ਮਣੀਪੁਰ: ਇੰਫਾਲ ਘਾਟੀ ਦੇ 5 ਜ਼ਿਲ੍ਹਿਆਂ ਤੋਂ 90 ਹਥਿਆਰ, 728 ਗੋਲਾ ਬਾਰੂਦ ਤੇ ਵਿਸਫੋਟਕ ਜ਼ਬਤ
Saturday, Jul 26, 2025 - 04:53 PM (IST)

ਇੰਫਾਲ : ਸੁਰੱਖਿਆ ਬਲਾਂ ਨੇ ਮਣੀਪੁਰ ਦੇ ਪੰਜ ਜ਼ਿਲ੍ਹਿਆਂ ਵਿਚ ਕਈ ਮੁਹਿੰਮਾ ਚਲਾ ਕੇ ਸ਼ਨੀਵਾਰ ਨੂੰ ਘੱਟੋ-ਘੱਟ 90 ਹਥਿਆਰ, 700 ਤੋਂ ਵੱਧ ਗੋਲਾ ਬਾਰੂਦ ਅਤੇ ਵਿਸਫੋਟਕ ਜ਼ਬਤ ਕੀਤੇ ਹਨ। ਇਸ ਗੱਲ ਦੀ ਜਾਣਕਾਰੀ ਪੁਲਸ ਵਲੋਂ ਦਿੱਤੀ ਗਈ ਹੈ। ਪੁਲਸ ਦੇ ਇਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇੰਫਾਲ ਪੂਰਬੀ, ਇੰਫਾਲ ਪੱਛਮੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਇੱਕੋ ਸਮੇਂ ਇੱਕ ਤਾਲਮੇਲ ਵਾਲੀ ਕਾਰਵਾਈ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ - ਹੋਮ ਗਾਰਡ ਭਰਤੀ ਦੌੜ 'ਚ ਬੇਹੋਸ਼ ਹੋਈ ਔਰਤ, ਹਸਪਤਾਲ ਲਿਜਾਂਦੇ ਸਮੇਂ ਐਂਬੂਲੈਂਸ 'ਚ ਹੋਇਆ ਸਮੂਹਿਕ ਬਲਾਤਕਾਰ
ਮਣੀਪੁਰ ਪੁਲਸ, ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF), ਸੀਮਾ ਸੁਰੱਖਿਆ ਬਲ (BSF), ਫੌਜ ਅਤੇ ਅਸਾਮ ਰਾਈਫਲਜ਼ ਦੀ ਸਾਂਝੀ ਟੀਮ ਦੁਆਰਾ ਚਲਾਈ ਗਈ ਮੁਹਿੰਮ ਦੌਰਾਨ 90 ਹਥਿਆਰ ਜ਼ਬਤ ਕੀਤੇ ਗਏ, ਜਿਨ੍ਹਾਂ ਵਿੱਚ ਤਿੰਨ AK ਸੀਰੀਜ਼, ਇੱਕ M16 ਰਾਈਫਲ, ਪੰਜ INSAS ਰਾਈਫਲ, ਇੱਕ INSAS LMG, ਚਾਰ SLR, 20 ਪਿਸਤੌਲ, ਚਾਰ ਕਾਰਬਾਈਨ, ਸੱਤ .303 ਰਾਈਫਲ ਅਤੇ ਅੱਠ ਹੋਰ ਰਾਈਫਲ ਸ਼ਾਮਲ ਹਨ। ਇਸ ਵਿੱਚ ਕਿਹਾ ਗਿਆ ਹੈ, "ਕੁੱਲ 728 ਗੋਲਾ-ਬਾਰੂਦ ਅਤੇ ਵਿਸਫੋਟਕ ਵਿਚ 21 ਗ੍ਰਨੇਡ ਅਤੇ ਛੇ IED ਸ਼ਾਮਲ ਹਨ। ਇਸ ਤੋਂ ਇਲਾਵਾ 21 ਮੈਗਜ਼ੀਨ ਅਤੇ 24 ਵਾਇਰਲੈੱਸ ਹੈਂਡਸੈੱਟ ਵੀ ਜ਼ਬਤ ਕੀਤੇ ਗਏ ਹਨ।"
ਇਹ ਵੀ ਪੜ੍ਹੋ - '2 ਘੰਟੇ ਬਾਅਦ ਉਡਾ ਦੇਵਾਂਗੇ CM ਦਫ਼ਤਰ ਤੇ ਜੈਪੁਰ ਏਅਰਪੋਰਟ', ਅਲਰਟ 'ਤੇ ਸੁਰੱਖਿਆ ਏਜੰਸੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8