ਮਣੀਪੁਰ ''ਚ ਸੁਰੱਖਿਆ ਫੋਰਸਾਂ ਦੀ ਵੱਡੀ ਕਾਰਵਾਈ ! 2 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ
Thursday, Oct 15, 2026 - 04:37 PM (IST)
ਨੈਸ਼ਨਲ ਡੈਸਕ- ਮਣੀਪੁਰ 'ਚ ਸੁਰੱਖਿਆ ਫੋਰਸਾਂ ਨੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ 2 ਅੱਤਵਾਦੀਆਂ ਨੂੰ ਜਬਰੀ ਉਗਰਾਹੀ ਦੀਆਂ ਗਤੀਵਿਧੀਆਂ ਵਿਚ ਕਥਿਤ ਸ਼ਮੂਲੀਅਤ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਪੁਲਸ ਦੇ ਇਕ ਬਿਆਨ ਅਨੁਸਾਰ ਸਟੇਟ ਪੁਲਸ ਕਮਾਂਡੋ ਦੀ ਇਕ ਟੁਕੜੀ ਨੇ ਮੰਗਲਵਾਰ ਨੂੰ ਇੰਫ਼ਾਲ ਪੱਛਮੀ ਜ਼ਿਲੇ ਦੇ ਸਿੰਗਜਾਮੇਈ ਵਿਚ ਮੁਹਿੰਮ ਚਲਾ ਕੇ ਪਾਬੰਦੀਸ਼ੁਦਾ ਸੰਗਠਨ ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ਼ ਕਾਂਗਲੇਈਪਾਕ (ਪ੍ਰੇਪਾਕ) ਦੇ 39 ਸਾਲਾ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰ ਅੱਤਵਾਦੀ ਦੀ ਪਛਾਣ ਅਹੋਂਗਸ਼ਾਂਗਬਾਮ ਪਿੰਕੂਮਣੀ ਸਿੰਘ ਵਜੋਂ ਹੋਈ ਹੈ। ਉੱਥੇ ਹੀ ਪਾਬੰਦੀਸ਼ੁਦਾ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਵਾਂਗਲੇਨ) ਨਾਲ ਜੁੜੇ ਇਕ 60 ਸਾਲਾ ਅੱਤਵਾਦੀ ਨੂੰ ਬਿਸ਼ਨੂਪੁਰ ਜ਼ਿਲੇ ਤੋਂ ਗ੍ਰਿਫ਼ਤਾਰ ਕੀਤਾ ਗਿਆ।
