ਮਣੀਪੁਰ ਤੋਂ ਵੱਡੀ ਖ਼ਬਰ, NDA ਦੇ ਸਹਿਯੋਗੀ ਕੁਕੀ ਪੀਪਲਜ਼ ਅਲਾਇੰਸ ਨੇ ਬੀਰੇਨ ਸਰਕਾਰ ਤੋਂ ਵਾਪਸ ਲਿਆ ਸਮਰਥਨ
Monday, Aug 07, 2023 - 05:10 AM (IST)
ਇੰਫਾਲ : ਮਣੀਪੁਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਐੱਨਡੀਏ ਦੇ ਭਾਈਵਾਲ ਕੁਕੀ ਪੀਪਲਜ਼ ਅਲਾਇੰਸ ਨੇ ਮਣੀਪੁਰ ਵਿੱਚ ਐੱਨ ਬੀਰੇਨ ਸਿੰਘ ਸਰਕਾਰ ਤੋਂ ਸਮਰਥਨ ਵਾਪਸ ਲੈ ਲਿਆ ਹੈ। ਦੱਸ ਦੇਈਏ ਕਿ ਮਣੀਪੁਰ ਵਿਧਾਨ ਸਭਾ 'ਚ ਕੁਕੀ ਪੀਪਲਜ਼ ਅਲਾਇੰਸ ਦੇ 2 ਵਿਧਾਇਕ ਹਨ। ਅਲਾਇੰਸ ਨੇ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਬੀਰੇਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਹਿੰਸਾ 'ਤੇ ਕਾਬੂ ਪਾਉਣ 'ਚ ਅਸਮਰੱਥਾ ਕਾਰਨ ਆਲੋਚਨਾ 'ਚ ਘਿਰੀ ਹੋਈ ਹੈ। ਇਸ ਹਿੰਸਾ ਵਿੱਚ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : USA 'ਚ ਬੁਰੀ ਹਾਲਤ 'ਚ ਮਿਲੀ ਹੈਦਰਾਬਾਦ ਦੀ ਔਰਤ ਨੂੰ ਇੰਡੀਅਨ ਕੌਂਸਲੇਟ ਨੇ ਭਾਰਤ ਪਹੁੰਚਾਉਣ ਦੀ ਕੀਤੀ ਪੇਸ਼ਕਸ਼
ਕਦੋਂ ਸ਼ੁਰੂ ਹੋਈ ਸੀ ਹਿੰਸਾ?
ਮਣੀਪੁਰ 'ਚ 3 ਮਈ ਨੂੰ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ, ਜਦੋਂ ਪਹਾੜੀ ਜ਼ਿਲ੍ਹਿਆਂ ਵਿੱਚ ਮੈਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ (ਐੱਸਟੀ) ਦਰਜੇ ਦੀ ਮੰਗ ਦੇ ਵਿਰੋਧ ਵਿੱਚ ਇਕ 'ਕਬਾਇਲੀ ਏਕਤਾ ਮਾਰਚ' ਦਾ ਆਯੋਜਨ ਕੀਤਾ ਗਿਆ ਸੀ। ਰਾਖਵੇਂ ਜੰਗਲ ਦੀ ਜ਼ਮੀਨ ਤੋਂ ਕੁਕੀ ਪਿੰਡ ਵਾਸੀਆਂ ਨੂੰ ਬੇਦਖਲ ਕਰਨ ਨੂੰ ਲੈ ਕੇ ਤਣਾਅ ਤੋਂ ਬਾਅਦ ਇਹ ਝੜਪਾਂ ਸ਼ੁਰੂ ਹੋਈਆਂ।
ਦੱਸ ਦੇਈਏ ਕਿ ਮਣੀਪੁਰ ਦੀ ਆਬਾਦੀ ਵਿੱਚ ਮੈਤੇਈ ਲੋਕਾਂ ਦੀ ਗਿਣਤੀ ਲਗਭਗ 53 ਫ਼ੀਸਦੀ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ ਵਿੱਚ ਰਹਿੰਦੇ ਹਨ। ਦੂਜੇ ਪਾਸੇ ਨਾਗਾ ਅਤੇ ਕੁਕੀ ਵਰਗੇ ਆਦਿਵਾਸੀ ਆਬਾਦੀ ਦਾ 40 ਫ਼ੀਸਦੀ ਬਣਦੇ ਹਨ ਅਤੇ ਪਹਾੜੀ ਜ਼ਿਲ੍ਹੇ ਵਿੱਚ ਰਹਿੰਦੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8