ ’ਤੇ ਪਾਬੰਦੀ ਲਾ ਦਿੱਤੀ ਹੈ। ਇੰਟਰਨੈੱਟ ’ਤੇ ਪਾਬੰਦੀ ਬੀਤੀ 3 ਮਈ ਤੋਂ ਲਾਗੂ ਹੈ।

ਰਾਜਧਾਨੀ ਵਿਚ ਸੋਮਵਾਰ ਨੂੰ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ ਵਿਚ ਢਿੱਲ ਦਿੱਤੀ ਗਈ ਹੈ। ਕਾਂਗਪੋਕਮੀ ਜ਼ਿਲੇ ਵਿਚ 3 ਮਈ ਤੋਂ ਰਾਜਮਾਰਗ ਪ੍ਰਭਾਵਿਤ ਹੈ।


author

Rakesh

Content Editor

Related News