ਮਣੀਪੁਰ ਚੋਣਾਂ 2022: ਪਹਿਲੇ ਪੜਾਅ ’ਚ 38 ਸੀਟਾਂ ’ਤੇ ਵੋਟਿੰਗ ਜਾਰੀ, 173 ਉਮੀਦਵਾਰ ਅਜਮਾਉਣਗੇ ਕਿਸਮਤ

Monday, Feb 28, 2022 - 08:33 AM (IST)

ਮਣੀਪੁਰ ਚੋਣਾਂ 2022: ਪਹਿਲੇ ਪੜਾਅ ’ਚ 38 ਸੀਟਾਂ ’ਤੇ ਵੋਟਿੰਗ ਜਾਰੀ, 173 ਉਮੀਦਵਾਰ ਅਜਮਾਉਣਗੇ ਕਿਸਮਤ

ਇੰਫ਼ਾਲ- ਮਣੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸੋਮਵਾਰ ਯਾਨੀ ਕਿ ਅੱਜ ਸਖ਼ਤ ਸੁਰੱਖਿਆ ਦਰਮਿਆਨ ਸ਼ਾਂਤੀਪੂਰਨ ਤਰੀਕੇ ਨਾਲ ਵੋਟਾਂ ਪੈ ਰਹੀਆਂ ਹਨ। ਮਣੀਪੁਰ ’ਚ ਕੁੱਲ 60 ਸੀਟਾਂ ਹਨ ਅਤੇ ਪਹਿਲੇ ਪੜਾਅ ’ਚ ਅੱਜ 5 ਜ਼ਿਲ੍ਹਿਆਂ ਦੀਆਂ 38 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹਨ, ਜੋ ਕਿ ਸ਼ਾਮ 4 ਵਜੇ ਤੱਕ ਪੈਣਗੀਆਂ, ਦੁਪਹਿਰ 3 ਵਜੇ ਤੋਂ ਸ਼ਾਮ 4 ਵਜੇ ਤੱਕ ਕੋਵਿਡ-19 ਦੇ ਮਰੀਜ਼ ਵੋਟਾਂ ਪਾ ਸਕਣਗੇ। ਪਹਿਲੇ ਪੜਾਅ’ਚ ਮੁੱਖ ਮੰਤਰੀ ਐੱਨ. ਬੀਰੇਨ, ਵਿਧਾਨ ਸਭਾ ਸਪੀਕਰ ਵਾਈ. ਖੇਮਚੰਦ ਅਤੇ ਉੱਪ ਮੁੱਖ ਮੰਤਰੀ ਵਾਈ. ਜਾਯਕੁਮਾਰ ਕਿਸਮਤ ਅਜਮਾ ਰਹੇ ਹਨ। ਇਸ ਤੋਂ ਇਲਾਵਾ ਇਸ ਪੜਾਅ ’ਚ ਕਈ ਹੋਰ ਪ੍ਰਮੁੱਖ ਸਿਆਸੀ ਹਸਤੀਆਂ ਦੀ ਵੀ ਕਿਸਮਤ ਦਾ ਫ਼ੈਸਲਾ ਹੋਵੇਗਾ।

ਇਹ ਵੀ ਪੜ੍ਹੋ: ਯੂਕ੍ਰੇਨ ’ਚ ਫਸੇ ਹਰ ਭਾਰਤੀ ਨੂੰ ਵਾਪਸ ਲਿਆਉਣ ਲਈ ਦਿਨ-ਰਾਤ ਕੰਮ ਕਰ ਰਹੇ ਹਾਂ : PM ਮੋਦੀ

