ਮਣੀਪੁਰ ਘਟਨਾ: ਪੀੜਤ ਔਰਤਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ CBI ਨੂੰ ਦਿੱਤਾ ਇਹ ਨਿਰਦੇਸ਼

Tuesday, Aug 01, 2023 - 01:02 PM (IST)

ਮਣੀਪੁਰ ਘਟਨਾ: ਪੀੜਤ ਔਰਤਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ CBI ਨੂੰ ਦਿੱਤਾ ਇਹ ਨਿਰਦੇਸ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਸੀ. ਬੀ. ਆਈ. ਨੂੰ ਮਣੀਪੁਰ 'ਚ ਯੌਨ ਸ਼ੋਸ਼ਣ ਤੋਂ ਪੀੜਤ ਔਰਤਾਂ ਦੇ ਬਿਆਨ ਦਰਜ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਕਿਹਾ ਕਿ ਉਹ ਇਸ ਮਾਮਲੇ ਨਾਲ ਜੁੜੀਆਂ ਕਈ ਪਟੀਸ਼ਨਾਂ 'ਤੇ ਦੁਪਹਿਰ 2 ਵਜੇ ਸੁਣਵਾਈ ਕਰੇਗਾ। ਦੱਸ ਦੇਈਏ ਕਿ ਬੀਤੇ ਮਹੀਨੇ ਸਾਹਮਣੇ ਆਏ ਇਕ ਵੀਡੀਓ 'ਚ ਮਣੀਪੁਰ 'ਚ ਕੁਝ ਲੋਕ ਦੋ ਔਰਤਾਂ ਨੂੰ ਨਗਨ ਕਰ ਕੇ ਘੁੰਮਾਉਂਦੇ ਦਿੱਸੇ ਸਨ। ਚੀਫ ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਰਦੀਵਾਲਾ ਅਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਨੇ ਔਰਤਾਂ ਵਲੋਂ ਪੇਸ਼ ਵਕੀਲ ਨਿਜ਼ਾਮ ਪਾਸ਼ਾ ਦੀਆਂ ਦਲੀਲਾਂ 'ਤੇ ਨੋਟਿਸ ਲਿਆ। 

ਦਰਅਸਲ ਸੀ. ਬੀ. ਆਈ. ਨੇ ਇਨ੍ਹਾਂ ਔਰਤਾਂ ਨੂੰ ਅੱਜ ਆਪਣੇ ਸਾਹਮਣੇ ਪੇਸ਼ ਹੋਣ ਅਤੇ ਬਿਆਨ ਦਰਜ ਕਰਾਉਣ ਨੂੰ ਕਿਹਾ ਸੀ। ਕੇਂਦਰ ਅਤੇ ਮਣੀਪੁਰ  ਸਰਕਾਰ ਵਲੋਂ ਪੇਸ਼ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ। ਬੈਂਚ ਨੇ ਕਿਹਾ ਕਿ ਸੀ. ਬੀ. ਆਈ. ਅਧਿਕਾਰੀਆਂ ਨੂੰ ਉਡੀਕ ਕਰਨ ਲਈ ਕਹੋ। ਅਸੀਂ ਅੱਜ ਦੁਪਹਿਰ 2 ਵਜੇ ਇਸ 'ਤੇ ਸੁਣਵਾਈ ਕਰਾਂਗੇ। ਇਸ 'ਤੇ ਤੁਸ਼ਾਰ ਮਹਿਤਾ ਨੇ ਜਵਾਬ ਦਿੱਤਾ ਕਿ ਮੈਂ ਇਹ ਸੁਨੇਹਾ ਦੇ ਦੇਵਾਂਗਾ। 

ਸੁਪਰੀਮ ਕੋਰਟ ਨੇ ਮਣੀਪੁਰ ਵਿਚ ਸਬੰਧਤ ਔਰਤਾਂ ਨੂੰ ਨਗਨ ਕਰ ਕੇ ਘੁੰਮਾਉਣ ਦੇ ਵੀਡੀਓ ਨੂੰ ਸੋਮਵਾਰ ਨੂੰ ਭਿਆਨਕ ਕਰਾਰ ਦਿੰਦੇ FIR ਦਰਜ ਕਰਨ ਵਿਚ ਦੇਰੀ ਦੀ ਵਜ੍ਹਾ ਦਾ ਪਤਾ ਲਾਉਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਇਲਾਵਾ ਅਦਾਲਤ ਨੇ ਜਾਂਚ ਦੀ ਨਿਗਰਾਨੀ ਲਈ  ਸੇਵਾਮੁਕਤ ਜੱਜਾਂ ਦੀ ਕਮੇਟੀ ਜਾਂ ਫਿਰ ਵਿਸ਼ੇਸ਼ ਜਾਂਚ ਦਲ (SIT) ਗਠਿਤ ਕਰਨ ਦਾ ਸੁਝਾਅ ਵੀ ਦਿੱਤਾ ਸੀ।


author

Tanu

Content Editor

Related News