ਮਣੀਪੁਰ: ਔਰਤਾਂ ਨੂੰ ਨਗਨ ਕਰ ਕੇ ਘੁੰਮਾਉਣ ਦੇ ਮਾਮਲੇ 'ਚ 5ਵਾਂ ਦੋਸ਼ੀ ਗ੍ਰਿਫ਼ਤਾਰ
Saturday, Jul 22, 2023 - 03:35 PM (IST)

ਇੰਫਾਲ- ਹਿੰਸਾ ਪ੍ਰਭਾਵਿਤ ਮਣੀਪੁਰ 'ਚ ਭੀੜ ਵਲੋਂ ਦੋ ਔਰਤਾਂ ਨੂੰ ਨਗਨ ਕਰ ਕੇ ਘੁੰਮਾਉਣ ਦੇ ਮਾਮਲੇ 'ਚ ਪੁਲਸ ਨੇ 5ਵੇਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 19 ਜੁਲਾਈ ਨੂੰ ਇਸ ਘਟਨਾ ਦਾ ਵੀਡੀਓ ਸਾਹਮਣੇ ਆਉਣ ਮਗਰੋਂ ਪੂਰੇ ਦੇਸ਼ 'ਚ ਰੋਹ ਹੈ। ਪੁਲਸ ਮੁਤਾਬਕ 5ਵੇਂ ਦੋਸ਼ੀ ਦੀ ਪਛਾਣ 19 ਸਾਲਾ ਨੌਜਵਾਨ ਦੇ ਰੂਪ ਵਿਚ ਹੋਈ ਹੈ। ਦੱਸ ਦੇਈਏ ਕਿ 4 ਮਈ ਮਣੀਪੁਰ 'ਚ ਦੋ ਔਰਤਾਂ ਨੂੰ ਨਗਨ ਕਰ ਕੇ ਘੁੰਮਾਉਣ ਦੇ ਮਾਮਲੇ 'ਚ ਗ੍ਰਿਫ਼ਤਾਰ 4 ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ 11 ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਘਟਨਾ ਦਾ ਵੀਡੀਓ ਵਾਇਰਲ ਹੋਣ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁੱਖ ਦੋਸ਼ੀ ਦੀ ਗ੍ਰਿਫ਼ਤਾਰੀ ਦੇ ਕੁਝ ਹੀ ਘੰਟਿਆਂ ਬਾਅਦ ਭੀੜ ਨੇ ਉਸ ਦਾ ਘਰ ਅੱਗ ਦੇ ਹਵਾਲੇ ਕਰ ਦਿੱਤਾ ਸੀ।
ਇਹ ਵੀ ਪੜ੍ਹੋ- ਮਣੀਪੁਰ ਘਟਨਾ ਦੀ ਵੀਡੀਓ ਵਾਇਰਲ ਹੋਣ ਮਗਰੋਂ ਸਰਗਰਮ ਹੋਈ ਪੁਲਸ, 4 ਮੁਲਜ਼ਮ ਕੀਤੇ ਗ੍ਰਿਫ਼ਤਾਰ
ਪੁਲਸ ਮੁਤਾਬਕ ਜਿਨ੍ਹਾਂ ਦੋ ਔਰਤਾਂ ਨਾਲ ਇਹ ਸ਼ਰਮਨਾਕ ਘਟਨਾ ਵਾਪਰੀ ਹੈ, ਉਸ 'ਚੋਂ ਇਕ ਭਾਰਤੀ ਫ਼ੌਜ ਦੇ ਸਾਬਕਾ ਜਵਾਨ ਦੀ ਪਤਨੀ ਹੈ, ਜਿਸ ਨੇ ਆਸਾਮ ਰੈਜੀਮੈਂਟ ਵਿਚ ਸੂਬੇਦਾਰ ਦੇ ਰੂਪ 'ਚ ਸੇਵਾਵਾਂ ਦਿੱਤੀਆਂ ਸਨ ਅਤੇ ਕਾਰਗਿਲ ਜੰਗ 'ਚ ਵੀ ਹਿੱਸਾ ਲਿਆ ਸੀ। ਘਟਨਾ ਨਾਲ ਜੁੜੇ ਵੀਡੀਓ ਨੂੰ ਲੈ ਕੇ ਕਾਂਗਪੋਕਪੀ ਜ਼ਿਲ੍ਹੇ ਦੇ ਸੈਕੁਲ ਪੁਲਸ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਮਾਮਲੇ 'ਚ ਦਰਜ ਐੱਫ. ਆਈ. ਆਰ. ਮੁਤਾਬਕ ਭੀੜ ਨੇ 4 ਮਈ ਨੂੰ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ, ਜਿਸ ਨੇ ਕੁਝ ਲੋਕਾਂ ਨੂੰ ਆਪਣੀ ਭੈਣ ਨਾਲ ਬਲਾਤਕਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਐੱਫ. ਆਈ. ਆਰ. ਮੁਤਾਬਕ ਇਸ ਤੋਂ ਬਾਅਦ ਦੋ ਔਰਤਾਂ ਨੂੰ ਨਗਨ ਕਰ ਕੇ ਘੁੰਮਾਇਆ ਗਿਆ ਅਤੇ ਦੂਜੇ ਲੋਕਾਂ ਦੇ ਸਾਹਮਣੇ ਹੀ ਉਨ੍ਹਾਂ ਦਾ ਯੌਨ ਸ਼ੋਸ਼ਣ ਕੀਤਾ ਗਿਆ।
ਇਹ ਵੀ ਪੜ੍ਹੋ- ਮਣੀਪੁਰ ਦੀ ਘਟਨਾ 'ਤੇ PM ਮੋਦੀ ਬੋਲੇ- ਗੁੱਸੇ ਨਾਲ ਭਰਿਆ ਮੇਰਾ ਦਿਲ, ਦੇਸ਼ ਵਾਸੀਆਂ ਨੂੰ ਸ਼ਰਮਸਾਰ ਹੋਣਾ ਪਿਆ
ਦੱਸ ਦੇਈਏ ਕਿ ਮਣੀਪੁਰ ਵਿਚ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਬਹੁ-ਗਿਣਤੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ 'ਚ ਪਹਾੜੀ ਜ਼ਿਲ੍ਹਿਆਂ ਵਿਚ 3 ਮਈ ਨੂੰ ਆਦਿਵਾਸੀ ਇਕਜੁਟਤਾ ਮਾਰਚ ਦੇ ਆਯੋਜਨ ਮਗਰੋਂ ਸੂਬੇ ਵਿਚ ਭੜਕੀ ਜਾਤੀ ਹਿੰਸਾ 'ਚ ਹੁਣ ਤੱਕ 160 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8