ਸੂਬੇ ’ਚ ਲੱਗਭਗ 80 ਫ਼ੀਸਦੀ ਘਾਟੀ ਖੇਤਰ ਅਤੇ 20 ਫ਼ੀਸਦੀ ਪਹਾੜੀ ਖੇਤਰਾਂ ’ਚ ਅੱਜ ਵੋਟਾਂ ਪੈ ਰਹੀਆਂ ਹਨ। ਸੱਤਾਧਾਰੀ ਭਾਜਪਾ ਸਾਰੀਆਂ 38 ਸੀਟਾਂ ’ਤੇ ਇਕੱਲੇ ਲੜ ਰਹੀ ਹੈ। ਇਸ ਪੜਾਅ ’ਚ 173 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ, ਜਿਨ੍ਹਾਂ ’ਚ 15 ਮਹਿਲਾਵਾਂ ਸ਼ਾਮਲ ਹਨ। ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 12,22,713 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਕੇ ਕਰਨਗੇ। ਉੱਥੇ ਹੀ ਵੋਟਿੰਗ ਲਈ 1,721 ਵੋਟਿੰਗ ਕੇਂਦਰ ਬਣਾਏ ਗਏ ਹਨ। ਦੱਸ ਦੇਈਏ ਕਿ ਪਹਿਲੇ ਪੜਾਅ ’ਚ ਅੱਜ ਸੂਬੇ ’ਚ ਵਿਧਾਨ ਸਭਾ ਦੀਆਂ 38 ਸੀਟਾਂ ’ਤੇ ਵੋਟਿੰਗ ਹੋ ਰਹੀ ਹੈ। ਉੱਥੇ ਹੀ ਬਾਕੀ 22 ਸੀਟਾਂ ’ਤੇ 5 ਮਾਰਚ ਨੂੰ ਵੋਟਾਂ ਪੈਣਗੀਆਂ। ਨਤੀਜੇ 10 ਮਾਰਚ ਨੂੰ ਐਲਾਨ ਹੋਣਗੇ। ਦੋ ਮਹੀਨੇ ਤੋਂ ਵੱਧ ਲੰਬੀ ਮੁਹਿੰਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਜੇ. ਪੀ. ਨੱਢਾ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕਾਂਗਰਸ ਆਗੂ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਆਦਿ ਨੇ ਆਪਣੇ-ਆਪਣੇ ਪਾਰਟੀ ਉਮੀਦਵਾਰਾਂ ਲਈ ਹਿੱਸਾ ਲਿਆ।

ਇਹ ਵੀ ਪੜ੍ਹੋ: ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ‘ਤਿਰੰਗਾ’, ਵੇਖ ਰੂਸੀ ਫ਼ੌਜ ਵੀ ਕਰ ਰਹੀ ਸਨਮਾਨ

ਦੱਸ ਦੇਈਏ ਕਿ ਭਾਜਪਾ ਨੇ 2017 ’ਚ 60 ਮੈਂਬਰੀ ਵਿਧਾਨ ਸਭਾ ’ਚ 21 ਸੀਟਾਂ ਹਾਸਲ ਕੀਤੀਆਂ ਸਨ ਅਤੇ ਪਹਿਲੀ ਵਾਰ ਸੱਤਾ ਹਥਿਆਈ ਸੀ। ਚਾਰ ਐੱਨ. ਪੀ. ਪੀ. ਵਿਧਾਇਕਾਂ, ਚਾਰ ਨਗਾ ਪੀਪਲਜ਼ ਫਰੰਟ ਦੇ ਮੈਂਬਰਾਂ, ਇਕੱਲੇ ਤ੍ਰਿਣਮੂਲ ਦੇ ਸਮਰਥਨ ਨਾਲ ਗਠਜੋੜ ਸਰਕਾਰ ਬਣਾਈ ਸੀ। ਹਾਲਾਂਕਿ ਇਸ ਵਾਰ ਭਾਜਪਾ, ਐੱਨ. ਪੀ. ਪੀ. ਅਤੇ ਨਗਾ ਪੀਪਲਜ਼ ਫਰੰਟ ਵੱਖ-ਵੱਖ ਚੋਣਾਂ ਲੜ ਰਹੇ ਹਨ ਅਤੇ ਇਕ-ਦੂਜੇ ਖ਼ਿਲਾਫ ਆਪਣੇ ਉਮੀਦਵਾਰ ਉਤਾਰ ਰਹੇ ਹਨ।

ਇਹ ਵੀ ਪੜ੍ਹੋ: ਯੂਕਰੇਨ ’ਚ ਭਾਰਤੀ ਵਿਦਿਆਰਥੀਆਂ ਦੀ ਢਾਲ ਬਣਿਆ ‘ਤਿਰੰਗਾ’, ਵੇਖ ਰੂਸੀ ਫ਼ੌਜ ਵੀ ਕਰ ਰਹੀ ਸਨਮਾਨ

 


author

Tanu

Content Editor

Related News