ਮਣੀਪੁਰ, ਨਾਗਾਲੈਂਡ ਤੇ ਅਰੁਣਾਚਲ ਪ੍ਰਦੇਸ਼ ''ਚ 6 ਮਹੀਨਿਆਂ ਲਈ ਵਧਾਈ ਗਈ ਅਫਸਪਾ
Sunday, Mar 30, 2025 - 04:48 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਪੂਰਬ-ਉੱਤਰ ਦੇ 2 ਰਾਜਾਂ ਮਣੀਪੁਰ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ 'ਚ ਆਰਮਡ ਫੋਰਸਿਜ਼ ਸਪੈਸ਼ਲ ਪਾਵਰਜ਼ ਐਕਟ (ਅਫਸਪਾ) ਨੂੰ 6 ਮਹੀਨਿਆਂ ਲਈ ਵਧਾ ਦਿੱਤਾ ਹੈ।
ਗ੍ਰਹਿ ਮੰਤਰਾਲਾ ਦੀ ਨੋਟੀਫਿਕੇਸ਼ਨ ਅਨੁਸਾਰ, ਕੇਂਦਰ ਸਰਕਾਰ ਵਲੋਂ ਮਣੀਪੁਰ ਰਾਜ 'ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੀ ਸਮੀਖਿਆ ਕਰਨ ਤੋਂ ਬਾਅਦ, ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ, 1958 (1958 ਦਾ 28) ਦੀ ਧਾਰਾ 3 ਵਲੋਂ ਪ੍ਰਾਪਤ ਸ਼ਕਤੀਆਂ ਦਾ ਪ੍ਰਯੋਗ ਕਰਦੇ ਹੋਏ, 5 ਜ਼ਿਲ੍ਹਿਆਂ ਦੇ ਹੇਠ ਲਿਖੇ (13) ਥਾਣਿਆਂ ਦੇ ਅਧਿਕਾਰ ਖੇਤਰ 'ਚ ਆਉਣ ਵਾਲੇ ਖੇਤਰਾਂ ਨੂੰ ਛੱਡ ਕੇ, ਪੂਰੇ ਮਣੀਪੁਰ ਰਾਜ ਨੂੰ ਇਕ ਅਪ੍ਰੈਲ 2025 ਤੋਂ 6 ਮਹੀਨਿਆਂ ਤੱਕ, ਜੇਕਰ ਇਸ ਐਲਾਨ ਨੂੰ ਇਸ ਤੋਂ ਪਹਿਲਾਂ ਵਾਪਸ ਨਾ ਲਿਆ ਜਾਵੇ, 'ਅਸ਼ਾਂਤ ਖੇਤਰ' ਵਜੋਂ ਐਲਾਨ ਕੀਤਾ ਜਾਂਦਾ ਹੈ। ਅਰੁਣ ਪ੍ਰਦੇਸ਼ ਦੇ ਤਿਰਪ, ਚਾਂਗਲਾਂਗ ਅਤੇ ਲੋਂਗਡਿੰਗ ਜ਼ਿਲ੍ਹਿਆਂ ਅਤੇ ਰਾਜ ਦੇ ਤਿੰਨ ਪੁਲਸ ਥਾਣਾ ਖੇਤਰਾਂ 'ਚ ਅਫਸਪਾ ਨੂੰ 6 ਮਹੀਨਿਆਂ ਲਈ ਵਧਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8