ਮਣੀਪੁਰ ਜ਼ਮੀਨ ਖਿੱਸਕਣ 'ਚ ਮਰਨ ਵਾਲਿਆਂ ਦੀ ਗਿਣਤੀ 25 ਹੋਈ, 38 ਲੋਕ ਹਾਲੇ ਵੀ ਲਾਪਤਾ

07/02/2022 12:46:25 PM

ਗੁਹਾਟੀ (ਭਾਸ਼ਾ)- ਮਣੀਪੁਰ ਦੇ ਨੋਨੀ ਜ਼ਿਲ੍ਹੇ 'ਚ ਇਕ ਰੇਲਵੇ ਨਿਰਮਾਣ ਸਥਾਨ 'ਤੇ ਜ਼ਮੀਨ ਖਿੱਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ  ਸ਼ਨੀਵਾਰ ਨੂੰ ਵੱਧ ਕੇ 25 ਹੋ ਗਈ, ਜਦੋਂ ਕਿ 38 ਹਾਲੇ ਵੀ ਲਾਪਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਤਲਾਸ਼ ਅਤੇ ਬਚਾਅ ਮੁਹਿੰਮ ਤੇਜ਼ ਕਰਨ ਲਈ ਟੁਪੁਲ 'ਚ ਹਾਦਸੇ ਵਾਲੀ ਜਗ੍ਹਾ ਬਚਾਅ ਕਰਮੀਆਂ ਦੇ ਹੋਰ ਦਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਰੱਖਿਆ ਮੰਤਰਾਲਾ ਦੇ ਇਕ ਬੁਲਾਰੇ ਨੇ ਗੁਹਾਟੀ 'ਚ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ 'ਤੇ ਫ਼ੌਜ, ਆਸਾਮ ਰਾਈਫ਼ਲਜ਼, ਪ੍ਰਾਦੇਸ਼ਿਕ (ਟੈਰੀਟੋਰੀਅਲ) ਸੈਨਾ, ਰਾਜ ਆਫ਼ਤ ਰਿਸਪਾਂਸ ਫ਼ੋਰਸ (ਐੱਸ.ਡੀ.ਆਰ.ਐੱਫ.) ਅਤੇ ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ (ਐੱਨ.ਡੀ.ਆਰ.ਐੱਫ.) ਦੀਆਂ ਟੀਮਾਂ ਵਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਪਹਿਲੀ ਲਹਿਰ ਦੌਰਾਨ ਹਰ 5 'ਚੋਂ ਇਕ ਘਰ ਨੇ ਝੱਲਿਆ ਭੋਜਨ ਦਾ ਸੰਕਟ

ਬੁਲਾਰੇ ਨੇ ਕਿਹਾ,''ਵਾਲ ਰਡਾਰ ਦਾ ਸਫ਼ਲਤਾਪੂਰਵਕ ਉਪਯੋਗ ਕੀਤਾ ਜਾ ਰਿਹਾ ਹੈ ਅਤੇ ਮਦਦ ਲਈ ਇਕ ਖੋਜੀ ਕੁੱਤੇ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।'' ਉਨ੍ਹਾਂ ਕਿਹਾ ਕਿ ਹੁਣ ਤੱਕ ਪ੍ਰਾਦੇਕਿ ਸੈਨਾ ਦੇ 13 ਜਵਾਨਾਂ ਅਤੇ 5 ਨਾਗਰਿਕਾਂ ਨੂੰ ਸੁਰੱਖਿਅਤ ਬਚਾਅ ਲਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਾਦੇਸ਼ਿਕ ਸੈਨਾ ਦੇ 18 ਜਵਾਨਾਂ ਅਤੇ 6 ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਬੁਲਾਰੇ ਨੇ ਕਿਹਾ,''ਲਾਪਤਾ ਹੋਏ ਪ੍ਰਾਦੇਸ਼ਿਕ ਸੈਨਾ ਦੇ 12 ਜਵਾਨਾਂ ਅਤੇ 26 ਨਾਗਰਿਕਾਂ ਦੀ ਭਾਲ ਕੀਤੀ ਜਾ ਰਹੀ ਹੈ।'' ਬੁਲਾਰੇ ਅਨੁਸਾਰ, ਇਕ ਜੂਨੀਅਰ ਕਮਿਸ਼ਨਡ ਅਧਿਕਾਰੀ ਸਮੇਤ 14 ਜਵਾਨਾਂ ਦੀਆਂ ਮ੍ਰਿਤਕ ਦੇਹਾਂ ਭਾਰਤੀ ਹਵਾਈ ਫ਼ੌਜ ਦੇ 2 ਜਹਾਜ਼ਾਂ ਅਤੇ ਫ਼ੌਜ ਦੇ ਇਕ ਹੈਲੀਕਾਪਟਰ ਤੋਂ ਉਨ੍ਹਾਂ ਦੇ ਗ੍ਰਹਿ ਨਗਰ ਭੇਜੀਆਂ ਗਈਆਂ ਹਨ। ਇਕ ਜਵਾਨ ਦੀ ਮ੍ਰਿਤਕ ਦੇਹ ਸੜਕ ਮਾਰਗ ਰਾਹੀਂ ਮਣੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ 'ਚ ਭੇਜੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਮ੍ਰਿਤਕ ਦੇਹਾਂ ਭੇਜਣ ਤੋਂ ਪਹਿਲਾਂ ਇੰਫਾਲ 'ਚ ਸ਼ਹੀਦ ਜਵਾਨਾਂ ਨੂੰ ਪੂਰਾ ਫ਼ੌਜ ਸਨਮਾਨ ਦਿੱਤਾ ਗਿਆ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News