ਮਣੀਪੁਰ ਚੋਣਾਂ 2022: ਪਹਿਲੇ ਪੜਾਅ ’ਚ 38 ਸੀਟਾਂ ਵੋਟਿੰਗ ਭਲਕੇ, 173 ਉਮੀਦਵਾਰ ਚੋਣ ਮੈਦਾਨ ’ਚ

Sunday, Feb 27, 2022 - 06:48 PM (IST)

ਮਣੀਪੁਰ ਚੋਣਾਂ 2022: ਪਹਿਲੇ ਪੜਾਅ ’ਚ 38 ਸੀਟਾਂ ਵੋਟਿੰਗ ਭਲਕੇ, 173 ਉਮੀਦਵਾਰ ਚੋਣ ਮੈਦਾਨ ’ਚ

ਇੰਫਾਲ- ਮਣੀਪੁਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਭਲਕੇ ਵੋਟਾਂ ਪੈਣਗੀਆਂ। ਸੂਬੇ ’ਚ 5 ਜ਼ਿਲ੍ਹਿਆਂ ਦੀਆਂ 60 ’ਚੋਂ 38 ਸੀਟਾਂ ਲਈ ਸੋਮਵਾਰ ਨੂੰ ਵੋਟਿੰਗ ਹੋਵੇਗੀ। ਚੋਣ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਦੇ ਜਵਾਨਾਂ ਨੇ ਸਾਰੀਆਂ 38 ਵਿਧਾਨ ਸਭਾ ਖੇਤਰਾਂ ’ਚ ਮੋਰਚਾ ਸੰਭਾਲ ਲਿਆ ਹੈ। ਵੋਟਿੰਗ ਲਈ 1,721 ਵੋਟਿੰਗ ਕੇਂਦਰ ਬਣਾਏ ਗਏ ਹਨ। ਪਹਿਲੇ ਪੜਾਅ ’ਚ 15 ਮਹਿਲਾਵਾਂ ਸਮੇਤ 173 ਉਮੀਦਵਾਰ ਚੋਣ ਮੈਦਾਨ ’ਚ ਹਨ। ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 6,29,276 ਮਹਿਲਾ ਵੋਟਰਾਂ ਸਮੇਤ 12,22,713 ਵੋਟਰ ਆਪਣੇ ਚੁਣਾਵੀ ਕਿਸਮਤ ਦਾ ਫ਼ੈਸਲਾ ਕਰਨਗੇ। ਬਾਕੀਆਂ ਦੀਆਂ 22 ਸੀਟਾਂ ’ਤੇ 5 ਮਾਰਚ ਨੂੰ ਵੋਟਾਂ ਪੈਣਗੀਆਂ।

ਦੋ ਮਹੀਨੇ ਤੋਂ ਵੱਧ ਲੰਬੀ ਮੁਹਿੰਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਜੇ. ਪੀ. ਨੱਢਾ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕਾਂਗਰਸ ਆਗੂ ਰਾਹੁਲ ਗਾਂਧੀ, ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਆਦਿ ਨੇ ਆਪਣੇ-ਆਪਣੇ ਪਾਰਟੀ ਉਮੀਦਵਾਰਾਂ ਲਈ ਹਿੱਸਾ ਲਿਆ।

ਦੱਸ ਦੇਈਏ ਕਿ ਭਾਜਪਾ ਨੇ 2017 ’ਚ 60 ਮੈਂਬਰੀ ਵਿਧਾਨ ਸਭਾ ’ਚ 21 ਸੀਟਾਂ ਹਾਸਲ ਕੀਤੀਆਂ ਸਨ ਅਤੇ ਪਹਿਲੀ ਵਾਰ ਸੱਤਾ ਹਥਿਆਈ ਸੀ। ਚਾਰ ਐੱਨ. ਪੀ. ਪੀ. ਵਿਧਾਇਕਾਂ, ਚਾਰ ਨਗਾ ਪੀਪਲਜ਼ ਫਰੰਟ ਦੇ ਮੈਂਬਰਾਂ, ਇਕੱਲੇ ਤ੍ਰਿਣਮੂਲ ਦੇ ਸਮਰਥਨ ਨਾਲ ਗਠਜੋੜ ਸਰਕਾਰ ਬਣਾਈ ਸੀ। ਹਾਲਾਂਕਿ ਇਸ ਵਾਰ ਭਾਜਪਾ, ਐੱਨ. ਪੀ. ਪੀ. ਅਤੇ ਨਗਾ ਪੀਪਲਜ਼ ਫਰੰਟ ਵੱਖ-ਵੱਖ ਚੋਣਾਂ ਲੜ ਰਹੇ ਹਨ ਅਤੇ ਇਕ-ਦੂਜੇ ਖ਼ਿਲਾਫ ਆਪਣੇ ਉਮੀਦਵਾਰ ਉਤਾਰ ਰਹੇ ਹਨ।


author

Tanu

Content Editor

Related News