ਮਣੀਪੁਰ ਦੇ 2 ਧੜਿਆਂ ''ਚ ਹੋਈ ਫਾਇਰਿੰਗ ! ਇਕ ਅੱਤਵਾਦੀ ਢੇਰ
Monday, Aug 31, 2026 - 09:22 AM (IST)
ਨੈਸ਼ਨਲ ਡੈਸਕ- ਮਣੀਪੁਰ ਦੇ ਨੋਨੀ ਜ਼ਿਲੇ ’ਚ ਇਕ ਹਥਿਆਰਬੰਦ ਸੰਗਠਨ ਦੇ 2 ਧੜਿਆਂ ਦਰਮਿਆਨ ਹੋਈ ਫਾਇਰਿੰਗ ’ਚ ਇਕ ਅੱਤਵਾਦੀ ਮਾਰਿਆ ਗਿਆ ਤੇ 6 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਦੀ ਪਛਾਣ ਜੰਗੇਲਿੰਗ ਗੋਂਮੇਈ (37) ਵਜੋਂ ਹੋਈ ਹੈ। 5 ਜ਼ਖਮੀਆਂ ਨੂੰ ਇੰਫਾਲ ਦੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਇਕ ਹੋਰ ਜ਼ਖਮੀ ਵਿਅਕਤੀ ਦਾ ਇੰਫਾਲ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਝੜਪ ਜ਼ੇਲੀਆਂਗ੍ਰੌਂਗ ਯੂਨਾਈਟਿਡ ਫਰੰਟ-ਕੈਮਸਨ ਤੇ ਜ਼ੇਲੀਆਂ ਗ੍ਰੌਂਗ ਯੂਨਾਈਟਿਡ ਫਰੰਟ-ਜੇਨਚੁਈ ਦੇ ਮੈਂਬਰਾਂ ਦਰਮਿਆਨ ਹੋਈ।
ਇਸ ਦੌਰਾਨ ਮਣੀਪੁਰ ਦੇ ਥੌਬਲ ਜ਼ਿਲੇ ’ਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਕ ਪੈਟਰੋਲ ਪੰਪ ’ਤੇ ਗ੍ਰੇਨੇਡ ਨਾਲ ਹਮਲਾ ਕੀਤਾ। ਪੁਲਸ ਨੇ ਕਿਹਾ ਕਿ ਇਸ ਘਟਨਾ ’ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।
